ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਵੱਡਾ ਝਟਕਾ
Daryl Mitchell ICC Ranking: ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਆਈਸੀਸੀ ਦੀ ਤਾਜ਼ਾ ਵਨਡੇ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਝਟਕਾ ਲੱਗਾ ਹੈ। ਉਨ੍ਹਾਂ ਦਾ ਨੰਬਰ-1 ਦਾ ਸਥਾਨ ਹੁਣ ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ ਨੇ ਕਬਜ਼ਾ ਕਰ ਲਿਆ ਹੈ। ਮਿਸ਼ੇਲ ਨੇ ਹਾਲ ਹੀ ਦੇ ਮੈਚਾਂ ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇਹ ਉਪਲੱਬਧੀ ਹਾਸਲ ਕੀਤੀ, ਜਦਕਿ ਕੋਹਲੀ ਦੀ ਰੈਂਕਿੰਗ ‘ਚ ਗਿਰਾਵਟ ਆਈ ਹੈ।
ਧਿਆਨ ਰਹੇ ਕਿ ਪਿਛਲੇ ਹਫਤੇ ਹੀ ਕੋਹਲੀ ਰੋਹਿਤ ਸ਼ਰਮਾ ਨੂੰ ਹਰਾ ਕੇ ਨੰਬਰ 1 ਵਨਡੇ ਬੱਲੇਬਾਜ਼ ਬਣ ਗਏ ਸਨ। ਫਿਰ ਕੋਹਲੀ ਜੁਲਾਈ 2021 ਤੋਂ ਬਾਅਦ ਪਹਿਲੀ ਵਾਰ ਨੰਬਰ 1 ਵਨਡੇ ਬੱਲੇਬਾਜ਼ ਦੀ ਸਥਿਤੀ ‘ਤੇ ਵਾਪਸ ਪਰਤਿਆ। ਪਰ ਮਿਸ਼ੇਲ ਨੇ ਹਾਲ ਹੀ ਵਿੱਚ ਸਮਾਪਤ ਹੋਈ ਵਨਡੇ ਸੀਰੀਜ਼ ਵਿੱਚ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਕਿ ਕੋਹਲੀ ਨੰਬਰ 1 ‘ਤੇ ਖਿਸਕ ਗਿਆ।
ਮਿਸ਼ੇਲ ਦੇ 845 ਰੈਂਕਿੰਗ ਅੰਕ ਹਨ, ਜਦਕਿ ਵਿਰਾਟ ਕੋਹਲੀ 795 ਅੰਕਾਂ ਨਾਲ ਦੂਜੇ ਸਥਾਨ ‘ਤੇ ਖਿਸਕ ਗਏ ਹਨ। ਇਨ੍ਹਾਂ ਦੋਵਾਂ ਤੋਂ ਬਹੁਤ ਪਿੱਛੇ ਇਬਰਾਹਿਮ ਜ਼ਾਦਰਾਨ, ਰੋਹਿਤ ਸ਼ਰਮਾ, ਸ਼ੁਬਮਨ ਗਿੱਲ ਅਤੇ ਬਾਬਰ ਆਜ਼ਮ ਵਰਗੇ ਵੱਡੇ ਬੱਲੇਬਾਜ਼ ਹਨ।