Online Challan in Moahli though CCTV: ਕੈਮਰਿਆਂ ਦੀ ਵਰਤੋਂ ਕਰਕੇ ਆਨਲਾਈਨ ਚਲਾਨ ਦੀ ਸਾਰੀ ਜਾਂਚ ਮੁਕੰਮਲ ਕਰ ਲਈ ਗਈ ਹੈ। ਨਾਲ ਹੀ ਕੈਮਰਿਆਂ ਨੂੰ ਵਾਹਨ ਅਤੇ ਸਾਰਥੀ ਪੋਰਟਲ ਨਾਲ ਜੋੜਿਆ ਗਿਆ ਹੈ।
ਅਨੂਜਾ ਸ਼ਰਮਾ ਦੀ ਖਾਸ ਰਿਪੋਰਟ
CCTV cameras in Mohali: ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਕੱਟਣ ਅਤੇ ਅਪਰਾਧੀਆਂ ਨੂੰ ਫੜਨ ਲਈ ਲਗਾਏ ਗਏ ਸੀ। ਸੀਸੀਟੀਵੀ ਕੈਮਰੇ ਤਿਆਰ ਹਨ, ਪਰ ਉਨ੍ਹਾਂ ਦਾ ਸਰਕਾਰੀ ਤੌਰ ‘ਤੇ ਉਦਘਾਟਨ ਨਹੀਂ ਕੀਤਾ ਗਿਆ। ਚਰਚਾ ਸੀ ਕਿ ਇਸ ਦਾ ਐਲਾਨ 26 ਜਨਵਰੀ ਨੂੰ ਕੀਤਾ ਜਾਵੇਗਾ।
CCTV ਕੈਮਰਿਆਂ ਨਾਲ ਚਲਾਨ ਆਉਣੇ ਤਾਂ ਸ਼ੁਰੂ ਨਹੀਂ ਹੋਏ ਪਰ ਚੋਰਾਂ ਨੇ ਇਨ੍ਹਾਂ ਕੈਮਰਿਆਂ ਦੀਆਂ ਬੈਟਰੀਆਂ ‘ਚ ਹੱਥ ਜ਼ਰੂਰ ਸਾਫ਼ ਕਰ ਦਿੱਤਾ ਹੈ। ਦੱਸ ਦਈਏ ਕਿ ਫੇਜ਼-30 – ਯੂਏ ਦੇ ਪੈਟਰੋਲ ਪੰਪ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ 6 ਬੈਟਰੀਆਂ ਚੋਰੀ ਹੋ ਗਈਆਂ। ਇੱਥੇ ਇਹ ਦੂਜੀ ਵਾਰ ਚੋਰੀ ਦੀ ਘਟਨਾ ਵਾਪਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਅੰਬੂਜ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਾਉਣ ਦਾ ਕੰਮ ਕਰ ਰਹੀ ਹੈ। ਸ਼ਹਿਰ ਦੇ 15 ਪੁਆਇੰਟਾਂ ‘ਤੇ 160 ਦੇ ਕਰੀਬ ਕੈਮਰੇ ਲਗਾਏ ਗਏ ਹਨ। ਇਸੇ ਦੌਰਾਨ ਫੇਜ਼-3 ਨੇੜੇ ਸਥਿਤ ਮਾਈਕ੍ਰੋ ਟਾਵਰ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ।
10 ਅਕਤੂਬਰ 2024 ਨੂੰ ਵੀ 6 ਜੰਕਸ਼ਨ ਬਾਕਸ ਤੋਂ ਸਾਮਾਨ ਚੋਰੀ ਹੋ ਗਿਆ ਸੀ। ਘਟਨਾ ਸਥਾਨ ‘ਤੇ ਜੰਕਸ਼ਨ ਬਾਕਸ ਦੇ ਤਾਲੇ ਟੁੱਟੇ ਮਿਲੇ। ਇਸ ਤੋਂ ਬਾਅਦ ਬੈਟਰੀਆਂ ਨੂੰ ਬਚਾਉਣ ਲਈ ਅਧਿਕਾਰੀਆਂ ਅਤੇ ਕੰਪਨੀ ਵਿਚਾਲੇ ਕਾਫੀ ਚਰਚਾ ਹੋਈ ਪਰ ਹੁਣ ਇੱਕ ਵਾਰ ਫਿਰ ਕੈਮਰਿਆਂ ਦੀਆਂ ਬੈਟਰੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਨ੍ਹਾਂ ਚੌਕਾਂ ’ਤੇਲਾਏ ਗਏ CCTV ਕੈਮਰੇ
