ਮੁੱਦਾ ਕਿਸਾਨੀ ਜਾਂ ਵਪਾਰ ਨਹੀਂ, ਲੁਧਿਆਣੇ ਤੋਂ ਦਿੱਲੀ ਦੇ ਭਗੌੜੇ ਕੇਜਰੀਵਾਲ ਦੇ ਚਹੇਤੇ ਨੂੰ ਜਿਤਾਉਣਾ ਹੈ- ਸੁਖਬੀਰ ਬਾਦਲ

Sukhbir Singh Badal: ਬੀਤੇ ਦਿਨ ਪੰਜਾਬ ਦੀ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਜਬਰੀ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਹਟਾਇਆ ਗਿਆ। ਇਨ੍ਹਾਂ ਹੀ ਨਹੀਂ ਕਿਸਾਨਾਂ 700 ਦੇ ਕਰੀਬ ਕਿਸਾਨਾਂ ਨੂੰ ਡਿਟੇਨ ਵੀ ਕੀਤਾ ਗਿਆ ਹੈ। ਜਿਨ੍ਹਾਂ ਨੂੰ ਵੱਖ ਵੱਖ ਥਾਵਾਂ ਤੇ ਰੱਖਿਆ ਗਿਆ ਹੈ। ਜਿਸ ਦੇ ਚੱਲਦੇ ਕਿਸਾਨਾਂ ਵੱਲੋਂ ਪੰਜਾਬ ਦੀ ਮਾਨ ਸਰਕਾਰ ਖਿਲਾਫ ਗੁੱਸਾ ਜ਼ਾਹਿਰ […]
Amritpal Singh
By : Updated On: 20 Mar 2025 16:18:PM
ਮੁੱਦਾ ਕਿਸਾਨੀ ਜਾਂ ਵਪਾਰ ਨਹੀਂ, ਲੁਧਿਆਣੇ ਤੋਂ ਦਿੱਲੀ ਦੇ ਭਗੌੜੇ ਕੇਜਰੀਵਾਲ ਦੇ ਚਹੇਤੇ ਨੂੰ ਜਿਤਾਉਣਾ ਹੈ- ਸੁਖਬੀਰ ਬਾਦਲ
sukhbir

Sukhbir Singh Badal: ਬੀਤੇ ਦਿਨ ਪੰਜਾਬ ਦੀ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਜਬਰੀ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਹਟਾਇਆ ਗਿਆ। ਇਨ੍ਹਾਂ ਹੀ ਨਹੀਂ ਕਿਸਾਨਾਂ 700 ਦੇ ਕਰੀਬ ਕਿਸਾਨਾਂ ਨੂੰ ਡਿਟੇਨ ਵੀ ਕੀਤਾ ਗਿਆ ਹੈ। ਜਿਨ੍ਹਾਂ ਨੂੰ ਵੱਖ ਵੱਖ ਥਾਵਾਂ ਤੇ ਰੱਖਿਆ ਗਿਆ ਹੈ। ਜਿਸ ਦੇ ਚੱਲਦੇ ਕਿਸਾਨਾਂ ਵੱਲੋਂ ਪੰਜਾਬ ਦੀ ਮਾਨ ਸਰਕਾਰ ਖਿਲਾਫ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ। ਉੱਥੇ ਹੀ ਵਿਰੋਧੀ ਪਾਰਟੀਆਂ ਵੱਲੋਂ ਕਿਸਾਨਾਂ ਖਿਲਾਫ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੀਐੱਮ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਚਿਹਰਾ ਬੇਨਕਾਬ ਕੀਤਾ ਹੈ। ਨਾਲ ਹੀ ਸਾਰਿਆਂ ਨੂੰ ਇੱਕਠੇ ਹੋਣ ਦੀ ਅਪੀਲ ਵੀ ਕੀਤੀ ਹੈ।

ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਐਕਸ ’ਤੇ ਕਿਹਾ ਕਿ ਅੱਜ ਸਾਰਾ ਪੰਜਾਬ ਵੇਖ ਰਿਹਾ ਹੈ ਕਿ ਕਿਵੇਂ ਆਪਣਾ ਭ੍ਰਿਸ਼ਟਾਚਾਰ ਅਤੇ ਨਲਾਇਕੀ ਛੁਪਾਉਣ ਲਈ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਕਿਸਾਨ ਬਨਾਮ ਵਪਾਰੀ ਅਤੇ ਸ਼ਹਿਰੀ ਬਨਾਮ ਪੇਂਡੂ ਦੀ ਲੜਾਈ ਵਿੱਚ ਉਲਝਾ ਰਹੀ ਹੈ।

ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਮੁੱਦਾ ਕਿਸਾਨੀ ਜਾਂ ਵਪਾਰ ਨਹੀਂ, ਲੁਧਿਆਣੇ ਤੋਂ ਦਿੱਲੀ ਦੇ ਭਗੌੜੇ ਕੇਜਰੀਵਾਲ ਦੇ ਚਹੇਤੇ ਨੂੰ ਜਿਤਾਉਣਾ ਹੈ ਤੇ ਕੇਜਰੀਵਾਲ ਨੂੰ ਰਾਜ ਸਭਾ ਵਿਚ ਭੇਜਣਾ ਹੈ I ਇਸ ਲਈ ਸਾਰੀਆਂ ਨੈਤਿਕ ਕਦਰਾਂ-ਕੀਮਤਾਂ ਛਿੱਕੇ ਟੰਗ ਕੇ ਭਗਵੰਤ ਮਾਨ ਨੇ ਸਿਰਫ਼ ਕਿਸਾਨਾਂ ਦੀ ਹੀ ਨਹੀਂ, ਪੂਰੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਪੰਜਾਬੀਓ, ਸਾਵਧਾਨ ਰਹੋ। ਕੋਈ ਵਪਾਰੀ ਕਿਸੇ ਕਿਸਾਨ ਦਾ ਵਿਰੋਧੀ ਨਹੀਂ। ਕੋਈ ਕਿਸਾਨ ਕਿਸੇ ਵਪਾਰੀ ਦਾ ਵੈਰੀ ਨਹੀਂ। ਇਸ ਸਰਕਾਰ ਨੇ ਸਭ ਨਾਲ ਸਮੇਂ ਸਮੇਂ ਸਿਰ ਧੋਖਾ ਕੀਤਾ ਹੈ। ਸੁਚੇਤ ਰਹੋ, ਇੱਕ ਰਹੋ। ਇੱਕ ਦੂਜੇ ਦੀ ਹਾਰਨ ‘ਤੇ ਜਿੱਤ ਨਾ ਮਨਾਓ, ਸਗੋਂ ਇਨਕਲਾਬ ਅਤੇ ਬਦਲਾਅ ਦੇ ਝੂਠੇ ਨਾਹਰਿਆਂ ਨਾਲ ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਦੀਆਂ ਪੌੜੀਆਂ ਚੜ੍ਹੇ ਇਹਨਾਂ ਸਾਰੇ ਧੋਖੇਬਾਜ਼ਾਂ ਤੋਂ ਹਿਸਾਬ ਮੰਗੋ।

Read Latest News and Breaking News at Daily Post TV, Browse for more News

Ad
Ad