ਸਿਆਸਤ ਦੇ ਇੱਕ ਯੁੱਗ ਦਾ ਅੰਤ; Nitish Kumar ਨੇ MLC ਅਹੁਦੇ ਤੋਂ ਦਿੱਤਾ ਅਸਤੀਫ਼ਾ

Bihar Politics: ਬਿਹਾਰ ਦੀ ਰਾਜਨੀਤੀ ਵਿੱਚ ਇਸ ਵੇਲੇ ਹਲਚਲ ਮਚੀ ਹੋਈ ਹੈ। ਮੁੱਖ ਮੰਤਰੀ Nitish Kumar ਨੇ ਸੋਮਵਾਰ (30 ਮਾਰਚ) ਨੂੰ ਵਿਧਾਨ ਪ੍ਰੀਸ਼ਦ (MLC) ਦੀ ਆਪਣੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਅਸਤੀਫ਼ਾ ਕੌਂਸਲ ਦੇ ਚੇਅਰਮੈਨ Awadhesh Narayan Singh ਨੂੰ ਸੌਂਪਿਆ। ਨਿਤੀਸ਼ ਕੁਮਾਰ 16 ਮਾਰਚ ਨੂੰ ਰਾਜ ਸਭਾ ਲਈ ਚੁਣੇ ਗਏ ਸਨ। […]
Khushi
By : Updated On: 30 Mar 2026 14:11:PM
ਸਿਆਸਤ ਦੇ ਇੱਕ ਯੁੱਗ ਦਾ ਅੰਤ; Nitish Kumar ਨੇ MLC ਅਹੁਦੇ ਤੋਂ ਦਿੱਤਾ ਅਸਤੀਫ਼ਾ
Nitish Kumar insulted the national anthem

Bihar Politics: ਬਿਹਾਰ ਦੀ ਰਾਜਨੀਤੀ ਵਿੱਚ ਇਸ ਵੇਲੇ ਹਲਚਲ ਮਚੀ ਹੋਈ ਹੈ। ਮੁੱਖ ਮੰਤਰੀ Nitish Kumar ਨੇ ਸੋਮਵਾਰ (30 ਮਾਰਚ) ਨੂੰ ਵਿਧਾਨ ਪ੍ਰੀਸ਼ਦ (MLC) ਦੀ ਆਪਣੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਅਸਤੀਫ਼ਾ ਕੌਂਸਲ ਦੇ ਚੇਅਰਮੈਨ Awadhesh Narayan Singh ਨੂੰ ਸੌਂਪਿਆ।

ਨਿਤੀਸ਼ ਕੁਮਾਰ 16 ਮਾਰਚ ਨੂੰ ਰਾਜ ਸਭਾ ਲਈ ਚੁਣੇ ਗਏ ਸਨ। ‘ਇਕੱਠੀ ਮੈਂਬਰਸ਼ਿਪ ਮਨਾਹੀ ਨਿਯਮ, 1950’ ਦੇ ਅਨੁਸਾਰ, ਕਿਸੇ ਵੀ ਵਿਧਾਇਕ ਜਾਂ MLC ਨੂੰ ਸੰਸਦ ਲਈ ਚੁਣੇ ਜਾਣ ਤੋਂ ਬਾਅਦ 14 ਦਿਨਾਂ ਦੇ ਅੰਦਰ ਆਪਣੀ ਪੁਰਾਣੀ ਮੈਂਬਰਸ਼ਿਪ ਛੱਡਣੀ ਲਾਜ਼ਮੀ ਹੁੰਦੀ ਹੈ। ਇਸੇ ਮਿਆਦ ਦੇ ਖਤਮ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ।

ਜਾਣੋ CM ਨੇ ਕਿਉਂ ਦਿੱਤਾ ਅਸਤੀਫ਼ਾ?

ਨਿਤੀਸ਼ ਕੁਮਾਰ 16 ਮਾਰਚ ਨੂੰ ਰਾਜਸਭਾ ਲਈ ਨਿਰਵਿਚਿਤ ਹੋਏ ਸਨ। ‘ਇਕੱਠੀ ਮੈਂਬਰਸ਼ਿਪ ਮਨਾਹੀ ਨਿਯਮ, 1950’ ਅਨੁਸਾਰ, ਜੇਕਰ ਕੋਈ ਵਿਧਾਇਕ ਜਾਂ MLC ਸੰਸਦ ਲਈ ਚੁਣਿਆ ਜਾਂਦਾ ਹੈ, ਤਾਂ ਉਸ ਨੂੰ 14 ਦਿਨਾਂ ਦੇ ਅੰਦਰ ਆਪਣੀ ਪੁਰਾਣੀ ਮੈਂਬਰਸ਼ਿਪ ਛੱਡਣੀ ਪੈਂਦੀ ਹੈ। ਅੱਜ 30 ਮਾਰਚ ਨੂੰ ਇਹ ਡੈੱਡਲਾਈਨ ਖ਼ਤਮ ਹੋ ਰਹੀ ਸੀ, ਜਿਸ ਕਾਰਨ ਨਿਤੀਸ਼ ਕੁਮਾਰ ਦੇ ਨਾਲ-ਨਾਲ ਭਾਜਪਾ ਦੇ ਸੀਨੀਅਰ ਆਗੂ ਨਿਤਿਨ ਨਬੀਨ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ।

