EV ਦਾ ਜਲਵਾ! 2026 ਵਿੱਚ ਭਾਰਤ ਵਿੱਚ ਇਲੈਕਟ੍ਰਿਕ ਕਾਰਾਂ ਦੀ ਭਰਮਾਰ, SUV ਰਹੇਗੀ ਸਭ ਤੋਂ ਅੱਗੇ

Upcoming cars in 2026; ਜੇ ਤੁਸੀਂ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਥੋੜ੍ਹਾ ਇੰਤਜ਼ਾਰ ਕਰਨਾ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਸਾਲ 2026 ਭਾਰਤੀ ਆਟੋਮੋਬਾਈਲ ਉਦਯੋਗ ਲਈ ਇਤਿਹਾਸਕ ਹੋਣ ਜਾ ਰਿਹਾ ਹੈ। ਮਾਰੁਤੀ ਸੁਜ਼ੁਕੀ, ਟਾਟਾ ਮੋਟਰਜ਼ ਅਤੇ ਮਹਿੰਦਰਾ ਐਂਡ ਮਹਿੰਦਰਾ ਵਰਗੀਆਂ ਦੇਸ਼ ਦੀਆਂ ਦਿੱਗਜ ਕਾਰ ਕੰਪਨੀਆਂ ਅਗਲੇ ਸਾਲ 30 ਤੋਂ ਵੱਧ […]
Jaspreet Singh
By : Updated On: 30 Jan 2026 15:13:PM
EV ਦਾ ਜਲਵਾ! 2026 ਵਿੱਚ ਭਾਰਤ ਵਿੱਚ ਇਲੈਕਟ੍ਰਿਕ ਕਾਰਾਂ ਦੀ ਭਰਮਾਰ, SUV ਰਹੇਗੀ ਸਭ ਤੋਂ ਅੱਗੇ

Upcoming cars in 2026; ਜੇ ਤੁਸੀਂ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਥੋੜ੍ਹਾ ਇੰਤਜ਼ਾਰ ਕਰਨਾ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਸਾਲ 2026 ਭਾਰਤੀ ਆਟੋਮੋਬਾਈਲ ਉਦਯੋਗ ਲਈ ਇਤਿਹਾਸਕ ਹੋਣ ਜਾ ਰਿਹਾ ਹੈ। ਮਾਰੁਤੀ ਸੁਜ਼ੁਕੀ, ਟਾਟਾ ਮੋਟਰਜ਼ ਅਤੇ ਮਹਿੰਦਰਾ ਐਂਡ ਮਹਿੰਦਰਾ ਵਰਗੀਆਂ ਦੇਸ਼ ਦੀਆਂ ਦਿੱਗਜ ਕਾਰ ਕੰਪਨੀਆਂ ਅਗਲੇ ਸਾਲ 30 ਤੋਂ ਵੱਧ ਨਵੇਂ ਵਾਹਨ ਲਾਂਚ ਕਰਨ ਦੀ ਤਿਆਰੀ ਵਿੱਚ ਹਨ। ਇਹ ਪਿਛਲੇ ਪੰਜ ਸਾਲਾਂ ਦਾ ਸਭ ਤੋਂ ਵੱਡਾ ਲਾਂਚ ਪਲਾਨ ਮੰਨਿਆ ਜਾ ਰਿਹਾ ਹੈ, ਜਿਸ ਨਾਲ ਮਾਰਕੀਟ ਵਿੱਚ ਜ਼ਬਰਦਸਤ ਹਲਚਲ ਦੇਖਣ ਨੂੰ ਮਿਲ ਸਕਦੀ ਹੈ।

