Banner
Banner

ਗਿੱਲ–ਈਸ਼ਾਨ ਦੀ ਤੂਫ਼ਾਨੀ ਬੱਲੇਬਾਜ਼ੀ, 170 ਦੌੜਾਂ ਨਾਲ ਭਾਰਤ ਦਾ ਸੀਰੀਜ਼ ‘ਤੇ ਕਬਜ਼ਾ

India Wins 2nd ODI Against Afghanistan; ਅਫਗਾਨਿਸਤਾਨ ਖ਼ਿਲਾਫ਼ ਦੂਜੇ ਵਨਡੇ ਮੁਕਾਬਲੇ ਵਿੱਚ ਭਾਰਤ ਨੇ 170 ਰਨ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ‘ਮੈਨ ਇਨ ਬਲੂ’ ਨੇ 3 ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਅਜੇਤੂ ਬੜਤ ਹਾਸਲ ਕਰ ਲਈ ਹੈ। ਇਸ ਮੈਚ ਵਿੱਚ ਜਿੱਤ ਦੇ ਹੀਰੋ ਸ਼ੁਭਮਨ ਗਿੱਲ ਅਤੇ ਈਸ਼ਾਨ ਕਿਸ਼ਨ ਰਹੇ, ਜਿਨ੍ਹਾਂ […]
Jaspreet Singh
By : Updated On: 17 Jun 2026 22:27:PM
ਗਿੱਲ–ਈਸ਼ਾਨ ਦੀ ਤੂਫ਼ਾਨੀ ਬੱਲੇਬਾਜ਼ੀ, 170 ਦੌੜਾਂ ਨਾਲ ਭਾਰਤ ਦਾ ਸੀਰੀਜ਼ ‘ਤੇ ਕਬਜ਼ਾ

India Wins 2nd ODI Against Afghanistan; ਅਫਗਾਨਿਸਤਾਨ ਖ਼ਿਲਾਫ਼ ਦੂਜੇ ਵਨਡੇ ਮੁਕਾਬਲੇ ਵਿੱਚ ਭਾਰਤ ਨੇ 170 ਰਨ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ‘ਮੈਨ ਇਨ ਬਲੂ’ ਨੇ 3 ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਅਜੇਤੂ ਬੜਤ ਹਾਸਲ ਕਰ ਲਈ ਹੈ। ਇਸ ਮੈਚ ਵਿੱਚ ਜਿੱਤ ਦੇ ਹੀਰੋ ਸ਼ੁਭਮਨ ਗਿੱਲ ਅਤੇ ਈਸ਼ਾਨ ਕਿਸ਼ਨ ਰਹੇ, ਜਿਨ੍ਹਾਂ ਨੇ ਸੈਂਕੜੇ ਜੜ ਕੇ ਮੈਚ ਨੂੰ ਇੱਕਤਰਫ਼ਾ ਬਣਾ ਦਿੱਤਾ।

ਭਾਰਤ ਦੀ ਸ਼ਾਨਦਾਰ ਬੱਲੇਬਾਜ਼ੀ

ਅਫਗਾਨਿਸਤਾਨ ਦੇ ਕਪਤਾਨ ਹਸ਼ਮਤੁੱਲਾਹ ਸ਼ਾਹਿਦੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਪੂਰੀ ਤਰ੍ਹਾਂ ਗਲਤ ਸਾਬਤ ਹੋਇਆ ਕਿਉਂਕਿ ਭਾਰਤੀ ਬੱਲੇਬਾਜ਼ਾਂ ਨੇ ਮਿਹਮਾਨ ਗੇਂਦਬਾਜ਼ਾਂ ਦੀ ਖੂਬ ਧੁਨਾਈ ਕੀਤੀ। ਟੀਮ ਇੰਡੀਆ ਵੱਲੋਂ ਯਸ਼ਸਵੀ ਜੈਸਵਾਲ ਅਤੇ ਰੋਹਿਤ ਸ਼ਰਮਾ ਓਪਨਿੰਗ ਕਰਨ ਉਤਰੇ, ਪਰ ਜੈਸਵਾਲ ਇਸ ਮੌਕੇ ਦਾ ਪੂਰਾ ਫਾਇਦਾ ਨਹੀਂ ਉਠਾ ਸਕੇ ਅਤੇ ਸਿਰਫ਼ 4 ਰਨ ਬਣਾ ਕੇ ਆਊਟ ਹੋ ਗਏ। ਰੋਹਿਤ ਨੇ 39 ਗੇਂਦਾਂ ਵਿੱਚ 48 ਰਨ ਬਣਾਏ।

