73 ਸਾਲਾਂ ਪੰਜਾਬੀ ਦਾਦੀ, ਜਿਸ ਨੂੰ ਅਮਰੀਕਾ ਨੇ ਅਣਮਨੁੱਖੀ ਵਤੀਰੇ ਨਾਲ ਕੀਤਾ ਡਿਪੋਰਟ, Daily Post TV ‘ਤੇੇ ਸੁਣੋ ਉਨ੍ਹਾਂ ਦੀ ਜੁਬਾਨੀ

Harjeet Kaur Exclusive Interview With Jagdeep Singh Sandhu: ਡੇਲੀ ਪੋਸਟ ਟੀਵੀ ਨਾਲ ਗੱਲ ਕਰਦਿਆਂ ਭਾਵੁਕ ਹੋਏ ਹਰਜੀਤ ਕੌਰ ਨੇ ਦੱਸਿਆ ਕਿ 10-12 ਦਿਨ ਬਹੁਤ ਔਖੇ ਰਹੇ। ਜਦੋਂ ਉਥੇ ਦੀ ਪੁਲਿਸ ਨੇ ਮੈਨੂੰ ਫੜਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। 73-year-old Punjabi grandmother Harjeet Kaur on Daily Post TV: ਹਰਜੀਤ ਕੌਰ ਉਮਰ 73 ਸਾਲ, ਪੂਰੀ ਚੜ੍ਹਦੀਕਲਾ […]
ਮਨਵੀਰ ਰੰਧਾਵਾ
By : Updated On: 27 Sep 2025 20:32:PM
73 ਸਾਲਾਂ ਪੰਜਾਬੀ ਦਾਦੀ, ਜਿਸ ਨੂੰ ਅਮਰੀਕਾ ਨੇ ਅਣਮਨੁੱਖੀ ਵਤੀਰੇ ਨਾਲ ਕੀਤਾ ਡਿਪੋਰਟ, Daily Post TV ‘ਤੇੇ ਸੁਣੋ ਉਨ੍ਹਾਂ ਦੀ ਜੁਬਾਨੀ

Harjeet Kaur Exclusive Interview With Jagdeep Singh Sandhu: ਡੇਲੀ ਪੋਸਟ ਟੀਵੀ ਨਾਲ ਗੱਲ ਕਰਦਿਆਂ ਭਾਵੁਕ ਹੋਏ ਹਰਜੀਤ ਕੌਰ ਨੇ ਦੱਸਿਆ ਕਿ 10-12 ਦਿਨ ਬਹੁਤ ਔਖੇ ਰਹੇ। ਜਦੋਂ ਉਥੇ ਦੀ ਪੁਲਿਸ ਨੇ ਮੈਨੂੰ ਫੜਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।

73-year-old Punjabi grandmother Harjeet Kaur on Daily Post TV: ਹਰਜੀਤ ਕੌਰ ਉਮਰ 73 ਸਾਲ, ਪੂਰੀ ਚੜ੍ਹਦੀਕਲਾ ‘ਚ ਅਤੇ ਹੌਂਸਲੇ ਬੁਲੰਦ ਹਨ। ਅਸੀਂ ਗੱਲ ਕਰ ਰਹੇ ਹਾਂ ਅਮਰੀਕਾ ਤੋਂ ਹਾਲ ਹੀ ‘ਚ ਡਿਪੋਰਟ ਕੀਤੇ ਗਏ 73 ਸਾਲਾਂ ਹਰਜੀਤ ਕੌਰ ਦੀ। ਜਿਨ੍ਹਾਂ ਨਾਲ ਡੇਲੀ ਪੋਸਟ ਟੀਵੀ ਦੇ ਐਡੀਟਰ ਇੰਨ ਚੀਫ ਜਗਦੀਪ ਸਿੰਘ ਸੰਧੂ ਨੇ ਖਾਸ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣ ਕੇ ਉਨ੍ਹਾਂ ਦੇ ਅਮਰੀਕਾ ਰਹਿੰਦੇ ਪਰਿਵਾਰ ਅਤੇ ਹੋਰਨਾਂ ਸ਼ੁਭਚਿੰਤਕਾ ਤੱਕ ਪਹੁੰਚਾਇਆ। ਇਸ ਦੌਰਾਨ ਜਗਦੀਪ ਸਿੰਘ ਸੰਧੂ ਨੇ ਦਾਦੀ ਹਰਜੀਤ ਕੌਰ ਨਾਲ ਬੀਤੇ ਦਿਨਾਂ ਦੀਆਂ ਗੱਲਾਂ ਖੁਲ੍ਹ ਕੇ ਕੀਤੀਆਂ। ਉਨ੍ਹਾਂ ਨਾਲ ਕੀ ਕੁਝ ਹੋਇਆ ਇਸ ਦੌਰਾਨ ਜਾਣ ਕੇ ਉਹ ਵੀ ਹੈਰਾਨ ਹੋ ਗਏ ਅਤੇ ਇਸ ਉਮਰ ਦੀ ਕਿਸੇ ਮਹਿਲਾ ਨੂੰ ਇੰਝ ਡਿਪੋਰਟ ਕਰਨ ‘ਤੇ ਵੱਡੇ ਸਵਾਲ ਚੁੱਕੇ ਗਏ।

