ICC T20 ਰੈਂਕਿੰਗ ਜਾਰੀ: ਅਭਿਸ਼ੇਕ ਸ਼ਰਮਾ ਨੰਬਰ-1, ਈਸ਼ਾਨ ਕਿਸ਼ਨ ਦੂਜੇ ਸਥਾਨ ‘ਤੇ; ਗੇਂਦਬਾਜ਼ਾਂ ਵਿੱਚ ਰਾਸ਼ਿਦ ਖਾਨ ਟੌਪ

International Cricket Council (ICC) ਨੇ ਟੀ-20 ਵਿਸ਼ਵ ਕੱਪ ਤੋਂ ਬਾਅਦ ਬੁੱਧਵਾਰ ਨੂੰ ਤਾਜ਼ਾ ਟੀ-20 ਰੈਂਕਿੰਗ ਜਾਰੀ ਕੀਤੀ ਹੈ। ਇਸ ਨਵੀਂ ਰੈਂਕਿੰਗ ਵਿੱਚ ਕਈ ਵੱਡੇ ਬਦਲਾਅ ਵੇਖਣ ਨੂੰ ਮਿਲੇ ਹਨ, ਖਾਸ ਕਰਕੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੀ ਸੂਚੀ ਵਿੱਚ। ਬੱਲੇਬਾਜ਼ੀ ਰੈਂਕਿੰਗ ਭਾਰਤ ਦੇ ਓਪਨਰ Abhishek Sharma 875 ਰੇਟਿੰਗ ਅੰਕਾਂ ਨਾਲ ਟੀ-20 ਬੱਲੇਬਾਜ਼ੀ ਰੈਂਕਿੰਗ ਵਿੱਚ ਪਹਿਲੇ ਸਥਾਨ ‘ਤੇ […]
Khushi
By : Updated On: 11 Mar 2026 18:50:PM
ICC T20 ਰੈਂਕਿੰਗ ਜਾਰੀ: ਅਭਿਸ਼ੇਕ ਸ਼ਰਮਾ ਨੰਬਰ-1, ਈਸ਼ਾਨ ਕਿਸ਼ਨ ਦੂਜੇ ਸਥਾਨ ‘ਤੇ; ਗੇਂਦਬਾਜ਼ਾਂ ਵਿੱਚ ਰਾਸ਼ਿਦ ਖਾਨ ਟੌਪ

International Cricket Council (ICC) ਨੇ ਟੀ-20 ਵਿਸ਼ਵ ਕੱਪ ਤੋਂ ਬਾਅਦ ਬੁੱਧਵਾਰ ਨੂੰ ਤਾਜ਼ਾ ਟੀ-20 ਰੈਂਕਿੰਗ ਜਾਰੀ ਕੀਤੀ ਹੈ। ਇਸ ਨਵੀਂ ਰੈਂਕਿੰਗ ਵਿੱਚ ਕਈ ਵੱਡੇ ਬਦਲਾਅ ਵੇਖਣ ਨੂੰ ਮਿਲੇ ਹਨ, ਖਾਸ ਕਰਕੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੀ ਸੂਚੀ ਵਿੱਚ।

ਬੱਲੇਬਾਜ਼ੀ ਰੈਂਕਿੰਗ

ਭਾਰਤ ਦੇ ਓਪਨਰ Abhishek Sharma 875 ਰੇਟਿੰਗ ਅੰਕਾਂ ਨਾਲ ਟੀ-20 ਬੱਲੇਬਾਜ਼ੀ ਰੈਂਕਿੰਗ ਵਿੱਚ ਪਹਿਲੇ ਸਥਾਨ ‘ਤੇ ਕਾਇਮ ਹਨ। ਉਨ੍ਹਾਂ ਨੇ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ New Zealand national cricket team ਵਿਰੁੱਧ ਤੇਜ਼ ਅਰਧ ਸੈਂਕੜਾ ਜੜ੍ਹਿਆ ਸੀ।

ਉਥੇ ਹੀ ਭਾਰਤ ਦੇ ਵਿਕਟਕੀਪਰ-ਬੱਲੇਬਾਜ਼ Ishan Kishan 871 ਅੰਕਾਂ ਨਾਲ ਦੂਜੇ ਸਥਾਨ ‘ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਟੂਰਨਾਮੈਂਟ ਦੌਰਾਨ 317 ਦੌੜਾਂ ਬਣਾਈਆਂ ਅਤੇ ਦੂਜੇ ਸਭ ਤੋਂ ਵੱਧ ਰਨ ਬਣਾਉਣ ਵਾਲੇ ਖਿਡਾਰੀ ਰਹੇ।

