ਕਬਾੜੀਆਂ ਵੱਲੋਂ ਜੇਕਰ ਚੋਰੀ ਦੇ ਸਮਾਨ ਖਰੀਦਿਆ ਗਿਆ ਤਾਂ ਕੀਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ : ਸ਼ੁਭਮ ਅਗਰਵਾਲ 

ਐਸ.ਐਸ.ਪੀ ਫਤਿਹਗੜ੍ਹ ਸਾਹਿਬ ਨੇ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਕਵਾੜ ਦਾ ਕੰਮ ਕਰਨ ਵਾਲੇ ਕਬਾੜੀਆਂ ਨੂੰ ਸਖਤ ਵਾਰਨਿੰਗ ਦਿੱਤੀ ਹੈ ਕਿ ਜੇਕਰ ਉਹਨਾਂ ਵੱਲੋਂ ਚੋਰੀ ਦੇ ਸਮਾਨ ਖਰੀਦਿਆ ਗਿਆ ਤਾਂ ਕਿਸੇ ਵੀ ਕੀਮਤ ਦੇ ਬਖਸ਼ਿਆ ਨਹੀਂ ਜਾਵੇਗਾ। ਐਸਐਸਪੀ ਫਤਹਗੜ ਸਾਹਿਬ ਸ਼ੁਭ ਅਗਰਵਾਲ  ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿੱਖੇ ਸ਼ਹਿਰ ਦੀ ਟ੍ਰੈਫ਼ਿਕ ਵਿਵਸਥਾ ਨੂੰ ਸੁਧਾਰਨ ਅਤੇ ਅਮਨ-ਕਾਨੂੰਨ […]
Khushi
By : Updated On: 25 Feb 2026 16:17:PM
ਕਬਾੜੀਆਂ ਵੱਲੋਂ ਜੇਕਰ ਚੋਰੀ ਦੇ ਸਮਾਨ ਖਰੀਦਿਆ ਗਿਆ ਤਾਂ ਕੀਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ : ਸ਼ੁਭਮ ਅਗਰਵਾਲ 

ਐਸ.ਐਸ.ਪੀ ਫਤਿਹਗੜ੍ਹ ਸਾਹਿਬ ਨੇ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਕਵਾੜ ਦਾ ਕੰਮ ਕਰਨ ਵਾਲੇ ਕਬਾੜੀਆਂ ਨੂੰ ਸਖਤ ਵਾਰਨਿੰਗ ਦਿੱਤੀ ਹੈ ਕਿ ਜੇਕਰ ਉਹਨਾਂ ਵੱਲੋਂ ਚੋਰੀ ਦੇ ਸਮਾਨ ਖਰੀਦਿਆ ਗਿਆ ਤਾਂ ਕਿਸੇ ਵੀ ਕੀਮਤ ਦੇ ਬਖਸ਼ਿਆ ਨਹੀਂ ਜਾਵੇਗਾ।

ਐਸਐਸਪੀ ਫਤਹਗੜ ਸਾਹਿਬ ਸ਼ੁਭ ਅਗਰਵਾਲ 

ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿੱਖੇ ਸ਼ਹਿਰ ਦੀ ਟ੍ਰੈਫ਼ਿਕ ਵਿਵਸਥਾ ਨੂੰ ਸੁਧਾਰਨ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ  ਨਗਰ ਕੌਂਸਲ ਦੇ ਮੀਟਿੰਗ ਹਾਲ ਵਿੱਚ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਦੀ ਅਗੁਵਾਈ ਹੇਠ ਉਦਯੋਗਪਤੀਆਂ, ਟਰਾਂਸਪੋਰਟਰਾਂ, ਸ਼ਾਪ ਕੀਪਰ ਐਸੋਸੀਏਸ਼ਨ, ਧਰਮ ਕੰਡਾ ਐਸੋਸੀਏਸ਼ਨ ਅਤੇ ਸਕ੍ਰੈਪ ਐਸੋਸੀਏਸ਼ਨ ਦੇ ਵੱਖ ਵੱਖ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਨ ।

