ਪਾਰਕ ਵਿੱਚ ਸੈਰ ਦੌਰਾਨ ਲੋੜੀਂਦੇ ਅਪਰਾਧੀ ਦੀ ਗੋਲੀ ਮਾਰ ਕੇ ਹੱਤਿਆ

ਲੁਧਿਆਣਾ: ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਦਿਨ-ਦਿਹਾੜੇ ਹੋਈ ਗੋਲੀਬਾਰੀ ਦੀ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਬੁੱਧਵਾਰ ਦੁਪਹਿਰ ਜਮਾਲਪੁਰ ਸਥਿਤ ਗ੍ਰੀਨ ਪਾਰਕ ਵਿੱਚ ਸੈਰ ਲਈ ਆਏ ਇੱਕ ਲੋੜੀਂਦੇ ਅਪਰਾਧੀ ਨੂੰ ਅਣਪਛਾਤੇ ਹਮਲਾਵਰਾਂ ਨੇ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਮੁਤਾਬਕ, ਮ੍ਰਿਤਕ ਦੇ ਨਾਲ ਦੋ ਲੜਕੀਆਂ ਵੀ ਮੌਜੂਦ ਸਨ। ਜਾਣਕਾਰੀ ਅਨੁਸਾਰ, ਸਕੂਟਰ […]
Khushi
By : Updated On: 21 Jan 2026 19:55:PM
ਪਾਰਕ ਵਿੱਚ ਸੈਰ ਦੌਰਾਨ ਲੋੜੀਂਦੇ ਅਪਰਾਧੀ ਦੀ ਗੋਲੀ ਮਾਰ ਕੇ ਹੱਤਿਆ

ਲੁਧਿਆਣਾ: ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਦਿਨ-ਦਿਹਾੜੇ ਹੋਈ ਗੋਲੀਬਾਰੀ ਦੀ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਬੁੱਧਵਾਰ ਦੁਪਹਿਰ ਜਮਾਲਪੁਰ ਸਥਿਤ ਗ੍ਰੀਨ ਪਾਰਕ ਵਿੱਚ ਸੈਰ ਲਈ ਆਏ ਇੱਕ ਲੋੜੀਂਦੇ ਅਪਰਾਧੀ ਨੂੰ ਅਣਪਛਾਤੇ ਹਮਲਾਵਰਾਂ ਨੇ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਮੁਤਾਬਕ, ਮ੍ਰਿਤਕ ਦੇ ਨਾਲ ਦੋ ਲੜਕੀਆਂ ਵੀ ਮੌਜੂਦ ਸਨ।

ਜਾਣਕਾਰੀ ਅਨੁਸਾਰ, ਸਕੂਟਰ ‘ਤੇ ਆਏ ਹਮਲਾਵਰਾਂ ਨੇ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਮ੍ਰਿਤਕ ਨਾਲ ਬਹਿਸ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ।

ਮ੍ਰਿਤਕ ਦੀ ਪਛਾਣ ਪ੍ਰਦੀਪ ਬਿੱਲਾ ਵਾਸੀ ਰਾਮ ਨਗਰ ਭਾਮੀਆਂ (ਲੁਧਿਆਣਾ) ਵਜੋਂ ਹੋਈ ਹੈ। ਉਸ ਖਿਲਾਫ ਪਹਿਲਾਂ ਵੀ 5 ਤੋਂ 6 ਅਪਰਾਧਿਕ ਮਾਮਲੇ ਦਰਜ ਹਨ। ਉਹ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ।

ਗੋਲੀ ਸਿਰ ਵਿੱਚ ਵੱਜੀ

ਗੋਲੀ ਪ੍ਰਦੀਪ ਬਿੱਲਾ ਦੇ ਸਿਰ ਦੇ ਸੱਜੇ ਪਾਸੇ ਤੋਂ ਲੱਗੀ, ਜੋ ਖੱਬੇ ਪਾਸੇ ਤੋਂ ਨਿਕਲੀ। ਗੋਲੀ ਲੱਗਦੇ ਹੀ ਉਹ ਜ਼ਮੀਨ ‘ਤੇ ਡਿੱਗ ਪਿਆ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ‘ਤੇ ਖੂਨ ਖਿਲਰਿਆ ਪਿਆ ਸੀ।

ਪੁਲਿਸ ਦੋਸਤਾਂ ਤੋਂ ਪੁੱਛਗਿੱਛ ਕਰ ਰਹੀ

ਪੁਲੀਸ ਨੇ ਬਿੱਲਾ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਸ ਨੇ ਬਿੱਲਾ ਦੇ ਉਨ੍ਹਾਂ ਦੋਸਤਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨਾਲ ਉਸ ਦੀ ਦੁਸ਼ਮਣੀ ਸੀ। ਇਸ ਦੇ ਨਾਲ ਹੀ ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਿਸ ਪਾਰਕ ਵਿੱਚ ਬਿੱਲਾ ਦਾ ਕਤਲ ਹੋਇਆ ਸੀ, ਉਹ ਜਮਾਲਪੁਰ ਚੌਕ ਨੇੜੇ ਸਥਿਤ ਹੈ। ਸ਼ਾਮ ਨੂੰ ਇੱਥੇ ਵੱਡੀ ਗਿਣਤੀ ਵਿੱਚ ਲੋਕ ਸੈਰ ਕਰਨ ਆਉਂਦੇ ਹਨ।

Read Latest News and Breaking News at Daily Post TV, Browse for more News

Ad
Ad