Snow Storm In Uttrakhandh: ਉਤਰਾਖੰਡ ਦੇ ਚਮੋਲੀ 'ਚ ਸਵੇਰੇ ਬਰਫ ਖਿਸਕਣ ਕਾਰਨ ਦਰਜਨਾਂ ਮਜ਼ਦੂਰ ਦੱਬ ਗਏ। ਮਜ਼ਦੂਰ 8 ਕੰਟੇਨਰਾਂ ਅਤੇ ਇੱਕ ਸ਼ੈੱਡ ਵਿੱਚ ਸਨ।
ਇਹ ਘਟਨਾ ਬਦਰੀਨਾਥ ਤੋਂ 3 ਕਿਲੋਮੀਟਰ ਦੂਰ ਚਮੋਲੀ ਦੇ ਮਾਨਾ ਪਿੰਡ ਦੀ ਹੈ। ਇੱਥੇ ਬਾਰਡਰ ਰੋਡ ਆਰਗੇਨਾਈਜੇਸ਼ਨ (ਬੀਆਰਓ) ਦੀ ਟੀਮ ਚਮੋਲੀ-ਬਦਰੀਨਾਥ ਹਾਈਵੇਅ 'ਤੇ ਬਰਫ਼ ਹਟਾਉਣ ਦੇ ਕੰਮ ਵਿੱਚ ਲੱਗੀ ਹੋਈ ਹੈ।
ਫੌਜ ਮੁਤਾਬਕ ਘਟਨਾ ਦੀ ਸੂਚਨਾ ਮਿਲਦੇ ਹੀ ਕਵਿੱਕ ਰਿਸਪਾਂਸ ਟੀਮ ਦੇ 100 ਤੋਂ ਵੱਧ ਜਵਾਨ ਤੁਰੰਤ ਬਚਾਅ ਕਾਰਜ ਵਿੱਚ ਜੁੱਟ ਗਏ। ਇਸ ਵਿੱਚ ਡਾਕਟਰ ਅਤੇ ਐਂਬੂਲੈਂਸ ਸਟਾਫ ਵੀ ਸ਼ਾਮਲ ਹੈ। ਸਵੇਰੇ 11.50 ਵਜੇ ਟੀਮ ਨੇ 5 ਕੰਟੇਨਰ ਲੱਭੇ ਅਤੇ 10 ਮਜ਼ਦੂਰਾਂ ਨੂੰ ਬਚਾਇਆ। ਇਨ੍ਹਾਂ ਲੋਕਾਂ ਨੂੰ ਜੋਸ਼ੀਮਠ ਅਤੇ ਮਾਨਾ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ। 10 ਵਿੱਚੋਂ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਭਗਵੰਤ ਮਾਨ ਵੱਲੋਂ 11 ਅਨਮੋਲ ਜ਼ਿੰਦਗੀਆਂ ਬਚਾਉਣ ਵਾਲੇ ਚਾਰ ਪੁਲਿਸ ਜਵਾਨਾਂ ਲਈ ‘ਮੁੱਖ ਮੰਤਰੀ ਰਕਸ਼ਕ ਪਦਕ’ ਦਾ ਐਲਾਨ
Bhagwant Mann government; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੰਘੀ 23 ਜੁਲਾਈ ਨੂੰ ਸਰਹਿੰਦ ਨਹਿਰ ਵਿੱਚ ਕਾਰ ਡਿੱਗਣ ਨਾਲ ਹਾਦਸੇ ਦਾ ਸ਼ਿਕਾਰ ਹੋਏ 11 ਲੋਕਾਂ ਨੂੰ ਸਹੀ ਸਲਾਮਤ ਬਚਾਉਣ ਵਾਲੇ ਚਾਰ ਪੁਲਿਸ ਜਵਾਨਾਂ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ’ਤੇ ਪੀ.ਸੀ.ਆਰ. ਟੀਮ ਦਾ...