ਆਟੋ ਸੈਕਟਰ ਵਿੱਚ ਇਹ ਤੇਜ਼ੀ ਉਸ ਸਮੇਂ ਆ ਰਹੀ ਹੈ, ਜਦੋਂ ਟੈਕਸ ਕਟੌਤੀਆਂ ਅਤੇ ਜੀਐੱਸਟੀ ਦਰਾਂ ਵਿੱਚ ਕਮੀ ਤੋਂ ਬਾਅਦ ਕਾਰਾਂ ਦੀ ਮੰਗ ਵਿੱਚ ਵਾਧਾ ਹੋਇਆ ਹੈ। ਸਾਲ 2025 ਵਿੱਚ ਕੁੱਲ 19 ਨਵੇਂ ਮਾਡਲ ਲਾਂਚ ਹੋਏ ਸਨ, ਜਦਕਿ 2026 ਵਿੱਚ ਇਹ ਗਿਣਤੀ 31 ਤੱਕ ਪਹੁੰਚਣ ਦੀ ਸੰਭਾਵਨਾ ਹੈ। 2021 ਤੋਂ ਲੈ ਕੇ ਹੁਣ ਤੱਕ ਹਰ ਸਾਲ ਔਸਤਨ 10 ਤੋਂ 11 ਨਵੀਆਂ ਕਾਰਾਂ ਹੀ ਮਾਰਕੀਟ ਵਿੱਚ ਆਈਆਂ ਸਨ, ਇਸ ਲਈ ਆਉਣ ਵਾਲਾ ਸਾਲ ਰਿਕਾਰਡ ਤੋੜ ਸਾਬਤ ਹੋ ਸਕਦਾ ਹੈ।

ਇਲੈਕਟ੍ਰਿਕ ਵਾਹਨਾਂ ਦਾ ਰਹੇਗਾ ਦਬਦਬਾ

2026 ਦੇ ਲਾਂਚ ਪੋਰਟਫੋਲਿਓ ਵਿੱਚ ਇਲੈਕਟ੍ਰਿਕ ਕਾਰਾਂ ਦਾ ਖਾਸ ਦਬਦਬਾ ਰਹੇਗਾ। ਮਾਰੁਤੀ ਸੁਜ਼ੁਕੀ ਆਪਣੀ ਪਹਿਲੀ ਇਲੈਕਟ੍ਰਿਕ ਐਸਯੂਵੀ e-Vitara ਜਲਦ ਮਾਰਕੀਟ ਵਿੱਚ ਉਤਾਰਣ ਵਾਲੀ ਹੈ। ਉੱਥੇ ਹੀ ਟਾਟਾ ਮੋਟਰਜ਼ ਵੀ ਦੋ ਨਵੀਆਂ ਇਲੈਕਟ੍ਰਿਕ ਗੱਡੀਆਂ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ, ਜਿਨ੍ਹਾਂ ਵਿੱਚ ਲੰਮੇ ਸਮੇਂ ਤੋਂ ਚਰਚਾ ਵਿੱਚ ਰਹੀ Sierra EV ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਟੋਯੋਟਾ ਕਿਰਲੋਸਕਰ ਮੋਟਰ ਵੀ ਇੱਕ ਨਵੀਂ ਇਲੈਕਟ੍ਰਿਕ ਐਸਯੂਵੀ ਲਾਂਚ ਕਰੇਗੀ।

