ਕਿਸਮਤ ਦਾ ਕਮਾਲ! ‘ਧੁਰੰਧਰ-2’ ਦੇ ਇੱਕ ਸੀਨ ਨੇ ਪੰਜਾਬੀ ਡਾਕਟਰ ਨੂੰ ਬਣਾਇਆ ਮਸ਼ਹੂਰ

Doctor shani ashok dhurandhar 2; 19 ਮਾਰਚ ਨੂੰ ਰਲੀਜ਼ ਹੋਈ ਹਿੰਦੀ ਫਿਲਮ ਧੁਰੰਧਰ-2 ਦੇ ਇੱਕ ਛੋਟੇ ਜਿਹੇ ਸੀਨ ਸਦਕਾ ਰਾਏਕੋਟ ਦੇ ਕਸਬਾ ਪੱਖੋਵਾਲ ਦਾ ਵਸਨੀਕ ਇੱਕ ਪੰਜਾਬੀ ਡਾਕਟਰ ਸ਼ਨੀ ਅਸ਼ੋਕ ਅੱਜ ਕਲ੍ਹ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੋ ਗਿਆ, ਹਾਲਾਂਕਿ ਫਿਲਮ ਦੀ ਸ਼ੂਟਿੰਗ ਦੇਖਣ ਗਏ ਨੂੰ ਕੁਦਰਤੀ ਕਿਸਮਤ ਨਾਲ ਫਿਲਮ ਤੇ ਇਸ ਸੀਨ ਵਿੱਚ ਕੰਮ […]
Jaspreet Singh
By : Updated On: 25 Mar 2026 19:47:PM
ਕਿਸਮਤ ਦਾ ਕਮਾਲ! ‘ਧੁਰੰਧਰ-2’ ਦੇ ਇੱਕ ਸੀਨ ਨੇ ਪੰਜਾਬੀ ਡਾਕਟਰ ਨੂੰ ਬਣਾਇਆ ਮਸ਼ਹੂਰ

Doctor shani ashok dhurandhar 2; 19 ਮਾਰਚ ਨੂੰ ਰਲੀਜ਼ ਹੋਈ ਹਿੰਦੀ ਫਿਲਮ ਧੁਰੰਧਰ-2 ਦੇ ਇੱਕ ਛੋਟੇ ਜਿਹੇ ਸੀਨ ਸਦਕਾ ਰਾਏਕੋਟ ਦੇ ਕਸਬਾ ਪੱਖੋਵਾਲ ਦਾ ਵਸਨੀਕ ਇੱਕ ਪੰਜਾਬੀ ਡਾਕਟਰ ਸ਼ਨੀ ਅਸ਼ੋਕ ਅੱਜ ਕਲ੍ਹ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੋ ਗਿਆ, ਹਾਲਾਂਕਿ ਫਿਲਮ ਦੀ ਸ਼ੂਟਿੰਗ ਦੇਖਣ ਗਏ ਨੂੰ ਕੁਦਰਤੀ ਕਿਸਮਤ ਨਾਲ ਫਿਲਮ ਤੇ ਇਸ ਸੀਨ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।

ਇਸ ਮੌਕੇ ਡੇਲੀ ਪੋਸਟ ਪੰਜਾਬ ਹਰਿਆਣਾ ਨਾਲ ਗੱਲਬਾਤ ਕਰਦਿਆਂ ਡਾਕਟਰ ਸ਼ਨੀ ਸ਼ੋਕ ਨੇ ਦੱਸਿਆ ਕਿ ਉਹ ਪਿੰਡ ਕਾਲਖ ਵਿਖੇ ਬਤੌਰ ਮੈਡੀਕਲ ਅਫਸਰ ਵਜੋਂ ਤਾਇਨਾਤ ਹੈ ਅਤੇ ਆਪਣੀ ਡਿਊਟੀ ਖਤਮ ਹੋਣ ਤੋਂ ਬਾਅਦ ਪਿੰਡ ਘਗਰਾਣਾ ਵਿਖੇ ਚੱਲ ਰਹੀ ਧੁਰੰਧਰ-2 ਦੀ ਸ਼ੂਟਿੰਗ ਦੇਖਣ ਲਈ ਚਲਿਆ ਜਾਂਦਾ ਸੀ, ਉੱਥੇ ਸ਼ੂਟਿੰਗ ਦੌਰਾਨ ਅਚਾਨਕ ਫਿਲਮ ਦੇ ਐਕਟਰ ਅਰਜੁਨ ਰਾਮਪਾਲ ਦੇ ਸੱਟ ਲੱਗਦੀ ਹੈ ਤਾਂ ਉਹ ਬਤੌਰ ਡਾਕਟਰ ਉਸ ਨੂੰ ਡਾਕਟਰੀ ਸਹਾਇਤਾ ਦਿੰਦਾ ਹੈ।

