Banner
Banner

ਚੰਡੀਗੜ੍ਹ ਮੈਡੀਕਲ ਸਟੋਰ ਕਤਲ ਮਾਮਲੇ ‘ਚ ਵੱਡਾ ਐਕਸ਼ਨ, 5 ਪੁਲਿਸ ਮੁਲਾਜ਼ਮ ਸਸਪੈਂਡ, ਡਿਊਟੀ ‘ਚ ਲਾਪਰਵਾਹੀ ਦੇ ਦੋਸ਼

Chandigarh Medical Store Firing Case; ਚੰਡੀਗੜ੍ਹ ਦੇ ਸੈਕਟਰ-11 ਵਿੱਚ ਸ਼੍ਰੀ ਕੁਮਾਰ ਮੈਡੀਕਲ ਸਟੋਰ ਦੇ ਕੈਸ਼ੀਅਰ ਜਾਨਕੀ ਦਾਸ ਦੀ ਹੱਤਿਆ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਹੈ। ਚੰਡੀਗੜ੍ਹ ਪੁਲਿਸ ਨੇ ਡਿਊਟੀ ਦੌਰਾਨ ਲਾਪਰਵਾਹੀ ਕਰਨ ਦੇ ਦੋਸ਼ ਵਿੱਚ 5 ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਇਨ੍ਹਾਂ ਵਿੱਚ ਥਾਣਾ-11 ਦੇ ਐੱਸਆਈ ਬਚਿੱਤਰ ਸਿੰਘ, ਮਹਿਲਾ ਕਾਂਸਟੇਬਲ ਸੁਮਨ, ਪੁਲਿਸ ਪੋਸਟ […]
Jaspreet Singh
By : Updated On: 17 Jun 2026 19:40:PM
ਚੰਡੀਗੜ੍ਹ ਮੈਡੀਕਲ ਸਟੋਰ ਕਤਲ ਮਾਮਲੇ ‘ਚ ਵੱਡਾ ਐਕਸ਼ਨ, 5 ਪੁਲਿਸ ਮੁਲਾਜ਼ਮ ਸਸਪੈਂਡ, ਡਿਊਟੀ ‘ਚ ਲਾਪਰਵਾਹੀ ਦੇ ਦੋਸ਼

Chandigarh Medical Store Firing Case; ਚੰਡੀਗੜ੍ਹ ਦੇ ਸੈਕਟਰ-11 ਵਿੱਚ ਸ਼੍ਰੀ ਕੁਮਾਰ ਮੈਡੀਕਲ ਸਟੋਰ ਦੇ ਕੈਸ਼ੀਅਰ ਜਾਨਕੀ ਦਾਸ ਦੀ ਹੱਤਿਆ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਹੈ। ਚੰਡੀਗੜ੍ਹ ਪੁਲਿਸ ਨੇ ਡਿਊਟੀ ਦੌਰਾਨ ਲਾਪਰਵਾਹੀ ਕਰਨ ਦੇ ਦੋਸ਼ ਵਿੱਚ 5 ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ।

ਇਨ੍ਹਾਂ ਵਿੱਚ ਥਾਣਾ-11 ਦੇ ਐੱਸਆਈ ਬਚਿੱਤਰ ਸਿੰਘ, ਮਹਿਲਾ ਕਾਂਸਟੇਬਲ ਸੁਮਨ, ਪੁਲਿਸ ਪੋਸਟ ਲੇਕ ‘ਤੇ ਤਾਇਨਾਤ ਸੀਨੀਅਰ ਕਾਂਸਟੇਬਲ ਰੌਬਿਨ, ਥਾਣਾ-3 ਦੀ ਮਹਿਲਾ ਕਾਂਸਟੇਬਲ ਦੀਕਸ਼ਾ ਅਤੇ ਥਾਣਾ ਆਈਟੀ ਪਾਰਕ ਦੀ ਸੀਨੀਅਰ ਮਹਿਲਾ ਕਾਂਸਟੇਬਲ ਜਸਪਾਲ ਕੌਰ ਸ਼ਾਮਲ ਹਨ। ਹੁਣ ਇਹ ਸਾਰੇ ਪੁਲਿਸ ਲਾਈਨ ਸੈਕਟਰ-26 ਵਿੱਚ ਹਾਜ਼ਰੀ ਲਗਾਉਣਗੇ।