ਵਿਦੇਸ਼ੀ ਕੰਪਨੀਆਂ ਵੀ ਦਿਖਾਉਣਗੀਆਂ ਦਮ

ਭਾਰਤੀ ਮਾਰਕੀਟ ਵਿੱਚ ਵਿਦੇਸ਼ੀ ਇਲੈਕਟ੍ਰਿਕ ਵਾਹਨ ਕੰਪਨੀਆਂ ਵੀ ਆਕਰਮਕ ਰਣਨੀਤੀ ਨਾਲ ਦਾਖ਼ਲ ਹੋ ਰਹੀਆਂ ਹਨ। ਵੀਆਤਨਾਮ ਦੀ ਇਲੈਕਟ੍ਰਿਕ ਕਾਰ ਨਿਰਮਾਤਾ VinFast ਤਿੰਨ ਨਵੇਂ ਮਾਡਲ ਲਾਂਚ ਕਰੇਗੀ, ਜਿਨ੍ਹਾਂ ਵਿੱਚ ਇੱਕ ਪ੍ਰੀਮੀਅਮ 7-ਸੀਟਰ ਇਲੈਕਟ੍ਰਿਕ ਐਮਪੀਵੀ ਵੀ ਸ਼ਾਮਲ ਹੋਵੇਗੀ। ਉੱਥੇ ਹੀ ਚੀਨ ਦੀ Leapmotor, ਫਰਾਂਸ ਦੀ ਸਿਟ੍ਰੋਐਨ ਨਾਲ ਮਿਲ ਕੇ ਭਾਰਤ ਵਿੱਚ ਦਾਖ਼ਲਾ ਕਰਨ ਜਾ ਰਹੀ ਹੈ ਅਤੇ ਦੋ ਨਵੇਂ ਇਲੈਕਟ੍ਰਿਕ ਮਾਡਲ ਪੇਸ਼ ਕਰੇਗੀ।

SUV ਸੈਗਮੈਂਟ ਰਹੇਗਾ ਅੱਗੇ

ਆਟੋ ਐਕਸਪਰਟਸ ਦਾ ਮੰਨਣਾ ਹੈ ਕਿ 2026 ਵਿੱਚ ਵੀ ਐਸਯੂਵੀ ਸੈਗਮੈਂਟ ਹੀ ਵਿਕਰੀ ਦਾ ਮੁੱਖ ਆਧਾਰ ਰਹੇਗਾ। ਖਾਸ ਕਰਕੇ ਮਿਡ-ਸਾਈਜ਼ ਅਤੇ ਪ੍ਰੀਮੀਅਮ ਐਸਯੂਵੀਜ਼ ਵਿੱਚ ਕੜਾ ਮੁਕਾਬਲਾ ਦੇਖਣ ਨੂੰ ਮਿਲੇਗਾ। ਹਾਲਾਂਕਿ, ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਜ਼ਿਆਦਾਤਰ ਲਾਂਚ ਫੇਸਲਿਫਟ ਜਾਂ ਅਪਡੇਟ ਮਾਡਲ ਹੋਣਗੇ, ਜਿਸ ਕਾਰਨ ਕੁੱਲ ਵਿਕਰੀ ਵਿੱਚ ਬਹੁਤ ਵੱਡਾ ਉਛਾਲ ਆਉਣ ਦੀ ਸੰਭਾਵਨਾ ਘੱਟ ਹੈ। ਛੋਟੀ ਕਾਰਾਂ ਦੇ ਸੈਗਮੈਂਟ ਵਿੱਚ ਮੰਗ ਫਿਲਹਾਲ ਕਮਜ਼ੋਰ ਹੀ ਰਹਿ ਸਕਦੀ ਹੈ।

EV ਦੀ ਹਿੱਸੇਦਾਰੀ ਹਾਲੇ ਵੀ ਸੀਮਤ

ਭਾਵੇਂ ਨਵੀਆਂ ਲਾਂਚਿੰਗਾਂ ਵਿੱਚ ਇਲੈਕਟ੍ਰਿਕ ਕਾਰਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਪਰ ਕੁੱਲ ਵਿਕਰੀ ਵਿੱਚ ਇਨ੍ਹਾਂ ਦੀ ਹਿੱਸੇਦਾਰੀ ਹਾਲੇ ਵੀ ਲੋ ਸਿੰਗਲ ਡਿਜਿਟ ਵਿੱਚ ਰਹਿਣ ਦੀ ਉਮੀਦ ਹੈ। ਇਲੈਕਟ੍ਰਿਕ ਵਾਹਨਾਂ ਦੀ ਮੰਗ ਇਸ ਵੇਲੇ ਜ਼ਿਆਦਾਤਰ ਸ਼ਹਿਰੀ ਅਤੇ ਪ੍ਰੀਮੀਅਮ ਗ੍ਰਾਹਕਾਂ ਤੱਕ ਹੀ ਸੀਮਤ ਰਹੇਗੀ।

Read Latest News and Breaking News at Daily Post TV, Browse for more News

Ad
Ad