ਆਓ ਜਾਣਦੇ ਹਾਂ ਕੀ ਬੀਤੇ 12-13 ਦਿਨ ਦਾਦੀ ਹਰਜੀਤ ਕੌਰ ਨਾਲ ਕੀ ਕੁਝ ਹੋਇਆ ਅਤੇ ਉਨ੍ਹਾਂ ਦਾ ਹੁਣ ਕੀ ਕਹਿਣਾ ਹੈ:

ਕਿਸੇ ਨੂੰ Good Bye ਤੱਕ ਨਹੀਂ ਕਹਿ ਸਕੇ

ਡੇਲੀ ਪੋਸਟ ਟੀਵੀ ਨਾਲ ਗੱਲ ਕਰਦਿਆਂ ਭਾਵੁਕ ਹੋਏ ਹਰਜੀਤ ਕੌਰ ਨੇ ਦੱਸਿਆ ਕਿ 10-12 ਦਿਨ ਬਹੁਤ ਔਖੇ ਰਹੇ। ਜਦੋਂ ਉਥੇ ਦੀ ਪੁਲਿਸ ਨੇ ਮੈਨੂੰ ਫੜਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਸਮੇਂ ਮੇਰੀ ਪੋਤੀ ਘਰੋਂ ਬਾਹਰ ਸੀ ਮੈਂ ਅਪੀਲ ਕੀਤੀ ਕਿ ਮੈਂ ਕੱਲੀ ਹਾਂ ਮੈਨੂੰ ਕਿਸੇ ਨੂੰ ਦੱਸਣ ਤਾਂ ਦਿਓ ਤਾਂ ਪੁਲਿਸ ਨੇ ਆਪਣਾ ਫੋਨ ਕੱਢਕੇ ਨੰਬਰ ਮਿਲਾ ਕੇ ਮੇਰੀ ਪੋਤੀ ਨਾਲ ਮੇਰੀ ਗੱਲ ਕਰਵਾਈ। ਅਤੇ ਮੈਂ ਆਪਣੀ ਪੋਤੀ ਨੂੰ ਸਾਰੀ ਗੱਲ ਦੱਸੀ।

ਸਰਕਾਰ ਤੋਂ ਹਰਜੀਤ ਕੌਰ ਦੀ ਅਪੀਲ

ਹਰਜੀਤ ਕੌਰ ਨੇ ਦੱਸਿਆ ਕਿ ਮੈਂ ਆਪਣਾ ਸਾਰਾ ਕੰਮ ਮੈਂ ਆਪ ਕਰਦੀ ਸੀ ਉਥੇ ਮੇਰੇ ਕੋਲ ਸਭ ਕੁਝ ਸੀ। ਮੈਂ ਆਪਣੇ ਘਰ ਦਾ ਕੰਮ ਕਰਕੇ ਸਾਢੇ ਸੱਤ ਘੰਟੇ ਨੌਕਰੀ ਕਰਦੀ ਸੀ। ਉਨ੍ਹਾਂਂ ਕਿਹਾ ਮੈਨੂੰ ਨਹੀਂ ਪਤਾ ਮੈਂ ਕਿੇਨਾ ਸਮਾਂ ਇਸ ਤਰ੍ਹਾਂ ਇੱਥੇ ਰਹਿ ਸਕਾਂਗੀ। ਮੇਰਾ ਪਰਿਵਾਰ ਆ ਸਕਦਾ ਹੈ ਕਿ ਨਹੀਂ। ਮੈਨੂੰ ਪਤਾ ਨਹੀਂ ਲੱਗ ਰਿਹਾ ਕੀ ਮੈਂ ਅਮਰੀਕਾ ਹਾਂ ਜਾਂ ਇੰਡੀਆ। ਮੇਰੀ ਸੋਚ ਇਸ ਸਮੇਂ ਕੰਮ ਨਹੀਂ ਕਰ ਰਿਹਾ। ਮੈਨੂੰ ਨੀਂਦ ਨਹੀਂ ਆਉਂਦੀ।