ਚੋਟੀ ਦੇ 10 ਬੱਲੇਬਾਜ਼ਾਂ ਵਿੱਚ ਭਾਰਤ ਦੇ ਚਾਰ ਖਿਡਾਰੀ ਸ਼ਾਮਲ ਹਨ। Tilak Varma ਸੱਤਵੇਂ ਸਥਾਨ ‘ਤੇ ਹਨ, ਜਦਕਿ Suryakumar Yadav ਨੌਵੇਂ ਸਥਾਨ ‘ਤੇ ਹਨ। ਤਿਲਕ ਵਰਮਾ ਇੱਕ ਸਥਾਨ ਅਤੇ ਸੂਰਿਆਕੁਮਾਰ ਯਾਦਵ ਦੋ ਸਥਾਨ ਹੇਠਾਂ ਖਿਸਕ ਗਏ ਹਨ।

ਨਿਊਜ਼ੀਲੈਂਡ ਦੇ Tim Seifert ਚਾਰ ਸਥਾਨ ਦੀ ਛਾਲ ਮਾਰਦੇ ਹੋਏ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ, ਜਦਕਿ ਇੰਗਲੈਂਡ ਦੇ Jacob Bethell 17 ਸਥਾਨ ਉੱਪਰ ਚੜ੍ਹ ਕੇ 16ਵੇਂ ਨੰਬਰ ‘ਤੇ ਆ ਗਏ ਹਨ।

ਰਾਸ਼ਿਦ ਖਾਨ ਟਾਪ ਤੇ

ਵਰੁਣ ਦੂਜੇ ਸਥਾਨ ‘ਤੇ ਪਹੁੰਚ ਗਿਆ, ਰਾਸ਼ਿਦ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਸਿਖਰ ‘ਤੇ ਹੈ। ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ 753 ਅੰਕਾਂ ਨਾਲ ਗੇਂਦਬਾਜ਼ੀ ਰੈਂਕਿੰਗ ਵਿੱਚ ਪਹਿਲੇ ਸਥਾਨ ‘ਤੇ ਆ ਗਏ ਹਨ। ਭਾਰਤ ਦੇ ਵਰੁਣ ਚੱਕਰਵਰਤੀ 740 ਅੰਕਾਂ ਨਾਲ ਦੂਜੇ ਸਥਾਨ ‘ਤੇ ਖਿਸਕ ਗਏ ਹਨ।

ਜਸਪ੍ਰੀਤ ਬੁਮਰਾਹ ਇੱਕ ਸਥਾਨ ਉੱਪਰ ਛੇਵੇਂ ਸਥਾਨ ‘ਤੇ ਆ ਗਿਆ ਹੈ। ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਚਾਰ ਵਿਕਟਾਂ ਲੈਣ ਤੋਂ ਬਾਅਦ ਉਸਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ ਸੀ।

ਅਕਸ਼ਰ ਪਟੇਲ 17ਵੇਂ, ਹਾਰਦਿਕ ਪੰਡਯਾ 46ਵੇਂ ਅਤੇ ਦੱਖਣੀ ਅਫਰੀਕਾ ਦੇ ਕਾਗਿਸੋ ਰਬਾਦਾ 50ਵੇਂ ਸਥਾਨ ‘ਤੇ ਆ ਗਿਆ ਹੈ। ਇੰਗਲੈਂਡ ਦਾ ਆਦਿਲ ਰਾਸ਼ਿਦ ਚੌਥੇ ਸਥਾਨ ‘ਤੇ ਹੈ।

ਆਲਰਾਊਂਡਰਾਂ ਵਿੱਚ ਪੰਡਯਾ ਦੂਜੇ ਸਥਾਨ ‘ਤੇ ਹੈ। ਜ਼ਿੰਬਾਬਵੇ ਦਾ ਕਪਤਾਨ ਸਿਕੰਦਰ ਰਜ਼ਾ ਪਹਿਲੇ ਸਥਾਨ ‘ਤੇ ਹੈ ਅਤੇ ਭਾਰਤ ਦਾ ਹਾਰਦਿਕ ਪੰਡਯਾ ਦੂਜੇ ਸਥਾਨ ‘ਤੇ ਹੈ। ਦੋਵਾਂ ਖਿਡਾਰੀਆਂ ਨੇ ਇਸ ਹਫ਼ਤੇ ਕਰੀਅਰ ਦੀ ਸਰਵੋਤਮ ਰੇਟਿੰਗ ਪ੍ਰਾਪਤ ਕੀਤੀ ਹੈ। ਭਾਰਤ ਦਾ ਸ਼ਿਵਮ ਦੂਬੇ ਦੋ ਸਥਾਨ ਹੇਠਾਂ 11ਵੇਂ ਸਥਾਨ ‘ਤੇ ਆ ਗਿਆ ਹੈ।

Read Latest News and Breaking News at Daily Post TV, Browse for more News

Ad
Ad