Saragarhi Diwas: 12 ਸਤੰਬਰ ਦਿਨ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦਿਨ ‘ਸਾਰਾਗੜ੍ਹੀ ਦਿਵਸ’ ਵੱਜੋਂ ਮਨਾਇਆ ਜਾਂਦਾ ਹੈ।
Punjab Public Holiday: ਪੰਜਾਬ ‘ਚ ਹੜ੍ਹਾਂ ਕਾਰਨ ਸਕੂਲਾਂ ‘ਚ ਪਹਿਲਾਂ ਹੀ 10 ਤੋਂ ਵੱਧ ਦਿਨ ਸਕੂਲ ਬੰਦ ਰਹੇ। ਉਥੇ ਹੀ ਸੂਬੇ ਦੇ ਕਈ ਇਲਾਕਿਆਂ ਵਿਚ ਹਾਲੇ ਵੀ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਹਨ। ਇਸੇ ਵਿਚਾਲੇ ਪੰਜਾਬ ਵਿਚ ਇਕ ਹੋਰ ਸਰਕਾਰੀ ਛੁੱਟੀ ਆਉਣ ਵਾਲੀ ਹੈ।

ਦਰਅਸਲ, 12 ਸਤੰਬਰ ਦਿਨ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦਿਨ ‘ਸਾਰਾਗੜ੍ਹੀ ਦਿਵਸ’ ਵੱਜੋਂ ਮਨਾਇਆ ਜਾਂਦਾ ਹੈ। ਹਾਲਾਂਕਿ ਇਹ ਛੁੱਟੀ ਸਿਰਫ ਮੁਲਾਜ਼ਮਾਂ ਨੂੰ ਰਹਿਣ ਵਾਲੀ ਹੈ ਕਿਉਂਕਿ ਇਹ ਛੁੱਟੀ ਪੰਜਾਬ ਸਰਕਾਰ ਵੱਲੋਂ ਜਾਰੀ ਕਲੰਡਰ ਨੋਟੀਫਿਕੇਸ਼ਨ ਨੰਬਰ 06/01/2024-2ਪੀ.ਪੀ.3/677 ਤਹਿਤ ਰਾਖਵੀਂ ਰਹਿਣ ਵਾਲੀ ਹੈ। ਅਗਲੇ 2 ਦਿਨ ਸ਼ਨੀਵਾਰ ਅਤੇ ਐਤਵਾਰ ਕਾਰਨ ਤਕਰੀਬਨ ਮੁਲਾਜ਼ਮਾਂ ਨੂੰ ਛੁੱਟੀ ਰਹਿੰਦੀ ਹੀ ਹੈ।