ਹਰਜੀਤ ਕੌਰ ਨੇ ਸਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕੀ ਮੈਨੂੰ ਪੈਸੇ ਨਹੀਂ ਚਾਹਿਦੇ, ਸਗੋਂ ਫੈਮਿਲੀ ਕੋਲ ਵਾਪਸ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਮੇਰੇ ਪੋਤੇ ਪੋਤੀਆਂ ਮੇਰੀ ਜਾਨ ਹਨ ਉਹ ਆਪਣੀਆਂ ਤੋਂ ਬਗਾਰ ਇੱਥੇ ਨਹੀਂ ਰਹੀ ਸਕਦੇ। ਉਨ੍ਹਾਂ ਕਿਹਾ ਕੀ ਮੈਨੂੰ ਅਜੇ ਕੋਈ ਉਮੀਦ ਨਹੀਂ।

ਹਰਜੀਤ ਕੌਰਨ ਨੂੰ ਹੌਂਸਲਾ ਦਿੰਦਿਆਂ ਜਗਦੀਪ ਸਿੰਘ ਸੰਧੂ ਨੇ ਵੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਛੱਡਣੀ ਚਾਹਿਦੀ ਕਿਉਂਕਿ ਉਨ੍ਹਾਂ ਲਈ ਪਾਈ ਗਈ ਪਟੀਸ਼ਨ ‘ਤੇ ਅੱਜ ਨਹੀਂ ਤਾਂ ਕਲ੍ਹ ਕੋਈ ਚੰਗੀ ਖ਼ਬਰ ਜ਼ਰੂਰ ਮਿਲ ਸਕਦੀ ਹੈ। ਨਾਲ ਹੀ ਸੰਧੂ ਜੀ ਨੇ ਦਾਦੀ ਹਰਜੀਤ ਕੌਰ ਨੂੰ ਸਿੱਖ ਕੌਮ ਦੇ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਉਦਾਹਰਨ ਦੇ ਕੇ ਹੌਂਸਲਾ ਦਿੱਤਾ।

ਜਗਦੀਪ ਸਿੰਘ ਸੰਧੂ ਨੇ ਦੁਨੀਆ ‘ਚ ਵਸਦੇ ਪੰਜਾਬੀਆਂ ਨੂੰ ਕੀਤੀ ਅਪੀਲ

ਨਾਲ ਹੀ ਉਨ੍ਹਾਂ ਹਰ ਥਾਂ ਵਸੇ ਪੰਜਾਬੀਆਂ ਨੂੰ ਹਰਜੀਤ ਕੌਰ ਦੇ ਹੱਕ ‘ਚ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਤਾਂ ਜੋ ਦਾਦੀ ਹਰਜੀਤ ਕੌਰ ਇੱਕ ਵਾਰ ਫਿਰ ਤੋਂ ਇਸ ਉਮਰ ‘ਚ ਆਪਣੇ ਪਰਿਵਾਰ ਕੋਲ ਵਾਪਸ ਜਾ ਸਕੇ। ਨਾਲ ਹੀ ਸਰਕਾਰਾਂ ਤੋਂ ਜਤਾਈ ਉਮੀਦ ਅਤੇ ਪਰਿਵਾਰ ਕੋਲ ਜਾਣ ਦੀ ਅਰਦਾਸ ਕੀਤੀ। ਨਾਲ ਭਰੌਸਾ ਦਿੱਤਾ ਕੀ ਡੇਲੀ ਪੋਸਟ ਦੀ ਸਾਰੀ ਟੀਮ ਉਨ੍ਹਾਂ ਦੇ ਨਾਲ ਹਮੇਸ਼ਾ ਖੜ੍ਹੀ ਹੈ।

