Direct trade between Bangladesh and Pakistan ;- ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਾਲੇ 54 ਸਾਲਾਂ ਬਾਅਦ ਪਹਿਲੀ ਵਾਰ ਸਿੱਧਾ ਵਪਾਰ ਸ਼ੁਰੂ ਹੋਇਆ ਹੈ। ਇਹ ਵਿਕਾਸ ਇਸਲਾਮੀ ਤਾਕਤਾਂ ਦੇ ਵਧ ਰਹੇ ਪ੍ਰਭਾਵ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਬੰਗਲਾਦੇਸ਼ ਦੀ ਸਿਆਸਤ ‘ਚ ਪਿਛਲੇ ਕੁਝ ਮਹੀਨਿਆਂ ਦੌਰਾਨ ਵੱਡੇ ਬਦਲਾਵ ਆਏ ਹਨ, ਜਿਸ ਕਾਰਨ ਪਾਕਿਸਤਾਨ ਨਾਲ ਇਸ ਦੇ ਸੰਬੰਧ ਵਧ ਰਹੇ ਹਨ।
ਕਰਾਚੀ ਦੇ ਕਾਸਿਮ ਪੋਰਟ ਤੋਂ ਪਹਿਲੀ ਵਾਰ ਪਾਕਿਸਤਾਨੀ ਜਹਾਜ਼ ਰਵਾਨਾ ਹੋਇਆ, ਜੋ ਬੰਗਲਾਦੇਸ਼ ਦੇ ਚਿੱਟਾਗਾਂਗ ਪੋਰਟ ‘ਤੇ ਪਹੁੰਚਿਆ। ਇਹ ਮੈਰੀਟਾਈਮ ਵਪਾਰ ‘ਚ ਇੱਕ ਇਤਿਹਾਸਕ ਪਲ ਹੈ। 1971 ਤੋਂ ਬਾਅਦ, ਜਦੋਂ ਬੰਗਲਾਦੇਸ਼ ਨੇ ਪਾਕਿਸਤਾਨ ਤੋਂ ਅਲੱਗ ਹੋ ਕੇ ਨਵਾਂ ਦੇਸ਼ ਬਣਾਇਆ ਸੀ, ਉਨ੍ਹਾਂ ਵਿਚਾਲੇ ਕੋਈ ਸਰਕਾਰੀ ਤੌਰ ‘ਤੇ ਸਿੱਧਾ ਵਪਾਰ ਨਹੀਂ ਹੋਇਆ ਸੀ।
ਝੋਨਾਦੀ ਵੱਡੀ ਡੀਲ
ਫਰਵਰੀ ‘ਚ ਬੰਗਲਾਦੇਸ਼ ਨੇ ਪਾਕਿਸਤਾਨ ਤੋਂ 50,000 ਟਨ ਚਾਵਲ ਆਯਾਤ ਕਰਨ ਲਈ ਸਮਝੌਤਾ ਕੀਤਾ। ਪਹਿਲੇ ਰਾਊਂਡ ‘ਚ 25,000 ਟਨ ਝੋਨਾ ਭੇਜੇ ਗਏ ਹਨ, ਜਦਕਿ ਦੂਜੇ ਰਾਊਂਡ ਦੀ ਸਪਲਾਈ ਮਾਰਚ ਵਿੱਚ ਹੋਣ ਦੀ ਸੰਭਾਵਨਾ ਹੈ। ਇਹ ਖਰੀਦ ਟ੍ਰੇਡਿੰਗ ਕਾਰਪੋਰੇਸ਼ਨ ਆਫ ਪਾਕਿਸਤਾਨ ਰਾਹੀਂ ਹੋਈ ਹੈ।
ਭਾਰਤ ‘ਤੇ ਪ੍ਰਭਾਵ
ਬੰਗਲਾਦੇਸ਼ ਹੁਣ ਤਕ ਭਾਰਤ ਤੋਂ ਵੱਡੀ ਮਾਤਰਾ ‘ਚ ਖਾਦ ਸਮਾਨ ਅਤੇ ਹੋਰ ਉਤਪਾਦ ਮੰਗਵਾਉਂਦਾ ਸੀ, ਪਰ ਪਾਕਿਸਤਾਨ ਨਾਲ ਵਪਾਰ ਵਧਣ ਨਾਲ ਇਹ ਸੰਭਾਵਨਾ ਹੈ ਕਿ ਭਾਰਤੀ ਨਿਰਯਾਤ ਘਟ ਸਕਦੇ ਹਨ। ਖਾਸ ਕਰਕੇ, ਭਾਰਤ ਤੋਂ ਜਾ ਰਹੇ ਚਾਵਲ, ਪਿਆਜ਼, ਕਣਕ, ਅਤੇ ਕਪੜੇ ਦੀ ਸਪਲਾਈ ਪ੍ਰਭਾਵਤ ਹੋ ਸਕਦੀ ਹੈ।
ਨਵੀਂ ਸਰਕਾਰ ਤੇ ਇਸਲਾਮੀ ਅਸਰ
ਬੰਗਲਾਦੇਸ਼ ਦੀ ਆਗੂ ਸ਼ੇਖ ਹਸੀਨਾ ਦੀ ਸਰਕਾਰ ਤੋਂ ਬਾਅਦ, ਉੱਥੇ ਇਸਲਾਮੀ ਜਮਾਤ-ਏ-ਇਸਲਾਮੀ ਅਤੇ ਹੋਰ ਮੁਲਾਵਾਦੀ ਗਠਜੋੜ ਮਜ਼ਬੂਤ ਹੋ ਰਹੇ ਹਨ। ਨਵੇਂ ਆਰਜ਼ੀ ਪ੍ਰਧਾਨ ਮੁਹੰਮਦ ਯੂਨੁਸ ‘ਤੇ ਇਨ੍ਹਾਂ ਗਰੁੱਪਾਂ ਦੇ ਪ੍ਰਭਾਵ ਦੀ ਗੱਲ ਕੀਤੀ ਜਾ ਰਹੀ ਹੈ। ਉਹ ਪਹਿਲਾਂ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਪਾਕਿਸਤਾਨ ਦਾ ਦੌਰਾ ਵੀ ਕਰ ਸਕਦੇ ਹਨ।
ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਇਹ ਵਪਾਰਿਕ ਨਜ਼ਦੀਕੀਆਂ ਦੋਵਾਂ ਦੇਸ਼ਾਂ ਵਿਚਾਲੇ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਕਰ ਰਹੀਆਂ ਹਨ। ਭਾਰਤ-ਬੰਗਲਾਦੇਸ਼ ਵਪਾਰ ਅਤੇ ਰਾਜਨੀਤੀ ‘ਤੇ ਇਸਦਾ ਕੀ ਪ੍ਰਭਾਵ ਪੈਦਾ ਹੁੰਦਾ ਹੈ, ਇਹ ਵੇਖਣਾ ਰੁਚਿਕਰ ਹੋਵੇਗਾ।