Punjabi Singer Shree Brar: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਗਾਇਕ ਸ਼੍ਰੀ ਬਰਾੜ ਨੇ ਵੀ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਖਿਲਾਫ ਪੁਲਿਸ ਨੂੰ ਸ਼ਿਕਾਇਤ ਅਤੇ ਸਬੂਤ ਸੌਂਪੇ ਹਨ। ਉਹ ਕਹਿੰਦਾ ਹੈ,”ਮੈਨੂੰ ਪਤਾ ਹੈ ਕਿ ਮੇਰੇ ਇਸ ਕਦਮ ਤੋਂ ਬਾਅਦ ਇਹ ਲੋਕ ਮੇਰੇ ਖਿਲਾਫ ਸਾਜ਼ਿਸ਼ ਰਚਣਗੇ, ਪਰ ਮੈਂ ਆਪਣੇ ਆਖਰੀ ਸਾਹ ਤੱਕ ਸੱਚ ਬੋਲਾਂਗਾ। ਭਾਵੇਂ ਮੈਨੂੰ ਬਦਲੇ ਵਿੱਚ ਦੁਨੀਆ ਦੀ ਹਰ ਚੀਜ਼ ਨਾਲ ਲੜਨਾ ਪਵੇ ਪਰ ਮੈਂ ਪਿੱਛੇ ਨਹੀਂ ਹਟਾਂਗਾ।”
ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਲਿਖਿਆ, “ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਅੱਜ ਅਸੀਂ ਪਿੰਕੀ ਧਾਲੀਵਾਲ ਵੱਲੋਂ ਸਾਡੇ ਨਾਲ ਕੀਤੀ ਗਈ ਧੋਖਾਧੜੀ ਦੇ ਸਬੂਤਾਂ ਸਮੇਤ ਸ਼ਿਕਾਇਤ ਦਰਜ ਕਰਵਾਈ ਹੈ। ਮੈਨੂੰ ਸੁਨੰਦਾ ਸ਼ਰਮਾ ‘ਤੇ ਬਹੁਤ ਮਾਣ ਹੈ ਕਿ ਉਸ ਨੇ ਇਹ ਲੜਾਈ ਸ਼ੁਰੂ ਕੀਤੀ ਹੈ।”
ਉਸ ਨੇ ਅੱਗੇ ਕਿਹਾ,”ਦੋ-ਤਿੰਨ ਸਾਲ ਪਹਿਲਾਂ ਮੈਂ ਇਸ ਮਾਮਲੇ ਬਾਰੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਜਾਣੂ ਕਰਵਾਇਆ ਸੀ,ਪਰ ਕੋਈ ਹੱਲ ਨਹੀਂ ਨਿਕਲਿਆ। ਉਲਟਾ ਇਨ੍ਹਾਂ ਲੋਕਾਂ ਨੇ ਮੈਨੂੰ ਹਰ ਪਾਸਿਓਂ ਬਲੈਕਮੇਲ ਕਰਨਾ ਅਤੇ ਦਬਾਉਣਾਂ ਸ਼ੁਰੂ ਕਰ ਦਿੱਤਾ। ਮੇਰੀ ਜਾਨ ਬਚਾਉਣਾ ਮੇਰੀ ਜ਼ਿੰਦਗੀ ਦਾ ਵੱਡਾ ਮਸਲਾ ਬਣ ਗਿਆ ਸੀ,ਜਿਸ ਕਾਰਨ ਮੈਂ ਇਹ ਲੜਾਈ ਛੱਡਣ ਲਈ ਮਜਬੂਰ ਹੋ ਗਿਆ ਸੀ। ਅੱਜ ਤੱਕ ਵੀ ਮੈਨੂੰ ਮੇਰੀ ਮਿਹਨਤ ਦੇ ਪੈਸੇ ਨਹੀਂ ਮਿਲੇ।”
ਮੇਰੇ ਬੈਂਕ ਖਾਤੇ ਦਾ ਕੰਟਰੋਲ ਲੈ ਲਿਆ