ਉਸ ਦੀ ਫਿਲਮ ਦੀ ਪੂਰੀ ਟੀਮ ਨਾਲ ਚੰਗੀ ਜਾਣ ਪਹਿਚਾਣ ਹੋ ਜਾਂਦੀ ਹੈ। ਇੱਕ ਫਿਲਮ ਡਾਇਰੈਕਟਰ ਦਾ ਸਹਾਇਕ ਉਸ ਨੂੰ ਸਾਹਨੇਵਾਲ ਦੇ ਏਅਰਪੋਰਟ ਉੱਪਰ ਸ਼ੂਟਿੰਗ ਸਮੇਂ ਆਉਣ ਲਈ ਆਖਦਾ ਹੈ, ਉਹ ਰੁਟੀਨ ਵਾਂਗ ਹੀ ਉਥੇ ਚਲਾ ਜਾਂਦਾ ਹੈ।

ਪਰ ਫਿਲਮ ਡਾਇਰੈਕਟਰ ਅਦਿਤਿਆਧਰ ਉਸ ਨੂੰ ਆ ਕੇ ਫਿਲਮ ਵਿੱਚ ਸ਼ੂਟਿੰਗ ਕਰਨ ਦੀ ਗੱਲ ਆਖਦੇ ਹਨ ਤਾਂ ਉਹ ਹੈਰਾਨ ਹੋ ਜਾਂਦਾ ਹੈ ਅਤੇ ਕੁਝ ਸਮਾਂ ਰਹਿਸਲ ਕਰਨ ਉਪਰੰਤ ਉਹ ਆਪਣੇ ਇਸ ਸੀਨ ਨੂੰ ਦੇ ਦਿੰਦਾ ਹੈ। ਜਦਕਿ ਕੋਈ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਫਿਲਮ ਦੀ ਟੀਮ ਵੱਲੋਂ ਉਸ ਨੂੰ ਸ਼ੂਟਿੰਗ ਦੇ ਲਈ ਉੱਥੇ ਸੱਦਿਆ ਗਿਆ ਹੈ। ਅਤੇ ਸ਼ੂਟਿੰਗ ਬਾਅਦ ਉਹ ਆਪਣੇ ਮਾਤਾ ਪਿਤਾ ਅਤੇ ਕੁਝ ਖਾਸ ਯਾਰਾਂ ਦੋਸਤਾਂ ਨੂੰ ਹੀ ਇਸ ਸ਼ੂਟਿੰਗ ਸਬੰਧੀ ਦੱਸਦਾ ਹੈ।

ਪਰ ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਅਤੇ ਉਸਦੇ ਸੀਨ ਨੂੰ ਦੇਖ ਕੇ ਉਸਦੇ ਦੋਸਤ ਅਤੇ ਪਰਿਵਾਰਿਕ ਮੈਂਬਰ ਕਾਫੀ ਖੁਸ਼ ਹੋਣ ਦੇ ਹਨ। ਅਤੇ ਉਸ ਦੀ ਪ੍ਰਸ਼ੰਸਾ ਕਰਦੇ ਹਨ। ਬੇਸ਼ੱਕ ਉਹ ਫਿਲਮੀ ਖੇਤਰ ਨੂੰ ਪ੍ਰੋਫੈਸ਼ਨਲ ਤੌਰ ਤੇ ਅਪਣਾਉਣ ਦੀ ਲਈ ਬਿਲਕੁਲ ਦਿਲਚਸਪੀ ਨਹੀਂ ਹੈ ਪਰ ਜੇਕਰ ਭਵਿੱਖ ਵਿੱਚ ਉਸ ਨੂੰ ਕੋਈ ਚੰਗੀ ਫਿਲਮ ਅਤੇ ਵਧੀਆ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਜਰੂਰ ਫਿਲਮ ਕਰੇਗਾ।

Read Latest News and Breaking News at Daily Post TV, Browse for more News

Ad
Ad