ਕੌਣ ਹੋਵੇਗਾ ਬਿਹਾਰ ਦਾ ਨਵਾਂ ਮੁੱਖ ਮੰਤਰੀ?

ਨਿਤੀਸ਼ ਕੁਮਾਰ ਦੇ ਅਸਤੀਫ਼ੇ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ ਕਿ ਬਿਹਾਰ ਦੀ ਕਮਾਨ ਕਿਸ ਦੇ ਹੱਥ ਆਵੇਗੀ। ਸੂਤਰਾਂ ਮੁਤਾਬਕ ਮੌਜੂਦਾ ਉਪ-ਮੁੱਖ ਮੰਤਰੀ ਅਤੇ ਭਾਜਪਾ ਆਗੂ ਸਮਰਾਟ ਚੌਧਰੀ ਦਾ ਨਾਂ ਮੁੱਖ ਮੰਤਰੀ ਦੀ ਰੇਸ ਵਿੱਚ ਸਭ ਤੋਂ ਅੱਗੇ ਹੈ। ਕੁਸ਼ਵਾਹਾ ਭਾਈਚਾਰੇ ਦਾ ਵੱਡਾ ਚਿਹਰਾ ਹੋਣ ਕਾਰਨ ਭਾਜਪਾ ਉਨ੍ਹਾਂ ‘ਤੇ ਦਾਅ ਖੇਡ ਸਕਦੀ ਹੈ। ਨਿਤੀਸ਼ ਕੁਮਾਰ ਦੇ ਬੇਟੇ ਨਿਸ਼ਾਂਤ ਕੁਮਾਰ ਨੂੰ ਨਵੇਂ ਉਪ-ਮੁੱਖ ਮੰਤਰੀ ਵਜੋਂ ਦੇਖਿਆ ਜਾ ਰਿਹਾ ਹੈ, ਹਾਲਾਂਕਿ ਇਸ ਅਹੁਦੇ ਲਈ ਇੱਕ ਤੋਂ ਵੱਧ ਦਾਅਵੇਦਾਰ ਹੋ ਸਕਦੇ ਹਨ।

ਇਸ ਦਿਨ ਛੱਡਣਗੇ ਆਹੁਦਾ…

ਸਾਲ 2005 ਤੋਂ ਨਿਤੀਸ਼ ਕੁਮਾਰ ਦੇ ਪਿੱਛੇ ਰਹਿ ਕੇ ਰਾਜਨੀਤੀ ਕਰਨ ਵਾਲੀ ਭਾਜਪਾ ਹੁਣ ਪਹਿਲੀ ਵਾਰ ਬਿਹਾਰ ਦੀ ਸੱਤਾ ਵਿੱਚ ‘ਡਰਾਈਵਰ ਸੀਟ’ ਸੰਭਾਲਣ ਦੀ ਤਿਆਰੀ ਵਿੱਚ ਹੈ। ਮੰਨਿਆ ਜਾ ਰਿਹਾ ਹੈ ਕਿ ਨਿਤੀਸ਼ ਕੁਮਾਰ 10 ਅਪ੍ਰੈਲ ਨੂੰ ਰਾਜਸਭਾ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਛੱਡ ਸਕਦੇ ਹਨ। ਹਾਲਾਂਕਿ, ਜੇਡੀਯੂ ਦੇ ਕੁਝ ਆਗੂਆਂ ਦਾ ਕਹਿਣਾ ਹੈ ਕਿ ਨਿਤੀਸ਼ ਬਿਨਾਂ ਸਦਨ ਦੇ ਮੈਂਬਰ ਰਹੇ ਵੀ 6 ਮਹੀਨੇ ਤੱਕ ਮੁੱਖ ਮੰਤਰੀ ਬਣੇ ਰਹਿ ਸਕਦੇ ਹਨ, ਪਰ ਸਿਆਸੀ ਹਲਚਲ ਤੇਜ਼ ਹੈ।

Read Latest News and Breaking News at Daily Post TV, Browse for more News

Ad
Ad