ਬ੍ਰਿਟਿਸ਼ ਹਾਈ ਕਮਿਸ਼ਨ ਅਤੇ ਐਚਐਮਵੀ ਵੱਲੋਂ ਵੀਜ਼ਾ ਧੋਖਾਧੜੀ ਬਾਰੇ ਜਾਗਰੂਕਤਾ ਲਈ ਫੋਟੋ ਪ੍ਰਦਰਸ਼ਨੀ ਆਯੋਜਿਤ
Visa fraud awareness India; British High Commission ਨੇ Hans Raj Mahila Maha Vidyalaya ਦੇ ਸਹਿਯੋਗ ਨਾਲ ‘ਵੀਜ਼ਾ ਫਰੌਡ ਤੋਂ ਬਚੋ’ ਜਾਗਰੂਕਤਾ ਮੁਹਿੰਮ ਤਹਿਤ ਕੈਂਪਸ ਵਿੱਚ ਫੋਟੋ ਪ੍ਰਦਰਸ਼ਨੀ ਆਯੋਜਿਤ ਕੀਤੀ। ਇਸ ਮੁਹਿੰਮ ਦਾ ਮਕਸਦ ਵਿਦਿਆਰਥੀਆਂ ਅਤੇ ਨੌਜਵਾਨ ਯਾਤਰੀਆਂ ਨੂੰ ਵੀਜ਼ਾ ਧੋਖਾਧੜੀ ਅਤੇ ਗੈਰਕਾਨੂੰਨੀ ਮਾਈਗ੍ਰੇਸ਼ਨ ਨਾਲ ਜੁੜੇ ਖਤਰਿਆਂ ਬਾਰੇ ਜਾਣਕਾਰੀ ਦੇਣਾ ਸੀ।
ਪ੍ਰਦਰਸ਼ਨੀ ਦਾ ਉਦਘਾਟਨ ਪਰੰਪਰਾਗਤ ਦੀਵਾ ਬਾਲ ਕੇ Amandeep Grewal, ਡਿਪਟੀ ਹੈੱਡ ਆਫ ਮਿਸ਼ਨ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਚੰਡੀਗੜ੍ਹ ਵੱਲੋਂ ਕੀਤਾ ਗਿਆ। ਡਾ. ਨਵਰੂਪ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ।
ਪ੍ਰਦਰਸ਼ਨੀ ਵਿੱਚ ਅਸਲੀ ਜੀਵਨ ਦੇ ਕੇਸ ਸਟਡੀਜ਼ ਦਿਖਾਏ ਗਏ, ਜਿਨ੍ਹਾਂ ਰਾਹੀਂ ਠੱਗਾਂ ਵੱਲੋਂ ਵਰਤੇ ਜਾਣ ਵਾਲੇ ਤਰੀਕਿਆਂ ਅਤੇ ਅਜਿਹੀਆਂ ਠੱਗੀਆਂ ਦੇ ਗੰਭੀਰ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਗੈਰਕਾਨੂੰਨੀ ਮਾਈਗ੍ਰੇਸ਼ਨ ਦੇ ਖਤਰਿਆਂ ਬਾਰੇ ਵੀ ਜਾਗਰੂਕ ਕੀਤਾ ਗਿਆ, ਜਿਸ ਵਿੱਚ ਆਰਥਿਕ ਨੁਕਸਾਨ, ਸ਼ੋਸ਼ਣ ਅਤੇ ਯੂਕੇ ਯਾਤਰਾ ’ਤੇ ਸੰਭਾਵਿਤ 10 ਸਾਲ ਦੀ ਪਾਬੰਦੀ ਸ਼ਾਮਲ ਹੈ।

Rajinder S Nagarkoti, ਸੀਨੀਅਰ ਐਡਵਾਈਜ਼ਰ, ਪਾਲੀਟਿਕਲ, ਮੀਡੀਆ ਅਤੇ ਮਾਈਗ੍ਰੇਸ਼ਨ, ਬ੍ਰਿਟਿਸ਼ ਹਾਈ ਕਮਿਸ਼ਨ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ‘ਵੀਜ਼ਾ ਫਰੌਡ ਤੋਂ ਬਚੋ’ ਮੁਹਿੰਮ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਸਚੇਤ ਰਹਿਣ ਲਈ ਪ੍ਰੇਰਿਤ ਕੀਤਾ।

