Banner
Banner

ਭਾਗਲਪੁਰ ਦਾ ਵਿਕਰਮਸ਼ਿਲਾ ਪੁਲ ਟੁੱਟ ਕੇ ਗੰਗਾ ਨਦੀ ‘ਚ ਡਿੱਗਿਆ; ਪਿੱਲਰ ਨੰਬਰ 133 ਕੋਲ ਧੱਸੀ ਸਲੈਬ, ਪ੍ਰਸ਼ਾਸਨ ਦੀ ਮੁਸਤੈਦੀ ਨੇ ਬਚਾਈਆਂ ਕਈ ਜਾਨਾਂ

ਬਿਹਾਰ ਦੀ ਸਿਆਸੀ ਅਤੇ ਭੂਗੋਲਿਕ ਲਾਈਫਲਾਈਨ ਮੰਨੇ ਜਾਣ ਵਾਲੇ ਵਿਕਰਮਸ਼ਿਲਾ ਸੇਤੂ (ਪੁਲ) ਨਾਲ ਜੁੜੀ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਐਤਵਾਰ ਦੇਰ ਰਾਤ ਪੁਲ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਗੰਗਾ ਨਦੀ ਵਿੱਚ ਜਾ ਡਿੱਗਿਆ। ਇਸ ਹਾਦਸੇ ਕਾਰਨ ਉੱਤਰੀ ਅਤੇ ਦੱਖਣੀ ਬਿਹਾਰ ਨੂੰ ਜੋੜਨ ਵਾਲਾ ਇਹ ਅਹਿਮ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। […]
Khushi
By : Updated On: 04 May 2026 09:43:AM
ਭਾਗਲਪੁਰ ਦਾ ਵਿਕਰਮਸ਼ਿਲਾ ਪੁਲ ਟੁੱਟ ਕੇ ਗੰਗਾ ਨਦੀ ‘ਚ ਡਿੱਗਿਆ; ਪਿੱਲਰ ਨੰਬਰ 133 ਕੋਲ ਧੱਸੀ ਸਲੈਬ, ਪ੍ਰਸ਼ਾਸਨ ਦੀ ਮੁਸਤੈਦੀ ਨੇ ਬਚਾਈਆਂ ਕਈ ਜਾਨਾਂ

ਬਿਹਾਰ ਦੀ ਸਿਆਸੀ ਅਤੇ ਭੂਗੋਲਿਕ ਲਾਈਫਲਾਈਨ ਮੰਨੇ ਜਾਣ ਵਾਲੇ ਵਿਕਰਮਸ਼ਿਲਾ ਸੇਤੂ (ਪੁਲ) ਨਾਲ ਜੁੜੀ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਐਤਵਾਰ ਦੇਰ ਰਾਤ ਪੁਲ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਗੰਗਾ ਨਦੀ ਵਿੱਚ ਜਾ ਡਿੱਗਿਆ। ਇਸ ਹਾਦਸੇ ਕਾਰਨ ਉੱਤਰੀ ਅਤੇ ਦੱਖਣੀ ਬਿਹਾਰ ਨੂੰ ਜੋੜਨ ਵਾਲਾ ਇਹ ਅਹਿਮ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।

ਕਿਵੇਂ ਵਾਪਰਿਆ ਹਾਦਸਾ?

ਭਾਗਲਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ (ਡੀਐੱਮ) ਨਵਲ ਕਿਸ਼ੋਰ ਚੌਧਰੀ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 12:35 ਵਜੇ ਵਾਪਰੀ। ਪਿੱਲਰ ਨੰਬਰ 133 ਦੇ ਨੇੜੇ ਪੁਲ ਦੀ ਸਲੈਬ ਅਚਾਨਕ ਹੇਠਾਂ ਵੱਲ ਧੱਸਣੀ ਸ਼ੁਰੂ ਹੋ ਗਈ ਸੀ। ਡਿਊਟੀ ‘ਤੇ ਤਾਇਨਾਤ ਸਥਾਨਕ ਅਧਿਕਾਰੀਆਂ ਅਤੇ ਥਾਣਾ ਮੁਖੀ (SHO) ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਦੋਵਾਂ ਪਾਸਿਆਂ ਤੋਂ ਟ੍ਰੈਫਿਕ ਨੂੰ ਰੁਕਵਾਇਆ ਅਤੇ ਉੱਥੇ ਮੌਜੂਦ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਲੋਕਾਂ ਦੇ ਹਟਣ ਦੇ ਮਹਿਜ਼ 15 ਮਿੰਟਾਂ ਦੇ ਅੰਦਰ ਹੀ ਪੁਲ ਦਾ ਉਹ ਵੱਡਾ ਹਿੱਸਾ ਟੁੱਟ ਕੇ ਗੰਗਾ ਨਦੀ ਵਿੱਚ ਸਮਾ ਗਿਆ।

ਭਾਗਲਪੁਰ ਦੇ ਜ਼ਿਲ੍ਹਾਂ ਮੈਜਿਸਟ੍ਰੇਟ ਨਵਲ ਕਿਸ਼ੋਰ ਚੋਧਰੀ

ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਵਿਕਰਮਸ਼ਿਲਾ ਪੁਲ ਨੂੰ ਨਵਗਛੀਆ ਅਤੇ ਭਾਗਲਪੁਰ ਦੋਵਾਂ ਪਾਸਿਆਂ ਤੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਪੁਲ ‘ਤੇ ਹਰ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ।

Read Latest News and Breaking News at Daily Post TV, Browse for more News

Ad
Ad