Explosion in Batala: ਬਟਾਲਾ ਦੇ ਇਮਲੀ ਮੁਹੱਲੇ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਸਕੂਟਰੀ ਤੇ ਆਏ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋ ਕੋਈ ਧਮਾਕੇ ਵਾਲੀ ਚੀਜ਼ ਸੁੱਟੀ ਤਾਂ ਧਮਾਕਾ ਇੰਨਾ ਜ਼ਬਰਦਸਤ ਹੋਇਆ ਕਿ ਪੂਰੇ ਇਲਾਕੇ ਵਿੱਚ ਉਸਦੀ ਆਵਾਜ਼ ਗੂੰਜਦੀ ਹੋਈ ਸੁਣੀ ਧਮਾਕੇ ਦੀ ਆਵਾਜ਼ ਸੁਣ ਕੇ ਪੂਰੇ ਇਲਾਕੇ ਦੇ ਲੋਕ ਸੜਕਾਂ ਤੇ ਆ ਗਏ। ਫ਼ਿਲਹਾਲ ਇਸ ਘਟਨਾ ‘ਚ ਕਿਸੇ ਵੀ ਜਾਨੀ ਮਾਲੀ ਨੁਕਸਾਨ ਦਾ ਬਚਾਅ ਰਿਹਾ ਇਸ ਮੌਕੇ ਚਸ਼ਮਦੀਦ ਨੇ ਕਿਹਾ ਕਿ ਸਕੂਟੀ ਤੇ ਇੱਕ ਵਿਅਕਤੀ ਮੂੰਹ ਬੰਨ ਕੇ ਆਇਆ ਤੇ ਉਸਨੇ ਕੋਈ ਚੀਜ਼ ਸੁੱਟੀ ਜਿਸ ਨਾਲ ਉੱਥੇ ਜ਼ੋਰਦਾਰ ਧਮਾਕਾ ਹੋਇਆ ਅਤੇ ਇਸ ਦੀ ਆਵਾਜ਼ ਬਹੁਤ ਹੀ ਤੇਜ ਸੁਣਾਈ ਦਿੱਤੀ। ਜਿਆਦੀ ਸੀ ਇਸੇ ਹੀ ਮੁਹੱਲੇ ਦੇ ਵਸਨੀਕ ਨੇ ਕਿਹਾ ਕਿ ਸਾਡਾ ਘਰ ਗਲੀ ਦੇ ਅੰਦਰ ਹੈ ਜਦੋਂ ਧਮਾਕਾ ਹੋਇਆ ਆਵਾਜ਼ ਬਹੁਤ ਜਿਆਦੀ ਸੀ ਜਿਸ ਦੇ ਨਾਲ ਦਹਿਸ਼ਤ ਦਾ ਵਾਲਾ ਮਾਹੌਲ ਬਣ ਗਿਆ।
ਜਾਣਕਾਰੀ ਮੁਤਾਬਿਕ ਜਿਸ ਰਸਤੇ ਤੇ ਇਹ ਧਮਾਕਾ ਹੋਇਆ ਹੈ ਇਹ ਰਸਤਾ ਇਤਿਹਾਸਿਕ ਗੁਰਦੁਆਰਾ ਕੰਧ ਸਾਹਿਬ ਨੂੰ ਜਾਣ ਦਾ ਰਸਤਾ ਹੈ ਅਤੇ ਸਿੱਧ ਸ਼ਕਤੀ ਪੀਠ ਮੰਦਰ ਕਾਲੀ ਦੁਆਰੇ ਨੂੰ ਰਸਤਾ ਜਾਂਦਾ ਹੈ, ਛੇ ਅਪ੍ਰੈਲ ਨੂੰ ਰਾਮ ਨੌਮੀ ਦਾ ਤਿਉਹਾਰ ਆ ਰਿਹਾ ਹੈ ਜਿਸ ਕਰਕੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।