ਐਸਐਸਪੀ ਨੇ ਕਿਹਾ ਕਿ ਸ਼ਹਿਰ ਦੇ ਮੇਨ ਬਾਜ਼ਾਰ ਤੇ ਵੱਖ ਵੱਖ ਸੜਕਾਂ ਤੇ ਲਗਨ ਵਾਲੇ ਟ੍ਰੈਫਿਕ ਜਾਮ ਨੂੰ ਸੁਚਾਰੂ ਕਰਨ ਲਈ ਸ਼ਹਿਰ ਅੰਦਰ ਟ੍ਰੈਫਿਕ ਪੁਲਿਸ ਦੇ ਨਾਲ ਟਰੈਫਿਕ ਮਾਰਸ਼ਲ ਤੈਨਾਤ ਕੀਤੇ ਜਾਣਗੇ, ਜਿਨਾਂ ਨੂੰ ਬਕਾਇਦਾ ਤੌਰ ਤੇ  ਜਿਲ੍ਹਾ ਪ੍ਰਸ਼ਾਸਨ ਵਲੋਂ ਸ਼ਨਖਤੀਂ ਕਾਰਡ ਜਾਰੀ ਕੀਤੇ ਜਾਣਗੇ ਤਾਂ ਜ਼ੋ ਸਥਾਨਕ ਨਿਵਾਸੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨੇ ਹੋਵੇ। 

ਜਿਲ੍ਹਾ ਪੁਲਿਸ ਮੁੱਖੀ ਨੇ ਸ਼ਹਿਰ ਵਿੱਚ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਅਤੇ ਬਿਨਾਂ ਕਾਗਜ਼ਾਤ ਚੱਲ ਰਹੇ ਨਜ਼ਾਇਜ਼ ਵਾਹਨਾਂ ਦਾ ਮੁੱਦਾ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ। ਐਸ.ਐਸ.ਪੀ. ਨੇ ਭਰੋਸਾ ਦਿੱਤਾ ਕਿ ਪੁਲਿਸ ਗਸ਼ਤ ਵਧਾਈ ਜਾਵੇਗੀ ਅਤੇ ਸ਼ੱਕੀ ਅਨਸਰਾਂ ‘ਤੇ ਤਿੱਖੀ ਨਜ਼ਰ ਰੱਖੀ ਜਾਵੇਗੀ  

ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਜੇਕਰ ਕੰਢੇ ਮਾਲਕਾਂ ਨੇ ਟ੍ਰੈਫ਼ਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਤੁਰੰਤ ਉਚਿਤ ਕਦਮ ਨਾ ਚੁੱਕੇ, ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  

ਜਿਲ੍ਹਾ ਪੁਲਿਸ ਮੁੱਖੀ ਵਲੋਂ  ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨਾਂ ਅਤੇ ਮੋਡੀਫਾਈਡ ਵਾਹਨਾਂ (ਜਿਵੇਂ ਪਟਾਕੇ ਮਾਰਨ ਵਾਲੇ ਬੁਲੇਟ, ਮੋਡੀਫਾਈਡ ਗੱਡੀਆਂ ਜੀਪਾਂ ਬਾਈਕ ਆਦਿ ) ‘ਤੇ ਸਖ਼ਤ ਲਗਾਮ ਲਗਾਈ ਜਾਵੇਗੀ। ਪੁਲਿਸ ਵੱਲੋਂ ਅਜਿਹੇ ਵਾਹਨਾਂ ਦੇ ਵੱਡੇ ਪੱਧਰ ‘ਤੇ ਚਲਾਨ ਕੱਟਣ ਅਤੇ ਜ਼ਬਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, 

Read Latest News and Breaking News at Daily Post TV, Browse for more News

Ad
Ad