ਚੰਡੀਗੜ੍ਹ ਦੇ ਐੱਸਐੱਸਪੀ ਸੂਮੇਰ ਪ੍ਰਤਾਪ ਸਿੰਘ ਨੇ ਇਨ੍ਹਾਂ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਲਗਾਏ ਗਏ ਨਾਕਿਆਂ ‘ਤੇ ਚੈਕਿੰਗ ਦੌਰਾਨ ਇਨ੍ਹਾਂ ਨੇ ਡਿਊਟੀ ਵਿੱਚ ਲਾਪਰਵਾਹੀ ਵਰਤੀ, ਜਿਸ ਕਾਰਨ ਫਾਇਰਿੰਗ ਦੇ ਦੋਸ਼ੀ ਭੱਜਣ ਵਿੱਚ ਕਾਮਯਾਬ ਹੋ ਗਏ।

ਐੱਸਐੱਸਪੀ ਵੱਲੋਂ ਜਾਰੀ ਹੁਕਮ

ਫਿਰੋਜ਼ਪੁਰ ਦੇ ਵਿਅਕਤੀ ਨੇ ਦਿੱਤੀ ਸੀ ਸੁਪਾਰੀ

ਇਸ ਦੌਰਾਨ ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ ਵਿੱਚ ਸ਼ੂਟਰਾਂ ਦਾ ਟਾਰਗੇਟ ਸੈਕਟਰ-11 ਦੇ ਸ਼੍ਰੀ ਕੁਮਾਰ ਕੈਮਿਸਟ ਦੇ ਕੈਸ਼ੀਅਰ ਜਾਨਕੀਦਾਸ ਨਹੀਂ, ਸਗੋਂ ਉਸੇ ਸੈਕਟਰ ਦਾ ਇੱਕ ਵੱਡਾ ਕੈਮਿਸਟ ਸੀ। ਸ਼ੂਟਰਾਂ ਨੂੰ ਉਸ ਕੈਮਿਸਟ ਨੂੰ ਮਾਰਨ ਦੀ ਸੁਪਾਰੀ ਫਿਰੋਜ਼ਪੁਰ ਦੇ ਇੱਕ ਵਿਅਕਤੀ ਨੇ ਦਿੱਤੀ ਸੀ। ਫਾਇਰਿੰਗ ਤੋਂ ਬਾਅਦ ਗੈਂਗਸਟਰ ਗੋਲਡੀ ਢਿੱਲੋਂ ਨੇ ਵੌਇਸ ਮੈਸੇਜ ਜਾਰੀ ਕਰਕੇ ਕੁਮਾਰ ਬ੍ਰਦਰਜ਼ ਦਾ ਨਾਮ ਲਿਆ ਸੀ।

ਪੁਲਿਸ ਸੂਤਰਾਂ ਮੁਤਾਬਕ ਇਹ ਸਪੱਸ਼ਟ ਹੋ ਗਿਆ ਹੈ ਕਿ ਟਾਰਗੇਟ ਜਾਨਕੀ ਦਾਸ ਨਹੀਂ ਸੀ। ਦੋਵੇਂ ਸ਼ੂਟਰ “ਕੁਮਾਰ” ਨਾਮ ਦੇ ਚੱਕਰ ਵਿੱਚ ਉਲਝ ਗਏ ਅਤੇ ਸ਼੍ਰੀ ਕੁਮਾਰ ਕੈਮਿਸਟ ਵਿੱਚ ਬੈਠੇ ਜਾਨਕੀ ਦਾਸ ਨੂੰ ਹੀ ਟਾਰਗੇਟ ਸਮਝ ਕੇ ਗੋਲੀਆਂ ਚਲਾ ਦਿੱਤੀਆਂ। ਸੈਕਟਰ-11 ਵਿੱਚ “ਕੁਮਾਰ” ਨਾਮ ਨਾਲ ਜੁੜੀਆਂ 6 ਮੈਡੀਕਲ ਦੁਕਾਨਾਂ ਹਨ।