- ਚਾਵਲਾ ਲਾਈਟ ਪੁਆਇੰਟ
- ਫੇਜ਼-3-5 ਲਾਈਟ ਪੁਆਇੰਟ
- ਮਦਨਪੁਰ ਚੌਕ
- ਮਾਈਕ੍ਰੋ ਟਾਵਰ ਲਾਈਟ ਪੁਆਇੰਟ
- ਮੈਕਸ ਹਸਪਤਾਲ ਲਾਈਟ ਪੁਆਇੰਟ
- ਸਨੀ ਐਨਕਲੇਵ ਲਾਈਟ ਪੁਆਇੰਟ
- ਈਸਰ ਲਾਈਟ ਪੁਆਇੰਟ
- ਏਅਰਪੋਰਟ ਚੌਕ
- ਚੀਮਾ ਬੋਇਲਰ ਲਾਈਟ ਪੁਆਇੰਟ
- ਲਾਂਡਰਾਂ ਚੌਕ
- ਸੈਕਟਰ 105-106 ਟੀ-ਪੁਆਇੰਟ
- ਲਖਨੌਰ ਟੀ-ਪੁਆਇੰਟ
- ਫੇਜ਼-7 ਮੇਨ ਲਾਈਟ ਪੁਆਇੰਟ
- ਏਅਰਪੋਰਟ ਰੋਡ TDI ਸਿਟੀ (ਗਿਲਕੋ ਦੇ ਸਾਹਮਣੇ)
- ਏਅਰਪੋਰਟ ਤੋਂ ਛੱਤਬੀੜ (ਜ਼ੀਰਕਪੁਰ) ਮੇਨ ਰੋਡ
ਸੈਕਟਰ-78 ਸਥਿਤ ਕੰਟਰੋਲ ਰੂਮ ਤੋਂ ਸ਼ਹਿਰ ਦੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਕੈਮਰਿਆਂ ਦੀ ਵਰਤੋਂ ਕਰਕੇ ਆਨਲਾਈਨ ਚਲਾਨ ਦੀ ਸਾਰੀ ਜਾਂਚ ਮੁਕੰਮਲ ਕਰ ਲਈ ਗਈ ਹੈ। ਨਾਲ ਹੀ ਕੈਮਰਿਆਂ ਨੂੰ ਵਾਹਨ ਅਤੇ ਸਾਰਥੀ ਪੋਰਟਲ ਨਾਲ ਜੋੜਿਆ ਗਿਆ ਹੈ। ਕੈਮਰਿਆਂ ਦਾ ਸਾਰਾ ਡਾਟਾ ਨੈਸ਼ਨਲ ਇਨਫੋਰਮੈਟਿਕਸ ਸੈਂਟਰ (NIC) ਨਾਲ ਵੀ ਲਿੰਕ ਕਰ ਦਿੱਤਾ ਗਿਆ ਹੈ।
ਪਿਛਲੀ ਵਾਰ ਇਨ੍ਹਾਂ ਲਾਈਟ ਪੁਆਇੰਟਾਂ ਤੋਂ ਇਹ ਸਾਮਾਨ ਹੋਇਆ ਸੀ ਚੋਰੀ
- ਮੈਕਸ ਹਸਪਤਾਲ ਲਾਈਟ ਪੁਆਇੰਟ ਤੋਂ 65 AH ਬੈਟਰੀਆਂ
- 1 KVA UPS ਅਤੇ TDI ਗਿਲਕੋ SVD ਲਾਈਟ ਪੁਆਇੰਟ ਤੋਂ 65 AH ਬੈਟਰੀਆਂ
- ਚੀਮਾ ਬੋਇਲਰ ਲਾਈਟ ਪੁਆਇੰਟ ਤੋਂ 1 KVA UPS ਅਤੇ 65 AH ਬੈਟਰੀਆਂ
- ਅਜੀਤ ਸਮਾਚਾਰ ਲਾਈਟ ਪੁਆਇੰਟ ਤੋਂ 1 ਕੇ.ਵੀ.ਏ. ਯੂ.ਪੀ.ਐਸ
ਅਤੇ 65 AH ਬੈਟਰੀਆਂ, 8 ਪੋਰਟ ਸਵਿੱਚ, SFPS 3/5 ਲਾਈਟ ਪੁਆਇੰਟ ਤੋਂ 1 KVA UPS, 65 AH ਬੈਟਰੀਆਂ, ਮਾਈਕ੍ਰੋ ਟਾਵਰ ਲਾਈਟ ਪੁਆਇੰਟ ਤੋਂ 2 KVA UPS, 65 AH ਬੈਟਰੀਆਂ, ਪੋਰਟ ਸਵਿੱਚ, SFPS ਚੋਰੀ
ਇਨ੍ਹਾਂ ਥਾਵਾਂ ’ਤੇ ਸੜਕਾਂ ਦਾ ਕੰਮ ਹੋਣ ਕਾਰਨ ਅਜੇ ਨਹੀਂ ਲੱਗ ਸਕੇ ਕੈਮਰੇ
- ਰਾਧਾ ਸੁਆਮੀ ਸਤਿਸੰਗ ਭਵਨ ਲਾਈਟ ਪੁਆਇੰਟ
- ਗੁਰਦੁਆਰਾ ਸਿੰਘ ਸ਼ਹੀਦਾਂ ਲਾਈਟ ਪੁਆਇੰਟ
- ਪੀਸੀਏ ਸਟੇਡੀਅਮ ਲਾਈਟ ਪੁਆਇੰਟ
- ਦਾਦੀ ਟੀ-ਪੁਆਇੰਟ