Punjab Police; ਫ਼ਾਜ਼ਿਲਕਾ ਪੁਲਿਸ ਵੱਲੋਂ ਸਰਹੱਦੀ ਇਲਾਕੇ ਅੰਦਰ 27 ਪਿਸਟਲ ਅਤੇ ਗੋਲੀਆਂ ਸਣੇ ਦੋ ਵਿਅਕਤੀ ਨੂੰ ਕਾਬੂ ਕੀਤਾ। ਜਾਣਕਾਰੀ ਮੁਤਾਬਕ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡ ਮੁਹਾਰ ਖੀਵਾ ਵਿਖੇ ਐੱਸ ਆਈ ਏ ਅਤੇ ਸਟੇਟ ਸਪੈਸ਼ਲ ਸੈੱਲ ਦੀ ਟੀਮ ਨੇ ਦੋ ਵਿਅਕਤੀਆਂ ਨੂੰ 27 ਗਲੋਕ ਪਿਸਟਲ ਅਤੇ ਗੋਲੀਆਂ ਸਣੇ ਕਾਬੂ ਕੀਤਾ । ਸੂਤਰਾਂ ਮੁਤਾਬਕ ਸਰਹੱਦ ਦੇ ਨਾਲ ਲੱਗਦੇ ਪਿੰਡ ਗੱਟੀ ਨੰਬਰ 3 ਦੇ ਰਹਿਣ ਵਾਲੇ ਮੰਗਲ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਮੁਹਰ ਜਮਸ਼ੇਰ ਦੇ ਰਹਿਣ ਵਾਲੇ ਗੁਰਮੀਤ ਸਿੰਘ ਪੁੱਤਰ ਤੇਜਾ ਸਿੰਘ ਨੂੰ ਗ੍ਰਿਫਤਾਰ ਕਰ ਪੁੱਛਗਿੱਛ ਜਾਰੀ ਹੈ।

ਅੰਮ੍ਰਿਤਸਰੀ ਕੁਲਚੇ ਨੂੰ ਮਿਲ ਸਕਦਾ ਹੈ GI TAG – ਪੰਜਾਬ ਸਰਕਾਰ ਦੀ ਵੱਡੀ ਪਹਿਲ
Punjab Food Heritage: ਪੰਜਾਬ ਦਾ ਫੂਡ ਪ੍ਰੋਸੈਸਿੰਗ ਵਿਭਾਗ ਅੰਮ੍ਰਿਤਸਰ ਦੇ ਮਸ਼ਹੂਰ ਪਕਵਾਨ, ਅੰਮ੍ਰਿਤਸਰੀ ਕੁਲਚਾ ਲਈ ਭੂਗੋਲਿਕ ਸੰਕੇਤ (GI) ਟੈਗ ਪ੍ਰਾਪਤ ਕਰਨ ਦੀ ਸੰਭਾਵਨਾ ਦੀ ਪੜਚੋਲ ਕਰ ਰਿਹਾ ਹੈ। ਇਹ ਜ਼ਿਕਰਯੋਗ ਹੈ ਕਿ GI ਟੈਗ ਇੱਕ ਲੇਬਲ ਹੈ, ਜੋ ਕਿਸੇ ਖਾਸ ਭੂਗੋਲਿਕ ਖੇਤਰ ਜਿਵੇਂ ਕਿ ਇੱਕ ਖਾਸ ਇਲਾਕਾ, ਕਸਬਾ ਜਾਂ ਦੇਸ਼ ਦੇ...