Donald Trump: 24 ਘੰਟਿਆਂ ਵਿਚ ਹੀ 15000 ਵਿਦੇਸ਼ੀਆਂ ਨੇ ਪੱਕੇ ਤੌਰ ‘ਤੇ ਅਮਰੀਕਾ ਵੱਸਣ ਲਈ ‘ਗੋਲਡ ਕਾਰਡ’ ਵਾਸਤੇ ਆਨਲਾਈਨ ਦਰਖ਼ਾਸਤਾਂ ਦਿੱਤੀਆਂ ਹਨ। ਇਹ ਐਲਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਹੈ। ਟਰੰਪ ਨੇ ਇਸ ਪ੍ਰੋਗਰਾਮ ਦਾ ਨਾਂਅ ‘ਇਕ ਵਾਰ ਜੀਵਨ ਭਰ ਲਈ ਅਵਸਰ’ ਦਾ ਨਾਂਅ ਦਿੱਤਾ ਹੈ ਜਿਸ ਤਹਿਤ ਕਿਸੇ ਵੀ ਵਿਦੇਸ਼ੀ ਨੂੰ ਅਮਰੀਕੀ ਨਾਗਰਿਕਤਾ ਤੇ ਹੋਰ ਫਾਇਦੇ ਲੈਣ ਲਈ ਅਮਰੀਕੀ ਸਰਕਾਰ ਨੂੰ 50 ਲੱਖ ਡਾਲਰ ਦੇਣੇ ਪੈਣਗੇ।
ਅਮੀਰ ਵਿਦੇਸ਼ੀਆਂ ਨੂੰ ਸੱਦਾ ਦੇਣ ਦੇ ਨਾਲ ਹੀ ਰਾਸ਼ਟਰਪਤੀ ਦੇਸ਼ ਵਿਆਪੀ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਦੇਸ਼ ਨਿਕਾਲੇ ਦੀ ਵਿਵਾਦਗ੍ਰਸਤ ਮੁਹਿੰਮ ਚਲਾ ਰਹੇ ਹਨ ਤੇ ਅਮਰੀਕਾ ਵਿਚਪ੍ਰਵਾਸੀਆਂ ਦੀ ਫੜੋਫੜੀ ਜੰਗੀ ਪੱਧਰ ‘ਤੇ ਜਾਰੀ ਹੈ।
ਟਰੰਪ ਨੇ ਟਰੁੱਥ ਸ਼ੋਸਲ ਮੀਡੀਆ ਉਪਰ ਲਿਖਿਆ ਹੈ ‘ ਬੀਤੀ ਰਾਤ ਸਾਈਟ ਖੋਲ੍ਹਣ ਤੋਂ ਬਾਅਦ 15000 ਤੋਂ ਵਧ ਵਿਦੇਸ਼ੀਆਂ ਨੇ ਗੋਲਡ ਕਾਰਡ ਪ੍ਰੋਗਰਾਮ ਤਹਿਤ ਅਮਰੀਕਾ ਆਉਣ ਦੀ ਇੱਛਾ ਪ੍ਰਗਟਾਈ ਹੈ, ਜਿਸ ਦਾ ਮਤਲਬ ਹੈ ਕਿ 75 ਅਰਬ ਡਾਲਰ ਅਮਰੀਕੀ ਖਜ਼ਾਨੇ ਵਿਚ ਆਉਣਗੇ।’ ਵੈੱਬਸਾਈਟ ਉਪਰ ਵਿਦੇਸ਼ੀਆਂ ਨੂੰ ਨਾਂਅ, ਖੇਤਰ, ਈ ਮੇਲ ਪਤਾ ਪੁੱਛਿਆ ਜਾਂਦਾ ਹੈ ਤੇ ਨਾਲ ਹੀ ਇਹ ਪੁੱਛਿਆ ਜਾਂਦਾ ਹੈ ਕਿ ਉਹ ਅਮਰੀਕਾ ਵੱਸਣ ਲਈ ਜਾਂ ਕਾਰੋਬਾਰ ਕਰਨ ਲਈ ਆਉਣਾ ਚਾਹੁੰਦੇ ਹਨ।

ਲੁਧਿਆਣਾ ‘ਚ ਭਾਜਪਾ ਕੌਂਸਲਰਾਂ ਵਿਰੁੱਧ FIR, ‘ਆਪ’ ਦੀ ਮਹਿਲਾ ਮੇਅਰ ਨਾਲ ਦੁਰਵਿਵਹਾਰ ਦੇ ਲੱਗੇ ਆਰੋਪ
Ludhiana Mayor Incident; ਸ਼ੁੱਕਰਵਾਰ ਨੂੰ, ਪੰਜਾਬ ਦੇ ਲੁਧਿਆਣਾ ਵਿੱਚ, ਆਮ ਆਦਮੀ ਪਾਰਟੀ (ਆਪ) ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਮਿਲਣ ਗਏ ਭਾਜਪਾ ਕੌਂਸਲਰਾਂ ਵਿੱਚ ਤਿੱਖੀ ਬਹਿਸ ਹੋ ਗਈ। ਇਸ ਬਹਿਸ ਤੋਂ ਬਾਅਦ, ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ-5 ਵਿੱਚ ਭਾਜਪਾ ਕੌਂਸਲਰਾਂ ਅਤੇ ਅਣਪਛਾਤੇ ਲੋਕਾਂ ਵਿਰੁੱਧ ਐਫਆਈਆਰ ਦਰਜ...