Punjab News; ਬੀਤੇ ਦਿਨ ਬਠਿੰਡਾ ਜ਼ਿਲੇ ਦੇ ਪਿੰਡ ਸਰਦਾਰਗੜ੍ਹ ਦੇ ਵਿੱਚ ਇੱਕ 17 ਸਾਲ ਦੀ ਨਾਬਾਲਗ ਲੜਕੀ ਦੀ ਲਾਸ਼ ਝੋਨੇ ਦੇ ਵਿੱਚੋਂ ਬਰਾਮਦ ਹੋਈ ਹੈ,ਜਿਸ ਨਾਲ ਪੂਰੇ ਇਲਾਕੇ ‘ਚ ਸਨਸਨੀ ਫ਼ੈਲ ਚੁਕੀ। ਦੱਸ ਦਈਏ ਕਿ ਲੜਕੀ ਦੀ ਲਾਸ਼ ਦੇ ਹਾਲਾਤ ਇਸ ਤਰੀਕੇ ਦੇ ਨਾਲ ਹੋ ਚੁੱਕੇ ਸੀ ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਲਾਸ਼ ਚਾਰ ਤੋਂ ਪੰਜ ਦਿਨ ਪੁਰਾਣੀ ਹੈ
ਇਸ ਮਾਮਲੇ ਦੇ ਸੰਬੰਧ ਵਿੱਚ ਸਬੰਧਤ ਚੌਂਕੀ ਬੱਲੂਆਣਾ ਅਤੇ ਥਾਣਾ ਸਦਰ ਪੁਲਿਸ ਦੇ ਨਾਲ ਨਾਲ ਡੀਐਸਪੀ ਰੂਰਲ ਮੌਕੇ ਦੇ ਉੱਤੇ ਪਹੁੰਚ ਕੇ ਤਫ਼ਦੀਸ਼ ਕਰ ਰਹੇ ਸੀ ਇਸ ਦੌਰਾਨ ਮੋਬਾਇਲ ਫੋਰੈਂਸਿਕ ਲੈਬ ਟੀਮ ਵੀ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਲੜਕੀ ਦਾ ਨਾਂ ਸ਼ਰਨਜੀਤ ਕੌਰ ਉਮਰ 17 ਸਾਲ ਵਾਸੀ ਪਿੰਡ ਸਰਦਾਰਗੜ੍ਹ ਵਜੋਂ ਹੋਈ ਜਿਸ ਦੀ ਲਾਸ਼ ਆਪਣੇ ਘਰ ਦੇ ਨੇੜੇ ਹੀ ਖੇਤਾਂ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਬਰਾਮਦ ਹੋਈ ਹੈ।
ਇਸ ਮਾਮਲੇ ਦੇ ਸੰਬੰਧ ਵਿੱਚ ਲੜਕੀ ਦੇ ਪਰਿਵਾਰ ਵੱਲੋਂ ਆਪਣਾ ਪੁਲਿਸ ਦੀ ਕਾਰਵਾਈ ਨੂੰ ਲੈ ਸਵਾਲ ਚੁੱਕੇ ਜਾ ਰਹੇ ਨੇ ਜਿਸ ਨੂੰ ਲੈ ਕੇ ਡੀਐਸਪੀ ਹਰਜੀਤ ਸਿੰਘ ਨੂੰ ਮੌਕੇ ਦੇ ਉੱਤੇ ਘੇਰਿਆ ਗਿਆ ਅਤੇ ਇਸ ਦੌਰਾਨ ਤਿੱਖੀ ਬਹਿਸਬਾਜ਼ੀ ਵੀ ਹੋਈ।
ਇਸ ਮੌਕੇ ਤੇ ਡੀਐਸਪੀ ਹਰਜੀਤ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ਸੰਬੰਧ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਅਤੇ ਉਸਦੇ ਨਾਲ ਸੱਕੀ ਵਿਅਕਤੀਆਂ ਨੂੰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।