ਗਿੱਲ–ਈਸ਼ਾਨ ਦੇ ਸੈਂਕੜੇ

2 ਵਿਕਟਾਂ ਡਿੱਗਣ ਦੇ ਬਾਵਜੂਦ ਭਾਰਤ ਦੀ ਰਨ ਰਫ਼ਤਾਰ ਵਿੱਚ ਕੋਈ ਕਮੀ ਨਹੀਂ ਆਈ। ਸ਼ੁਭਮਨ ਗਿੱਲ ਨੇ ਤੂਫ਼ਾਨੀ ਬੱਲੇਬਾਜ਼ੀ ਕਰਦੇ ਹੋਏ 110 ਗੇਂਦਾਂ ਵਿੱਚ 22 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 154 ਰਨ ਬਣਾਏ। ਇਸ ਦੇ ਨਾਲ ਹੀ ਈਸ਼ਾਨ ਕਿਸ਼ਨ ਨੇ ਵੀ ਸ਼ਾਨਦਾਰ ਖੇਡ ਦਿਖਾਉਂਦੇ ਹੋਏ 79 ਗੇਂਦਾਂ ਵਿੱਚ 14 ਚੌਕੇ ਅਤੇ 7 ਛੱਕਿਆਂ ਨਾਲ 125 ਰਨ ਬਣਾਏ।

ਅਫਗਾਨਿਸਤਾਨ ਨੂੰ 403 ਦਾ ਟਾਰਗੇਟ

ਗਿੱਲ ਅਤੇ ਈਸ਼ਾਨ ਦੇ ਆਊਟ ਹੋਣ ਤੋਂ ਬਾਅਦ ਰਨ ਰਫ਼ਤਾਰ ਕੁਝ ਹੱਦ ਤੱਕ ਘੱਟ ਹੋਈ, ਪਰ ਬਾਅਦ ਵਿੱਚ ਭਾਰਤੀ ਬੱਲੇਬਾਜ਼ਾਂ ਨੇ ਫਿਰ ਰਫ਼ਤਾਰ ਪਕੜੀ। 49.5 ਓਵਰਾਂ ਵਿੱਚ ਭਾਰਤ ਦੀ ਟੀਮ 402 ਰਨ ਬਣਾ ਕੇ ਆਲ ਆਊਟ ਹੋ ਗਈ। ਅਫਗਾਨਿਸਤਾਨ ਵੱਲੋਂ ਨੰਗੇਲਿਆ ਖਰੋਟੇ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ, ਜਦਕਿ ਰਸ਼ੀਦ ਖਾਨ ਨੇ 3, ਅੱਲਾਹ ਗ਼ਜ਼ਨਫਰ ਅਤੇ ਮੁਹੰਮਦ ਸਲੀਮ ਨੇ 1–1 ਵਿਕਟ ਲਈ।

ਰਹਮਤ ਸ਼ਾਹ ਦੀ ਲੜਾਈ

ਅਫਗਾਨਿਸਤਾਨ ਵੱਲੋਂ ਰਹਮਾਨੁੱਲਾਹ ਗੁਰਬਾਜ਼ ਨੇ 41 ਅਤੇ ਇਬਰਾਹੀਮ ਜ਼ਾਦਰਾਨ ਨੇ 21 ਰਨ ਨਾਲ ਠੀਕ-ਠਾਕ ਸ਼ੁਰੂਆਤ ਕੀਤੀ। ਸਦੀਕੁੱਲਾਹ ਅਟਲ ਨੇ 42 ਰਨ ਦਾ ਮਹੱਤਵਪੂਰਨ ਯੋਗਦਾਨ ਦਿੱਤਾ। ਰਹਮਤ ਸ਼ਾਹ ਇੱਕ ਪਾਸੇ ਜਮੀ ਰਹੇ ਪਰ ਦੂਜੇ ਪਾਸੇ ਵਿਕਟਾਂ ਲਗਾਤਾਰ ਡਿੱਗਦੀਆਂ ਰਹੀਆਂ ਅਤੇ ਪੂਰੀ ਟੀਮ 44.3 ਓਵਰਾਂ ਵਿੱਚ 232 ਰਨ ‘ਤੇ ਆਲ ਆਊਟ ਹੋ ਗਈ। ਰਹਮਤ ਸ਼ਾਹ ਨੇ 79 ਰਨ ਬਣਾਏ ਅਤੇ ਆਪਣੀ ਟੀਮ ਨੂੰ ਵੱਡੀ ਹਾਰ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ।

ਭਾਰਤ ਵੱਲੋਂ ਗੁਰਨੂਰ ਬਰਾੜ ਅਤੇ ਅਰਸ਼ਦੀਪ ਸਿੰਘ ਨੇ ਸਭ ਤੋਂ ਵੱਧ 3–3 ਵਿਕਟਾਂ ਲਈਆਂ, ਜਿਸ ਨਾਲ ਭਾਰਤ ਦੀ ਜਿੱਤ ਆਸਾਨ ਹੋ ਗਈ।

Read Latest News and Breaking News at Daily Post TV, Browse for more News

Ad
Ad