33 ਸਾਲ ਅਮਰੀਕਾ ਰਹਿਣ ਮਗਰੋਂ ਵੀ ਕਿਉਂ ਨਹੀਂ ਹੋ ਸਕੇ ਪੱਕੇ

ਇਸ ਸਵਾਲ ਦੇ ਜਵਾਬ ‘ਚ ਹਰਜੀਤ ਕੌਰ ਕਹਿੰਦੇ ਹਨ ਕਿ ਮੇਰਾ ਕੇਸ ਪਾਸ ਹੋ ਗਿਆ ਸੀ, ਮੈਨੂੰ ਨਹੀਂ ਪਤਾ ਫਿਰ ਕੀ ਦਿੱਕਤ ਹੋਈ। ਇਨ੍ਹਾਂ ਨੇ ਇੱਕ ਦੋ ਵਾਰ ਜਾਂਚ ਪੜਤਾਲ ਵੀ ਕੀਤੀ, ਅਮਰੀਕਾ ਵਲੋਂ ਕੋਈ ਦਿੱਕਤ ਰਹੀ ਜਾਂ ਭਾਰਤ ਵਾਲੇ ਪਾਸਿਓਂ, ਫਿਰ ਇਨਕਾਰ ਕਰ ਦਿੱਤਾ। ਮੇਰੇ ਕੋਲ ਪਾਸਪੋਰਟ ਨਹੀਂ ਸੀ ਇਸ ਲਈ ਮੈਂ ਹਰ 6 ਮਹੀਨੇ ਬਾਅਦ ਹਾਜਰੀ ਲਗਵਾਉਣ ਜਾਂਦੀ ਰਹੀ ਮੈਨੂੰ ਕਦੇ ਕੋਈ ਦਿੱਕਤ ਨਹੀਂ ਹੋਈ ਪਰ ਇਸ ਵਾਰ ਮੈਨੂੰ ਨਹੀਂ ਪਤਾ ਕਿਉਂ ਡਿਪੋਰਟ ਕਰ ਦਿੱਤਾ ਗਿਆ।

ਅਮਰੀਕਾ ਵਰਗੇ ਦੇਸ਼ ‘ਚ ਮਨੁੱਖੀ ਅਧਿਕਾਰਾ ਦਾ ਅਜਿਹਾ ਹਾਲ, ਬਜ਼ੁਰਗ ਨਾਲ ਕੀਤਾ ਗਿਆ ਅਪਰਾਧੀਆਂ ਵਾਲਾ ਸਲੂਕ

ਹਰਜੀਤ ਕੌਰ ਨੇ ਅੱਗੇ ਦੱਸਿਆ ਕਿ ਮੈਨੂੰ ਸੈਨ ਫਰਾਂਸਿਸਕੋ ਤੋਂ ਲੈ ਕੇ ਗਏ, ਮੈਂ ਇੱਕਲੀ ਗਈ। ਮੇਰੇ ਨਾਲ ਗੱਡੀ ‘ਚ ਇਕ ਗੋਰੀ ਮੈਡਮ ਸੀ। ਫਿਰ ਫਰਿਜ਼ਨੋ ‘ਚ ਪੂਰਾ ਦਿਨ ਰੱਖਿਆ ਅਤੇ ਫਿਰ ਅੱਗੇ ਲੈ ਜਾਇਆ ਗਿਆ। ਜਿੱਥੇ ਪੈਪਰ ਵਰਕ ਕਰਕੇ ਮੇਰਾ ਸਮਾਨ ਪੈਕ ਕਰਕੇ ਆਪਣੇ ਕੋਲ ਰੱਖਿਆ ਗਿਆ। ਰਾਤ ਦੇ 3 ਵਜੇ ਹੋਏ ਸੀ ਮੈਂ ਕਿਹਾ ਮੈਂ ਥੱਕ ਗਈ ਹਾਂ ਤਾਂ ਉਨ੍ਹਾਂ ਫਿਰ ਜਿੱਥੇ ਹੋਰ ਲੈਡੀਜ਼ ਸੀ ਉੱਥੇ 9-10 ਦਿਨ ਰੱਖਿਆ ਗਿਆ। ਜਿੱਥੇ ਭਾਰਤੀ ਮਹਿਲਾਵਾਂ ਦੇ ਨਾਲ ਨਾਲ ਹੋਰ ਵੀ ਦੇਸ਼ਾਂ ਦੀਆਂ ਕਈ ਔਰਤਾਂ ਸੀ।

ਫਲਾਇਟ ‘ਚ ਮਿਲਿਆ ਕਿਹੋ ਜਿਹਾ ਖਾਣਾ

ਹਰਜੀਤ ਕੌਰ ਨੂੰ ਫਲਾਇਟ ‘ਚ ਮਾਸਾਹਾਰੀ ਖਾਣਾ ਦਿੱਤਾ ਗਿਆ। ਜਦੋਂ ਉਨ੍ਹਾਂ ਨੇ ਕਿਹਾ ਕਿ ਉਹ ਸ਼ਾਕਾਹਾਰੀ ਹਨ ਤਾਂ ਖਾਣ ਲਈ ਇਸ ਉਮਰ ‘ਚ ਸਿਰਫ ਇੱਕ ਚਿਪਸ ਦਾ ਪੈਕੇਟ ਅਤੇ ਦੋ ਬਿਸਕੂਟ ਦਿੱਤੇ ਗਏ। ਨਾਲ ਹੀ ਕੋਈ ਦਵਾਈ ਤੱਕ ਨਹੀਂ ਖਾਣ ਨੂੰ ਦਿੱਤੀ ਗਈ।

