ਅਰਬ ਸਾਗਰ ‘ਚ ਤਸਕਰੀ ‘ਤੇ ਵੱਡਾ ਪ੍ਰਹਾਰ, 200 ਕਿਲੋ ਤੋਂ ਵੱਧ ਸ਼ੱਕੀ ਰਸਾਇਣ ਸਮੇਤ ਦੋ ਇਰਾਨੀ ਨਾਗਰਿਕ ਗ੍ਰਿਫ਼ਤਾਰ

Gujarat ATS operation; Gujarat Anti-Terrorist Squad (ਏਟੀਐਸ) ਅਤੇ Indian Coast Guard ਨੇ ਗੁਜਰਾਤ ਤਟ ਦੇ ਨਜ਼ਦੀਕ ਉੱਚ ਸਮੁੰਦਰੀ ਖੇਤਰ ਵਿੱਚ 200 ਕਿਲੋ ਤੋਂ ਵੱਧ ਸ਼ੱਕੀ ਰਸਾਇਣਿਕ ਪਦਾਰਥ ਸਮੇਤ ਦੋ ਇਰਾਨੀ ਨਾਗਰਿਕਾਂ ਨੂੰ ਕਾਬੂ ਕੀਤਾ ਹੈ। ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਏਟੀਐਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀಐਜੀ) ਸੁਨੀਲ ਜੋਸ਼ੀ ਨੇ ਦੱਸਿਆ ਕਿ ਏਟੀਐਸ […]
Jaspreet Singh
By : Updated On: 17 Feb 2026 15:04:PM
ਅਰਬ ਸਾਗਰ ‘ਚ ਤਸਕਰੀ ‘ਤੇ ਵੱਡਾ ਪ੍ਰਹਾਰ, 200 ਕਿਲੋ ਤੋਂ ਵੱਧ ਸ਼ੱਕੀ ਰਸਾਇਣ ਸਮੇਤ ਦੋ ਇਰਾਨੀ ਨਾਗਰਿਕ ਗ੍ਰਿਫ਼ਤਾਰ

Gujarat ATS operation; Gujarat Anti-Terrorist Squad (ਏਟੀਐਸ) ਅਤੇ Indian Coast Guard ਨੇ ਗੁਜਰਾਤ ਤਟ ਦੇ ਨਜ਼ਦੀਕ ਉੱਚ ਸਮੁੰਦਰੀ ਖੇਤਰ ਵਿੱਚ 200 ਕਿਲੋ ਤੋਂ ਵੱਧ ਸ਼ੱਕੀ ਰਸਾਇਣਿਕ ਪਦਾਰਥ ਸਮੇਤ ਦੋ ਇਰਾਨੀ ਨਾਗਰਿਕਾਂ ਨੂੰ ਕਾਬੂ ਕੀਤਾ ਹੈ। ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਏਟੀਐਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀಐਜੀ) ਸੁਨੀਲ ਜੋਸ਼ੀ ਨੇ ਦੱਸਿਆ ਕਿ ਏਟੀਐਸ ਨੂੰ ਸੂਚਨਾ ਮਿਲੀ ਸੀ ਕਿ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਰੇਖਾ (IMBL) ਨੇੜੇ, ਪੋਰਬੰਦਰ ਤਟ ਤੋਂ ਕਰੀਬ 140 ਨਾਟਿਕਲ ਮੀਲ ਦੂਰ, ਭਾਰਤੀ ਜਲ-ਸੀਮਾ ਵਿੱਚ ਇੱਕ ਸ਼ੱਕੀ ਰਸਾਇਣ ਲਿਆਂਦਾ ਜਾ ਰਿਹਾ ਹੈ।

ਕੋਸਟ ਗਾਰਡ ਨਾਲ ਮਿਲ ਕੇ 8 ਤੋਂ 10 ਘੰਟਿਆਂ ਤੱਕ ਚੱਲੇ ਸਾਂਝੇ ਆਪਰੇਸ਼ਨ ਦੌਰਾਨ ਸੋਮਵਾਰ ਸ਼ਾਮ ਕਰੀਬ 8 ਵਜੇ ਦੋ ਇਰਾਨੀ ਨਾਗਰਿਕਾਂ ਨੂੰ 203 ਪੈਕਟ ਸ਼ੱਕੀ ਰਸਾਇਣ ਸਮੇਤ ਗ੍ਰਿਫ਼ਤਾਰ ਕੀਤਾ ਗਿਆ।

ਅਧਿਕਾਰੀ ਮੁਤਾਬਕ ਇਹ ਸ਼ੱਕੀ ਰਸਾਇਣਿਕ ਪਦਾਰਥ ਇੱਕ ਸਪੀਡ ਬੋਟ ਰਾਹੀਂ ਪ੍ਰਾਰੰਭਿਕ ਤੌਰ ‘ਤੇ ਇਰਾਨ ਤੋਂ ਲਿਆਂਦਾ ਜਾ ਰਿਹਾ ਸੀ ਅਤੇ ਇਸਨੂੰ ਪੰਜਾਬ ਦੇ ਇੱਕ ਵਿਅਕਤੀ ਨੂੰ ਸੌਂਪਣਾ ਸੀ।

ਸਪੀਡ ਬੋਟ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਸਫ਼ੈਦ ਪਾਊਡਰ ਵਾਲੇ ਪੈਕਟ ਅੱਗੇ ਦੀ ਫੋਰੈਂਸਿਕ ਜਾਂਚ ਲਈ ਪੋਰਬੰਦਰ ਕੋਸਟ ਗਾਰਡ ਸਟੇਸ਼ਨ ਲਿਆਂਦੇ ਗਏ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਪ੍ਰੈਲ ਵਿੱਚ ਵੀ ਏਟੀਐਸ ਅਤੇ ਕੋਸਟ ਗਾਰਡ ਨੇ ਅਰਬ ਸਾਗਰ ਵਿੱਚ ਤਸਕਰਾਂ ਵੱਲੋਂ ਅੰਤਰਰਾਸ਼ਟਰੀ ਸੀਮਾ ਪਾਰ ਕਰਨ ਤੋਂ ਪਹਿਲਾਂ ਸੁੱਟੇ ਗਏ 300 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ, ਜਿਨ੍ਹਾਂ ਦੀ ਕੀਮਤ ਲਗਭਗ 1800 ਕਰੋੜ ਰੁਪਏ ਅੰਕਿਤ ਕੀਤੀ ਗਈ ਸੀ।

Read Latest News and Breaking News at Daily Post TV, Browse for more News

Ad
Ad