Banner
Banner

IPL 2026: ਕੱਲ੍ਹ ਚੰਡੀਗੜ੍ਹ ‘ਚ ਭਿੜਨਗੇ Punjab Kings vs Rajasthan Royals; ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਮੈਚ

Punjab Kings vs Rajasthan Royals: ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੌਜੂਦਾ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਪੰਜਾਬ ਕਿੰਗਜ਼ ਦੀ ਟੀਮ ਕੱਲ੍ਹ, ਮੰਗਲਵਾਰ ਨੂੰ ਆਪਣੇ ਘਰੇਲੂ ਮੈਦਾਨ ‘ਤੇ ਰਾਜਸਥਾਨ ਰਾਇਲਜ਼ ਨਾਲ ਲੋਹਾ ਲਵੇਗੀ। ਇਹ ਮੈਚ ਨਵੇਂ ਚੰਡੀਗੜ੍ਹ (ਮੁੱਲਾਂਪੁਰ) ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਪੰਜਾਬ ਦੀ ਟੀਮ ਪਹਿਲਾਂ ਹੀ […]
Khushi
By : Updated On: 27 Apr 2026 07:53:AM
IPL 2026: ਕੱਲ੍ਹ ਚੰਡੀਗੜ੍ਹ ‘ਚ ਭਿੜਨਗੇ Punjab Kings vs Rajasthan Royals; ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਮੈਚ

Punjab Kings vs Rajasthan Royals: ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੌਜੂਦਾ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਪੰਜਾਬ ਕਿੰਗਜ਼ ਦੀ ਟੀਮ ਕੱਲ੍ਹ, ਮੰਗਲਵਾਰ ਨੂੰ ਆਪਣੇ ਘਰੇਲੂ ਮੈਦਾਨ ‘ਤੇ ਰਾਜਸਥਾਨ ਰਾਇਲਜ਼ ਨਾਲ ਲੋਹਾ ਲਵੇਗੀ। ਇਹ ਮੈਚ ਨਵੇਂ ਚੰਡੀਗੜ੍ਹ (ਮੁੱਲਾਂਪੁਰ) ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਪੰਜਾਬ ਦੀ ਟੀਮ ਪਹਿਲਾਂ ਹੀ ਸ਼ਹਿਰ ਪਹੁੰਚ ਚੁੱਕੀ ਹੈ, ਜਦੋਂ ਕਿ ਰਾਜਸਥਾਨ ਦੀ ਟੀਮ ਅੱਜ ਪਹੁੰਚ ਕੇ ਸ਼ਾਮ ਨੂੰ ਸਾਂਝੇ ਅਭਿਆਸ ਸੈਸ਼ਨ ਵਿੱਚ ਹਿੱਸਾ ਲਵੇਗੀ।

ਪੰਜਾਬ ਕਿੰਗਜ਼ ਦਾ ਪਲੜਾ ਭਾਰੀ

ਪੰਜਾਬ ਕਿੰਗਜ਼ ਇਸ ਸਮੇਂ 13 ਅੰਕਾਂ ਨਾਲ ਟੇਬਲ ਵਿੱਚ ਸਿਖਰ ‘ਤੇ ਬਣੀ ਹੋਈ ਹੈ। ਟੀਮ ਨੇ ਹੁਣ ਤੱਕ ਖੇਡੇ 7 ਮੈਚਾਂ ਵਿੱਚੋਂ 6 ਵਿੱਚ ਜਿੱਤ ਦਰਜ ਕੀਤੀ ਹੈ। ਟੀਮ ਦੀ ਸਫਲਤਾ ਦਾ ਮੁੱਖ ਕਾਰਨ ਪ੍ਰਿਯਾਂਸ਼ ਆਰੀਆ ਅਤੇ ਪ੍ਰਭਸਿਮਰਨ ਸਿੰਘ ਦੀ ਸਲਾਮੀ ਜੋੜੀ ਹੈ, ਜੋ ਪਾਵਰਪਲੇਅ ਵਿੱਚ ਵਿਰੋਧੀ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾ ਰਹੀ ਹੈ। ਦੂਜੇ ਪਾਸੇ, ਰਾਜਸਥਾਨ ਰਾਇਲਜ਼ 8 ਮੈਚਾਂ ਵਿੱਚ 5 ਜਿੱਤਾਂ ਨਾਲ ਚੌਥੇ ਸਥਾਨ ‘ਤੇ ਹੈ ਅਤੇ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਮੈਦਾਨ ਵਿੱਚ ਉਤਰੇਗੀ।

