Viral: ਰੇਲਵੇ ਪਲੇਟਫਾਰਮ ਤੇ ਬੱਚੇ ਨੇ ਗਾਇਆ ਪਵਨ ਸਿੰਘ ਦਾ ਛਠ ਗੀਤ, ਸੁਣ ਕੇ ਇਮੋਸ਼ਨਲ ਹੋਏ ਲੋਕ ! ਦੇਖੋ Video

Viral Video:ਰੇਲਵੇ ਪਲੇਟਫਾਰਮ ਤੇ ਛਠ੍ਹ ਗੀਤ (Chhath Puja Ke Geet) ਗਾ ਰਿਹਾ ਇੱਕ ਨਿੱਕਾ ਬੱਚਾ ਇਸ ਵੇਲੇ ਇੰਟਰਨੈੱਟ ਤੇ ਛਾਇਆ ਹੋਇਆ ਹੈ। ਬਿਨਾਂ ਕਿਸੇ ਸਾਜ-ਸੰਚ ਦੀ ਮਦਦ ਦੇ, ਇਸ ਬੱਚੇ ਨੇ ਆਪਣੀ ਮਿੱਠੀ ਤੇ ਭਾਵਪੂਰਨ ਆਵਾਜ਼ ਨਾਲ ਲੋਕਾਂ ਦੇ ਦਿਲਾਂ ਵਿੱਚ ਸ਼ਰਧਾ ਭਰ ਦਿੱਤੀ ਹੈ। ਉਸਨੇ ਭੋਜਪੁਰੀ ਸੁਪਰਸਟਾਰ ਪਵਨ ਸਿੰਘ (Bhojpuri Superstar Pawan Singh) ਦਾ […]
Amritpal Singh
By : Published: 29 Oct 2025 05:22:AM
Viral: ਰੇਲਵੇ ਪਲੇਟਫਾਰਮ ਤੇ ਬੱਚੇ ਨੇ ਗਾਇਆ ਪਵਨ ਸਿੰਘ ਦਾ ਛਠ ਗੀਤ, ਸੁਣ ਕੇ ਇਮੋਸ਼ਨਲ ਹੋਏ ਲੋਕ ! ਦੇਖੋ Video

Viral Video:ਰੇਲਵੇ ਪਲੇਟਫਾਰਮ ਤੇ ਛਠ੍ਹ ਗੀਤ (Chhath Puja Ke Geet) ਗਾ ਰਿਹਾ ਇੱਕ ਨਿੱਕਾ ਬੱਚਾ ਇਸ ਵੇਲੇ ਇੰਟਰਨੈੱਟ ਤੇ ਛਾਇਆ ਹੋਇਆ ਹੈ। ਬਿਨਾਂ ਕਿਸੇ ਸਾਜ-ਸੰਚ ਦੀ ਮਦਦ ਦੇ, ਇਸ ਬੱਚੇ ਨੇ ਆਪਣੀ ਮਿੱਠੀ ਤੇ ਭਾਵਪੂਰਨ ਆਵਾਜ਼ ਨਾਲ ਲੋਕਾਂ ਦੇ ਦਿਲਾਂ ਵਿੱਚ ਸ਼ਰਧਾ ਭਰ ਦਿੱਤੀ ਹੈ। ਉਸਨੇ ਭੋਜਪੁਰੀ ਸੁਪਰਸਟਾਰ ਪਵਨ ਸਿੰਘ (Bhojpuri Superstar Pawan Singh) ਦਾ ਮਸ਼ਹੂਰ ਛਠ੍ਹ ਗੀਤ ਜੋੜੇ-ਜੋੜੇ ਫਲਵਾ (Jode Jode Falwa) ਐਨੀ ਸ਼ਰਧਾ ਨਾਲ ਗਾਇਆ ਕਿ ਜਿਸਨੇ ਵੀ ਸੁਣਿਆ, ਉਹ ਇਮੋਸ਼ਨਲ ਹੋ ਗਿਆ।

ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਬੈਠਾ ਜੋੜੇ-ਜੋੜੇ ਫਲਵਾ (Jode Jode Falwa) ਲੇ ਆ ਇਹੰਵਾ ਗਾ ਰਿਹਾ ਹੈ। ਉਸਦੇ ਕੋਲ ਨਾ ਤਾਂ ਮਾਈਕ ਹੈ, ਨਾ ਹੀ ਕੋਈ ਸਾਜ ਹੈ —ਪਰ ਉਸਦੀ ਮਾਸੂਮਿਅਤ ਅਤੇ ਸੁਰੀਲੀ ਆਵਾਜ਼ ਨੇ ਸੋਸ਼ਲ ਮੀਡੀਆ ਤੇ ਸਭ ਨੂੰ ਉਸਦਾ ਫੈਨ ਬਣਾ ਦਿੱਤਾ ਹੈ।

ਇਹ ਵੀਡੀਓ ਇੰਸਟਾਗ੍ਰਾਮ ਤੇ @zindagi.gulzar.h ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਟ੍ਰੇਨ ਦੀ ਉਡੀਕ ਕਰ ਰਹੇ ਯਾਤਰੀ ਵੀ ਬੱਚੇ ਨੂੰ ਗਾਉਂਦਾ ਦੇਖ ਕਰ ਰੁੱਕ ਜਾਂਦੇ ਹਨ ਅਤੇ ਉਸਦੀ ਮਿੱਠੀ ਆਵਾਜ਼ ਵਿੱਚ ਡੁੱਬ ਜਾਂਦੇ ਹਨ। ਕਿਸੇ ਦੇ ਚੇਹਰੇ ਤੇ ਮੁਸਕਾਨ ਆ ਜਾਂਦੀ ਹੈ, ਤਾਂ ਕੋਈ ਇਸ ਅਣੋਖੇ ਪਲ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਦਾ ਨਜ਼ਰ ਆਉਂਦਾ ਹੈ।

https://www.instagram.com/reel/DQPe2ycDIOA/?utm_source=ig_embed&ig_rid=2e3d7940-84ac-478e-aba9-d8d97236144c

ਇਸ ਵੀਡੀਓ ਤੇ ਨੈਟਿਜ਼ਨਸ ਨੇ ਦਿਲ ਖੋਲ੍ਹ ਕੇ ਕਮੈਂਟ ਕੀਤੇ ਹਨ। ਇੱਕ ਯੂਜ਼ਰ ਨੇ ਲਿਖਿਆ— ਪਤਾ ਨਹੀਂ ਇਹ ਮਾਸੂਮ ਕੌਣ ਹੈ, ਪਰ ਇਸਦੀ ਆਵਾਜ਼ ਵਿੱਚ ਛਠੀ ਮਾਈ ਦਾ ਆਸ਼ੀਰਵਾਦ ਮਹਿਸੂਸ ਹੁੰਦਾ ਹੈ। ਦੂਜੇ ਨੇ ਕਿਹਾ—ਬੱਚੇ ਨੇ ਕਮਾਲ ਗਾਇਆ ਹੈ, ਸੱਚਮੁੱਚ ਦਿਲ ਛੂਹ ਗਿਆ!

ਖਬਰ ਲਿਖੇ ਜਾਣ ਤੱਕ,ਵੀਡੀਓ ਨੂੰ 3 ਲੱਖ 43 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਹਰ ਕੋਈ ਬੱਚੇ ਦੀ ਆਵਾਜ਼ ਅਤੇ ਉਸਦੀ ਸ਼ਰਧਾ ਦੀ ਦਿਲ ਖੋਲ ਕੇ ਪ੍ਰਸ਼ੰਸਾ ਕਰ ਰਿਹਾ ਹੈ।

Read Latest News and Breaking News at Daily Post TV, Browse for more News

Ad
Ad