ਯੁਵਰਾਜ ਸਿੰਘ ਨੇ ਸੰਜੂ ਸੈਮਸਨ ਨੂੰ ਦਿੱਤੇ ਬੱਲੇਬਾਜ਼ੀ ਦੇ ਸਿਖਿਆਈ ਟਿਪਸ, ਵੀਡੀਓ ਵਾਇਰਲ
Latest News: ਸੋਸ਼ਲ ਮੀਡੀਆ ‘ਤੇ ਯੁਵਰਾਜ ਸਿੰਘ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਭਾਰਤ ਦੇ ਸਟਾਰ ਬੱਲੇਬਾਜ਼ ਸੰਜੂ ਸੈਮਸਨ ਨੂੰ ਬੱਲੇਬਾਜ਼ੀ ਦੇ ਟਿਪਸ ਦੇ ਰਿਹਾ ਹੈ। ਇਸ ਦੌਰਾਨ ਯੁਵੀ ਨੇ ਸੈਮਸਨ ਨੂੰ ਫਰੰਟ ਫੁੱਟ ਦੀ ਵਰਤੋਂ ਕਰਨ ਦੀ ਤਕਨੀਕ ਦੱਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਸਾਹਮਣੇ ਖੜ੍ਹਾ ਸੰਜੂ ਵੀ ਸਾਬਕਾ ਦਿੱਗਜ […]
By :
Khushi
Updated On: 11 Jan 2026 13:36:PM
Latest News: ਸੋਸ਼ਲ ਮੀਡੀਆ ‘ਤੇ ਯੁਵਰਾਜ ਸਿੰਘ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਭਾਰਤ ਦੇ ਸਟਾਰ ਬੱਲੇਬਾਜ਼ ਸੰਜੂ ਸੈਮਸਨ ਨੂੰ ਬੱਲੇਬਾਜ਼ੀ ਦੇ ਟਿਪਸ ਦੇ ਰਿਹਾ ਹੈ। ਇਸ ਦੌਰਾਨ ਯੁਵੀ ਨੇ ਸੈਮਸਨ ਨੂੰ ਫਰੰਟ ਫੁੱਟ ਦੀ ਵਰਤੋਂ ਕਰਨ ਦੀ ਤਕਨੀਕ ਦੱਸੀ।
ਇਸ ਦੇ ਨਾਲ ਹੀ ਉਨ੍ਹਾਂ ਦੇ ਸਾਹਮਣੇ ਖੜ੍ਹਾ ਸੰਜੂ ਵੀ ਸਾਬਕਾ ਦਿੱਗਜ ਦੀ ਗੱਲ ਧਿਆਨ ਨਾਲ ਸੁਣਦਾ ਨਜ਼ਰ ਆ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਯੁਵਰਾਜ ਨੇ ਸ਼ੁਭਮਨ ਗਿੱਲ ਅਤੇ ਅਭਿਸ਼ੇਕ ਸ਼ਰਮਾ ਦੀ ਬੱਲੇਬਾਜ਼ੀ ਨੂੰ ਸੁਧਾਰਨ ‘ਚ ਕਾਫੀ ਮਦਦ ਕੀਤੀ ਹੈ। ਇਸ ਤੋਂ ਇਲਾਵਾ ਉਹ ਪੰਜਾਬ ਦੇ ਕਈ ਨੌਜਵਾਨ ਖਿਡਾਰੀਆਂ ਨੂੰ ਕੋਚਿੰਗ ਦੇ ਚੁੱਕੇ ਹਨ। ਹੁਣ ਸੰਜੂ ਸੈਮਸਨ ਵੀ ਉਨ੍ਹਾਂ ਦੇ ਚੇਲੇ ਬਣ ਕੇ ਵਿਸ਼ਵ ਕੱਪ ‘ਚ ਹਲਚਲ ਮਚਾਉਣਾ ਚਾਹੁੰਦੇ ਹਨ।