Donatation in Punjab Flood Situation; ਮਨੁੱਖਤਾ ਅਤੇ ਸੇਵਾ ਦੇ ਜਜ਼ਬੇ ਦੀ ਅਦਭੁਤ ਮਿਸਾਲ ਪੇਸ਼ ਕਰਦੇ ਹੋਏ 12 ਸਾਲ ਦੇ ਦਮਨਪ੍ਰੀਤ ਸਿੰਘ, ਜੋ ਕਿ ਰਿਸ਼ੀ ਅਪਾਰਟਮੈਂਟ ਸੈਕਟਰ 70 ਮੋਹਾਲੀ ਦਾ ਨਿਵਾਸੀ ਹੈ, ਨੇ ਆਪਣੀ ਨਿੱਜੀ ਗੋਲਕ ਤੋੜ ਕੇ ਉਸ ਵਿੱਚੋਂ ਇਕੱਠੇ ਕੀਤੇ, ਪੰਜ ਹਜ਼ਾਰ ਰੁਪਏ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਡਿਪਟੀ ਕਮਿਸ਼ਨਰ ਮੋਹਾਲੀ ਕੋਮਲ ਮਿੱਤਲ ਨੂੰ ਭੇਟ ਕੀਤੇ।

ਬਾਰ੍ਹਾਂ ਸਾਲ ਦੇ ਇਸ ਬੱਚੇ ਨੇ ਆਪਣੀ ਛੋਟੀ ਜਿਹੀ ਬੱਚਤ ਨੂੰ ਮਨੁੱਖਤਾ ਦੇ ਨਾਂ ਸਮਰਪਿਤ ਕਰਕੇ ਦਰਸਾਇਆ ਹੈ ਕਿ ਸੇਵਾ ਲਈ ਉਮਰ ਨਹੀਂ, ਸਗੋਂ ਦਿਲ ਦੀ ਸੋਚ ਵੱਡੀ ਹੁੰਦੀ ਹੈ।
ਦਮਨਪ੍ਰੀਤ ਸਿੰਘ ਨੇ ਇਹ ਰਕਮ ਮੋਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਸੌਂਪੀ। ਉਨ੍ਹਾਂ ਨੇ ਕਿਹਾ ਕਿ ਹੜ ਪੀੜਤਾਂ ਦੇ ਦੁੱਖ-ਦਰਦ ਨੂੰ ਵੇਖ ਕੇ ਮਨ ਵਿੱਚ ਭਾਵਨਾ ਜਾਗੀ ਕਿ ਉਸਦੀ ਛੋਟੀ ਜਿਹੀ ਸਹਾਇਤਾ ਵੀ ਕਿਸੇ ਪੀੜਤ ਪਰਿਵਾਰ ਲਈ ਆਸਰਾ ਬਣ ਸਕਦੀ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਦਮਨਪ੍ਰੀਤ ਸਿੰਘ ਦੇ ਇਸ ਕਦਮ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਛੋਟੀ ਉਮਰ ਵਿੱਚ ਇੰਨੀ ਵੱਡੀ ਸੋਚ ਰੱਖਣਾ ਸੱਚਮੁੱਚ ਪ੍ਰੇਰਣਾਦਾਇਕ ਹੈ। ਇਹ ਮਿਸਾਲ ਸਿਰਫ਼ ਨੌਜਵਾਨਾਂ ਹੀ ਨਹੀਂ ਸਗੋਂ ਵੱਡਿਆਂ ਲਈ ਵੀ ਇਕ ਵੱਡਾ ਸੰਦੇਸ਼ ਹੈ ਕਿ ਸਮਾਜ ਵਿੱਚ ਮਨੁੱਖਤਾ ਅਤੇ ਸੇਵਾ ਹੀ ਸਭ ਤੋਂ ਉੱਚੇ ਮੁੱਲ ਹਨ।