ਇਸ ਤੋਂ ਇਲਾਵਾ ਸ਼ੂਟਰਾਂ ਦਾ ਕਨੈਕਸ਼ਨ ਮੋਹਾਲੀ ਦੇ ਖਰੜ ਨਾਲ ਵੀ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਅਨੁਸਾਰ ਤਿੰਨੋਂ ਦੋਸ਼ੀ ਪਹਿਲਾਂ ਵੀ ਕਈ ਵਾਰ ਖਰੜ ਆਉਂਦੇ-ਜਾਂਦੇ ਰਹੇ ਹਨ ਅਤੇ ਉੱਥੇ ਉਨ੍ਹਾਂ ਦਾ ਇੱਕ ਜਾਣਕਾਰ ਵਿਅਕਤੀ ਮੌਜੂਦ ਹੈ। ਹਾਲਾਂਕਿ ਇਸ ਵਾਰ ਵਾਰਦਾਤ ਤੋਂ ਪਹਿਲਾਂ ਉਨ੍ਹਾਂ ਨੇ ਉਸ ਨਾਲ ਕੋਈ ਸੰਪਰਕ ਨਹੀਂ ਕੀਤਾ। ਵਾਰਦਾਤ ਤੋਂ ਬਾਅਦ ਦੋਸ਼ੀ ਰਾਤ ਨੂੰ ਬੱਸ ਰਾਹੀਂ ਦਿੱਲੀ ਗਏ ਅਤੇ ਉੱਥੋਂ ਟ੍ਰੇਨ ਰਾਹੀਂ ਜੰਮੂ ਪਹੁੰਚ ਗਏ, ਤਾਂ ਜੋ ਉਨ੍ਹਾਂ ‘ਤੇ ਸ਼ੱਕ ਨਾ ਹੋਵੇ।

13 ਜੂਨ ਨੂੰ ਦੁਪਹਿਰ ਹੋਈ ਇਸ ਹੱਤਿਆ ਤੋਂ ਬਾਅਦ ਤਿੰਨ ਟੀਮਾਂ ਜਾਂਚ ਵਿੱਚ ਲੱਗੀਆਂ ਹਨ, ਜਿਨ੍ਹਾਂ ਵਿੱਚ ਕ੍ਰਾਈਮ ਬ੍ਰਾਂਚ, ਆਪਰੇਸ਼ਨ ਸੈੱਲ ਦੇ ਇੰਸਪੈਕਟਰ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹਨ। ਟੀਮਾਂ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ ਅਤੇ ਹਰਿਆਣਾ ਵਿੱਚ ਡੇਰੇ ਲਾਈ ਬੈਠੀਆਂ ਹਨ। ਦੋਸ਼ੀਆਂ ਵਿੱਚ ਸ਼ੂਟਰ ਆਦਿਲ, ਸੱਨੀ ਮੇਹਰਾ ਅਤੇ ਰਾਹੁਲ ਚੌਹਾਨ ਦੇ ਨਾਮ ਸਾਹਮਣੇ ਆਏ ਹਨ। ਸ਼ੂਟਰ ਹਾਲੇ ਫਰਾਰ ਹਨ, ਪਰ ਉਨ੍ਹਾਂ ਨਾਲ ਸੰਪਰਕ ਵਿੱਚ ਰਹਿਣ ਵਾਲੇ ਤਿੰਨ ਸ਼ੱਕੀਆਂ ਅਜੈ ਕੁਮਾਰ, ਓਮਕਾਰ ਅਤੇ ਵਿਵੇਕ ਮੇਹਰਾ ਨੂੰ ਜੰਮੂ ਦੇ ਸਾਂਬਾ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।

ਸ਼ੂਟਰਾਂ ਨੂੰ ਲਗਾਤਾਰ ਅਪਡੇਟ ਦੇ ਰਿਹਾ ਸੀ ਸਾਥੀ

ਪੁਲਿਸ ਸੂਤਰਾਂ ਮੁਤਾਬਕ ਸੈਕਟਰ-11 ਸਥਿਤ ਸ਼੍ਰੀ ਕੁਮਾਰ ਮੈਡੀਕਲ ਸਟੋਰ ਵਿੱਚ ਕੈਸ਼ੀਅਰ ਜਾਨਕੀ ਦਾਸ ਦੀ ਗੋਲੀ ਮਾਰ ਕੇ ਹੱਤਿਆ ਤੋਂ ਬਾਅਦ ਦੋ ਸ਼ੂਟਰ ਅਤੇ ਉਨ੍ਹਾਂ ਦਾ ਇੱਕ ਸਾਥੀ ਕਜਹੇੜੀ ਪਹੁੰਚੇ। ਉੱਥੇ ਉਨ੍ਹਾਂ ਨੇ ਇੱਕ ਦੁਕਾਨ ਤੋਂ ਕੱਪੜੇ ਖਰੀਦ ਕੇ ਬਦਲੇ।