ਇਨ੍ਹਾਂ ਖਿਡਾਰੀਆਂ ‘ਤੇ ਰਹਿਣਗੀਆਂ ਨਜ਼ਰਾਂ:

  • ਪੰਜਾਬ ਕਿੰਗਜ਼: ਟੀਮ ਲਈ ਕੂਪਰ ਕੋਨੋਲੀ (223 ਦੌੜਾਂ) ਅਤੇ ਪ੍ਰਿਯਾਂਸ਼ ਆਰੀਆ (211 ਦੌੜਾਂ) ਬੱਲੇ ਨਾਲ ਕਹਿਰ ਢਾਹ ਰਹੇ ਹਨ। ਕਪਤਾਨ ਸ਼੍ਰੇਅਸ ਅਈਅਰ ਨੇ ਤਿੰਨ ਅਰਧ-ਸੈਂਕੜਿਆਂ ਨਾਲ ਮੱਧ ਕ੍ਰਮ ਨੂੰ ਸੰਭਾਲਿਆ ਹੋਇਆ ਹੈ, ਜਦਕਿ ਗੇਂਦਬਾਜ਼ੀ ਵਿੱਚ ਅਰਸ਼ਦੀਪ ਸਿੰਘ ਪਾਵਰਪਲੇਅ ਅਤੇ ਡੈਥ ਓਵਰਾਂ ਵਿੱਚ ਅਹਿਮ ਸਾਬਤ ਹੋ ਰਹੇ ਹਨ।
  • ਰਾਜਸਥਾਨ ਰਾਇਲਜ਼: ਰਾਜਸਥਾਨ ਲਈ 15 ਸਾਲਾ ਨੌਜਵਾਨ ਸਟਾਰ ਵੈਭਵ ਸੂਰਿਆਵੰਸ਼ੀ (246 ਦੌੜਾਂ) ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਉਸ ਦੇ ਨਾਲ ਯਸ਼ਸਵੀ ਜੈਸਵਾਲ (223 ਦੌੜਾਂ) ਸ਼ਾਨਦਾਰ ਫਾਰਮ ਵਿੱਚ ਹੈ। ਗੇਂਦਬਾਜ਼ੀ ਵਿੱਚ ਰਵੀ ਬਿਸ਼ਨੋਈ 10 ਵਿਕਟਾਂ ਨਾਲ ਸਭ ਤੋਂ ਸਫਲ ਰਿਹਾ ਹੈ, ਜਦਕਿ ਧਰੁਵ ਜੁਰੇਲ ਮੱਧ ਕ੍ਰਮ ਵਿੱਚ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਸਮਰੱਥਾ ਰੱਖਦਾ ਹੈ।

ਇਹ ਮੈਚ ਦੋਵਾਂ ਟੀਮਾਂ ਲਈ ਅਹਿਮ ਹੈ, ਜਿੱਥੇ ਪੰਜਾਬ ਆਪਣੀ ਨੰਬਰ-1 ਦੀ ਪੁਜ਼ੀਸ਼ਨ ਬਰਕਰਾਰ ਰੱਖਣਾ ਚਾਹੇਗਾ, ਉੱਥੇ ਹੀ ਰਾਜਸਥਾਨ ਟਾਪ-3 ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗਾ।

Read Latest News and Breaking News at Daily Post TV, Browse for more News

Ad
Ad