5 ਹਜਾਰ ਦੇ ਕਰੀਬ ਪੁਲਿਸ ਮੁਲਾਜ਼ਮ ਸੰਗਤ ਦੀ ਸੇਵਾ ਵਿੱਚ ਰਹਿਣਗੇ ਹਾਜ਼ਰ :- ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ
ਸੰਗਤ ਦੀ ਸਹੂਲਤ ਲਈ ਕਿਊਆਰ ਸਕੈਨ ਬੋਰਡ ਹੋਲਡਿੰਗ ਲਗਾਏ ਜਾਣਗੇ ਜਿਸ ਵਿੱਚ ਸੰਗਤ ਕਊਆਰ ਕੋਡ ਰਾਹੀਂ ਸਕੈਨ ਕਰਕੇ ਜਾਣਕਾਰੀ ਟਰੈਫਿਕ ਸਬੰਧੀ ਅਤੇ ਪਾਰਕਿੰਗ ਪੁਆਇੰਟਸ ਦੀ ਲੈ ਸਕਦੀ ਹੈ।
ਚੱਪੇ ਚੱਪੇ ਤੇ ਜੋਇੰਟ ਸਭ ਕੰਟਰੋਲ ਰੂਮ ਬਣਾਏ ਜਾਣਗੇ
ਸ੍ਰੀ ਅਨੰਦਪੁਰ ਸਾਹਿਬ 26 ਫਰਵਰੀ ਚੋਵੇਸ਼ ਲੁਟਾਵਾ
ਹੋਲੇ ਮਹੱਲੇ ਮੌਕੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਪੁਲਿਸ ਥਾਣਾ ਵਿਖੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਵਾਰ ਵੀ ਹੋਲਾ ਮਹੱਲਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ 50 ਲੱਖ ਤੋਂ ਵੱਧ ਸੰਗਤ ਨੂੰ ਕੰਟਰੋਲ ਕਰਨ ਦੇ ਲਈ 5000 ਤੋਂ ਵੱਧ ਪੁਲਿਸ ਮੁਲਾਜ਼ਮ ਤੈਨਾਤ ਕਿੱਥੇ ਜਾਣਗੇ ਇਸ ਮੌਕੇ ਉਹਨਾਂ ਕਿਹਾ ਕਿ ਟਰਾਲੀਆਂ ਪ੍ਰਾਈਵੇਟ ਬਹਾਨਾ ਨੂੰ ਟਰੈਫਿਕ ਦੇ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਹਰ ਤਰਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾਣਗੇ
ਨੌਜਵਾਨ ਤੇ ਹੁੱਲੜਬਾਜਾਂ ਨੂੰ ਨਕੇਲ ਪਾਉਂਦੇ ਹੋਏ ਉਹਨਾਂ ਦੱਸਿਆ ਕਿ ਕਿਸੇ ਵੀ ਪ੍ਰਕਾਰ ਦੀ ਹੁੱਲੜਬਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੋ ਵੀ ਵਿਅਕਤੀ ਕਾਨੂੰਨ ਦੀਆਂ ਧੱਜੀਆਂ ਅੜਾਉਣਗੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