ਬਰਾੜ ਨੇ ਪੋਸਟ ਵਿੱਚ ਲਿਖਿਆ, “ਉਨ੍ਹਾਂ ਦੀ ਤਾਕਤ ਇੰਨੀ ਸੀ ਕਿ ਮੇਰੇ ਬੈਂਕ ਖਾਤੇ ਵਿੱਚੋਂ ਮੇਰਾ ਨੰਬਰ ਕੱਢਣ ਤੋਂ ਬਾਅਦ, ਉਨ੍ਹਾਂ ਨੇ ਆਪਣਾ ਨੰਬਰ ਜੋੜ ਲਿਆ ਅਤੇ ਪੂਰਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ। ਤੁਸੀਂ ਇਸ ਮਾਮਲੇ ਨੂੰ ਛੋਟਾ ਸਮਝ ਰਹੇ ਹੋਵੋਗੇ, ਪਰ ਇਹ ਬਹੁਤ ਵੱਡਾ ਹੈ। ਬਹੁਤ ਸਾਰੇ ਪ੍ਰਭਾਵਸ਼ਾਲੀ ਲੋਕ ਇਨ੍ਹਾਂ ਨਾਲ ਜੁੜੇ ਹੋਏ ਹਨ। ਜੇਕਰ ਕੋਈ ਉਨ੍ਹਾਂ ਦੇ ਖਿਲਾਫ ਆਵਾਜ਼ ਉਠਾਉਂਦਾ ਹੈ ਤਾਂ ਉਹ ਮਿਲ ਕੇ ਆਪਣਾ ਕਾਰੋਬਾਰ ਖਤਮ ਕਰ ਦਿੰਦੇ ਹਨ ਅਤੇ ਉਨ੍ਹਾਂ ਦੇ ਜੀਵਨ ਅਤੇ ਚਰਿੱਤਰ ਦਾ ਮਜ਼ਾਕ ਉਡਾਉਂਦੇ ਹਨ।”
ਇੰਡਸਟਰੀ ਦੇ 90% ਲੋਕ ਉਨ੍ਹਾਂ ਦੇ ਨਾਲ ਹਨ
“ਪੰਜਾਬ ਦੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੀ ਚੁੱਪ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੰਡਸਟਰੀ ਦੇ 90% ਲੋਕ ਉਨ੍ਹਾਂ ਦੇ ਨਾਲ ਹਨ। ਜੋ ਕੋਈ ਵੀ ਉਨ੍ਹਾਂ ਦੇ ਖਿਲਾਫ ਬੋਲਦਾ ਹੈ ਜਾਂ ਆਪਣਾ ਬਣਦਾ ਪੈਸਾ ਮੰਗਦਾ ਹੈ, ਉਸ ਨੂੰ ਹਰ ਪਾਸਿਓਂ ਚੁੱਪ ਕਰਵਾ ਦਿੱਤਾ ਜਾਂਦਾ ਹੈ ਅਤੇ ਬਾਈਕਾਟ ਕੀਤਾ ਜਾਂਦਾ ਹੈ। ਇੰਡਸਟਰੀ ਦੇ ਬਹੁਤ ਸਾਰੇ ਲੋਕ ਮਿਲ ਕੇ ਉਨ੍ਹਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ।”
ਹੁਣ ਪਤਾ ਨਹੀਂ ਮੇਰੇ ਵਿਰੁੱਧ ਕਿਹੜੀਆਂ ਸਾਜ਼ਿਸ਼ਾਂ ਰਚੀਆਂ ਜਾਣਗੀਆਂ
ਬਰਾੜ ਨੇ ਸਰਕਾਰ ਅਤੇ ਪੁਲਿਸ ਦੀ ਤਾਰੀਫ਼ ਕਰਦਿਆਂ ਕਿਹਾ,”ਮੈਂ ਹਮੇਸ਼ਾ ਪੰਜਾਬ ਦੇ ਹਰ ਮੁੱਦੇ ‘ਤੇ ਬੋਲਿਆ ਹੈ। ਆਪਣੇ ਪਿਛਲੇ ਮਾੜੇ ਤਜ਼ਰਬਿਆਂ ਕਾਰਨ ਮੈਂ ਸੋਚਦਾ ਸੀ ਕਿ ਸਰਕਾਰ ਅਤੇ ਪੁਲਿਸ ਤਾਕਤਵਰ ਲੋਕਾਂ ਦੇ ਇਸ਼ਾਰੇ ‘ਤੇ ਹੀ ਕੰਮ ਕਰਦੀ, ਪਰ ਅੱਜ ਮੈਂ ਆਪਣੀ ਸੋਚ ਬਦਲਣ ਲਈ ਮਜਬੂਰ ਹੋ ਗਿਆ ਹਾਂ। ਪੰਜਾਬ ਪੁਲਿਸ ਅਤੇ ਸਰਕਾਰ ਨੇ ਅੱਜ ਉਹ ਕਰ ਦਿਖਾਇਆ ਹੈ ਜੋ ਹਰ ਕੋਈ ਨਹੀਂ ਕਰ ਸਕਦਾ।”
ਅੰਤ ਵਿੱਚ ਉਨ੍ਹਾਂ ਨੇ ਕਿਹਾ, “ਪਤਾ ਨਹੀਂ ਇਸ ਕਦਮ ਤੋਂ ਬਾਅਦ ਮੇਰੇ ਵਿਰੁੱਧ ਕਿਹੜੀਆਂ ਸਾਜ਼ਿਸ਼ਾਂ ਰਚੀਆਂ ਜਾਣਗੀਆਂ,ਪਰ ਮੈਂ ਪਿੱਛੇ ਨਹੀਂ ਹਟਾਂਗਾ, ਭਾਵੇਂ ਮੈਨੂੰ ਦੁਨੀਆ ਦੀ ਹਰ ਚੀਜ਼ ਦਾ ਸਾਹਮਣਾ ਕਰਨਾ ਪਵੇ