ਸੈਸ਼ਨ ਦੌਰਾਨ ਬ੍ਰਿਟਿਸ਼ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਇੱਕ ਸਮਰਪਿਤ ਵਟਸਐਪ ਚੈਟਬੋਟ (+91 70652 51380) ਬਾਰੇ ਜਾਣਕਾਰੀ ਦਿੱਤੀ, ਜੋ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਯੂਕੇ ਯਾਤਰਾ ਸੰਬੰਧੀ ਪ੍ਰਮਾਣਿਤ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ। ਇਹ ਪਲੇਟਫਾਰਮ ਉਪਭੋਗਤਾਵਾਂ ਨੂੰ ਧੋਖਾਧੜੀ ਦੀ ਪਛਾਣ ਕਰਨ ਅਤੇ ਸੁਰੱਖਿਅਤ ਤੇ ਕਾਨੂੰਨੀ ਯਾਤਰਾ ਦੇ ਰਸਤੇ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ।
ਇਸ ਪਹਿਲ ਦੀ ਸਰਾਹਨਾ ਕਰਦੇ ਹੋਏ ਡਾ. ਏਕਤਾ ਖੋਸਲਾ ਨੇ ਕਿਹਾ ਕਿ ਜਾਗਰੂਕਤਾ ਹੀ ਨੌਜਵਾਨਾਂ ਨੂੰ ਵੀਜ਼ਾ ਧੋਖਾਧੜੀ ਤੋਂ ਬਚਾਉਣ ਦਾ ਸਭ ਤੋਂ ਵੱਡਾ ਹਥਿਆਰ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਾਂ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਬਾਰੇ ਸੂਝਵਾਨ, ਜ਼ਿੰਮੇਵਾਰ ਅਤੇ ਸੁਰੱਖਿਅਤ ਫੈਸਲੇ ਲੈਣ ਲਈ ਸਮਰੱਥ ਬਣਾਉਂਦੀਆਂ ਹਨ।
ਇਹ ਪਹਿਲ ਭਾਰਤ-ਯੂਕੇ ਮੋਬਿਲਿਟੀ ਅਤੇ ਮਾਈਗ੍ਰੇਸ਼ਨ ਭਾਗੀਦਾਰੀ ਸਮਝੌਤੇ ਦੇ ਅਨੁਕੂਲ ਹੈ, ਜੋ ਗੈਰਕਾਨੂੰਨੀ ਮਾਈਗ੍ਰੇਸ਼ਨ ਨੂੰ ਰੋਕਣ ਅਤੇ ਸੁਰੱਖਿਅਤ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਕਾਰਜਕ੍ਰਮ ਦਾ ਸੁਚਾਰੂ ਸਮਨਵਯ ਡਾ. ਰਮਾ ਸ਼ਰਮਾ ਵੱਲੋਂ ਕੀਤਾ ਗਿਆ, ਜਿਸ ਵਿੱਚ ਡਾ. ਰਮਨੀਤਾ ਸੈਨੀ ਸ਼ਾਰਦਾ, ਕੋਆਰਡੀਨੇਟਰ, ਗਲੋਬਲ ਲਿੰਕੇਜਜ਼ ਦਾ ਸਹਿਯੋਗ ਰਿਹਾ। ਸਾਂਸਕ੍ਰਿਤਿਕ ਪ੍ਰਸਤੁਤੀ ਦੇ ਤੌਰ ’ਤੇ ਮਿਊਜ਼ਿਕ ਵੋਕਲ ਵਿਭਾਗ ਦੇ ਵਿਦਿਆਰਥੀਆਂ ਨੇ “ਫੋਕ ਗੁਲਦਸਤਾ” ਪੇਸ਼ ਕੀਤਾ, ਜਦਕਿ ਮਿਊਜ਼ਿਕ ਇੰਸਟਰੂਮੈਂਟਲ ਵਿਭਾਗ ਦੇ ਵਿਦਿਆਰਥੀਆਂ ਨੇ ਡਾ. ਪ੍ਰੇਮ ਸਾਗਰ ਅਤੇ ਡਾ. ਗੁੰਜਨ ਦੀ ਰਹਿਨੁਮਾਈ ਹੇਠ ਫੋਕ ਆਰਕੇਸਟਰਾ ਪੇਸ਼ ਕੀਤਾ।
ਇਹ ਪ੍ਰਦਰਸ਼ਨੀ ਬਹੁਤ ਹੀ ਜਾਣਕਾਰੀਪ੍ਰਦ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ, ਜਿਸ ਨਾਲ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਯਾਤਰਾ ਸੰਬੰਧੀ ਸੁਰੱਖਿਅਤ ਅਤੇ ਸੂਝਵਾਨ ਫੈਸਲੇ ਲੈਣ ਲਈ ਜ਼ਰੂਰੀ ਜਾਣਕਾਰੀ ਪ੍ਰਾਪਤ ਹੋਈ।