ਆਖਰਕਾਰ ਅਮਰੀਕਾ ਵਲੋਂ ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਨਾਲ ਅਜਿਹਾ ਵਤੀਰਾ ਕਰਨਾ ਕਿਸ ਕਾਨੂੰਨ ਦਾ ਹਿੱਸਾ ਹੈ। ਇਸ ਮਾਮਲੇ ‘ਚ ਅਮਰੀਕਾ ਦੇ ਮਨੁੱਖੀ ਅਧਿਕਾਰ ਕਿਥੇ ਚਲੇ ਜਾਂਦੇ ਹਨ।

ਫਲਾਇਟ ‘ਚ ਨਾਲ ਆਏ ਬੱਚਿਆਂ ਨੇ ਹਰਜੀਤ ਕੌਰ ਦੀ ਮਦਦ ਕੀਤੀ। ਅਤੇ ਦਿੱਲੀ ਏਅਰਪੋਰਟ ‘ਤੇ ਪਾਸਪੋਰਟ ਚੈੱਕ ਕੀਤਾ ਅਤੇ ਪੁੱਛਿਆ ਕੀ ਕੀ ਤੁਸੀਂ ਉਥੇ ਨੌਕਰੀ ਕੀਤੀ ਹੈ ਤਾਂ ਮੈਂ ਕਿਹਾ ਮੈਂ 30 ਸਾਲ ਨੌਕਰੀ ਕੀਤੀ ਹੈ ਅਤੇ ਬਕਾਇਦਾ ਅਮਰੀਕਾ ‘ਚ ਟੈਕਸ ਵੀ ਭਰਿਆ ਹੈ। ਪਰਿਵਾਰ ਨਾਲ ਸੰਪਰਕ ਕਰਨ ਲਈ ਫੋਨ ਨਹੀਂ ਸੀ, ਕਿਸੇ ਤੋਂ ਫੋਨ ਲੈ ਕੇ ਦਿੱਲੀ ਲੈਣ ਆਏ ਮੈਂਬਰਾਂ ਨੂੰ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਦੱਸਿਆ ਕਿ ਉਹ ਤਿੰਨ ਗੇਟਾਂ ‘ਤੇ ਖੜ੍ਹੇ ਹਨ। ਦਿੱਲੀ ਏਅਰਪੋਰਟ ‘ਤੇ ਵੀ ਇੱਕ ਮਹਿਲਾ ਨੇ ਗੇਟ ਨੰਬਰ ‘ਤੇ ਪਹੁੰਚਣ ‘ਚ ਮਦਦ ਕੀਤੀ।

ਹਰਜੀਤ ਕੌਰ ਦੇ ਪਰਿਵਾਰ ‘ਚ ਇੱਥੇ ਕੌਣ ਕੌਣ

33 ਸਾਲਾਂ ‘ਚ ਕਦੇ ਨਹੀਂ ਆਏ, ਡਰ ਸੀ ਕੀ ਇੱਕ ਵਾਰ ਗਏ ਤਾਂ ਵਾਪਸ ਨਹੀਂ ਆਉਣ ਦਿੱਤਾ ਜਾਵੇਗਾ, ਪਰ ਪਤਾ ਨਹੀਂ ਸੀ ਕਿ ਇਸ ਵਾਰ ਇਸ ਤਰੀਕੇ ਨਾਲ ਭੇਜਿਆ ਜਾਵੇਗਾ। ਹਰਜੀਤ ਕੌਰ ਨੇ ਇੰਨੇ ਸਾਲਾਂ ‘ਚ ਆਪਣੇ ਮਾਪਿਆਂ, ਭਰਾ ਅਤੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਗੁਆ ਲਿਆ।

ਨਾਲ ਹੀ ਹਰਜੀਤ ਕੌਰ ਦੇ ਪੰਜਾਬ ‘ਚ ਰਹਿੰਦੇ ਪਰਿਵਾਰ ਨੇ ਵੀ ਸਰਕਾਰਾਂ ਨੂੰ ਉਨ੍ਹਾਂ ਦੇ ਲਈ ਕੁਝ ਚੰਗਾ ਸੋਚਣ ਦੀ ਅਪੀਲ ਕੀਤੀ ਹੈ।

Read Latest News and Breaking News at Daily Post TV, Browse for more News

Ad
Ad