ਇਸ ਤੋਂ ਬਾਅਦ ਉਹ ਕੁਝ ਸਮਾਂ ਇਲਾਕੇ ਵਿੱਚ ਰੁਕੇ ਅਤੇ ਫਿਰ ਦਿੱਲੀ ਲਈ ਰਵਾਨਾ ਹੋ ਗਏ। ਰਾਤ ਕਰੀਬ 10 ਵਜੇ ਉਹ ਦਿੱਲੀ ਦੇ ਕਸ਼ਮੀਰੀ ਗੇਟ ਪਹੁੰਚੇ। ਉੱਥੋਂ ਪੈਦਲ ਇੱਕ ਹੋਟਲ ਗਏ ਪਰ ਕੁਝ ਸਮੇਂ ਬਾਅਦ ਆਪਣਾ ਸਮਾਨ ਲੈ ਕੇ ਹੋਟਲ ਛੱਡ ਦਿੱਤਾ ਅਤੇ ਦੂਜੀ ਥਾਂ ਠਹਿਰ ਗਏ।

ਸੂਤਰਾਂ ਅਨੁਸਾਰ ਸ਼ੂਟਰਾਂ ਨੂੰ ਇੱਕ ਨੌਜਵਾਨ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਖਬਰਾਂ ਦੀ ਲਗਾਤਾਰ ਜਾਣਕਾਰੀ ਦੇ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਆਦਿਲ ਦੇ ਦੋਸਤ ਰਾਹੁਲ ਦਾ ਸਾਥੀ ਹੈ ਅਤੇ ਵਾਰਦਾਤ ਤੋਂ ਬਾਅਦ ਵੀ ਦੋਸ਼ੀਆਂ ਨੂੰ ਅਪਡੇਟ ਕਰਦਾ ਰਿਹਾ।

ਤਿੰਨ ਗ੍ਰਿਫ਼ਤਾਰ ਸ਼ੱਕੀ ਸ਼ੂਟਰਾਂ ਦੇ ਸੰਪਰਕ ਵਿੱਚ ਸਨ

ਗ੍ਰਿਫ਼ਤਾਰ ਤਿੰਨ ਸ਼ੱਕੀਆਂ ਵਿੱਚ ਅਜੈ ਪਲੰਬਰ ਹੈ, ਜਦਕਿ ਓਮਕਾਰ ਆਟੋ ਚਾਲਕ ਹੈ। ਓਮਕਾਰ ਦਾ ਨਾਮ ਪਹਿਲਾਂ ਵੀ ਕਠੂਆ ਜ਼ਿਲ੍ਹੇ ਦੇ ਰਾਜਬਾਗ ਖੇਤਰ ਵਿੱਚ ਹੋਏ ਇੱਕ ਕਤਲ ਮਾਮਲੇ ਵਿੱਚ ਆ ਚੁੱਕਾ ਹੈ। ਵਿਵੇਕ ਮੇਹਰਾ ਇਸ ਵੇਲੇ ਸਾਂਬਾ ਦੇ ਚਕਮੰਗਾ ਪਿੰਡ ਵਿੱਚ ਆਪਣੇ ਮਾਮੇ ਦੇ ਘਰ ਰਹਿ ਰਿਹਾ ਸੀ ਅਤੇ ਮੀਟ ਦੀ ਰੇਹੜੀ ਲਗਾਉਂਦਾ ਸੀ।

ਇਹ ਕਾਰਵਾਈ ਜੰਮੂ-ਕਸ਼ਮੀਰ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ ਹੈ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਤਿੰਨੋਂ ਨੌਜਵਾਨ ਅਤੇ ਸ਼ੂਟਰਾਂ ਦੇ ਦਰਮਿਆਨ ਫੋਨ ‘ਤੇ ਗੱਲਬਾਤ ਹੁੰਦੀ ਰਹੀ ਸੀ ਅਤੇ ਵਾਰਦਾਤ ਤੋਂ ਪਹਿਲਾਂ ਤੇ ਬਾਅਦ ਵੀ ਉਹ ਲਗਾਤਾਰ ਸੰਪਰਕ ਵਿੱਚ ਸਨ।

Read Latest News and Breaking News at Daily Post TV, Browse for more News

Ad
Ad