ਬੁੱਢਾ ਦਲ ਨਿਹੰਗ ਸਿੰਘਾਂ ਦੀ ਸਿੱਧੀ ਚੇਤਾਵਨੀ, ਪਾਬੰਧੀ ਵਾਲੀ ਥਾਂ ‘ਤੇ ਤੰਬਾਕੂ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਦਾ ਲੱਗੇਗਾ ਸੌਧਾ
Punjab News; ਨਿਹੰਗ ਸਿੰਘਾਂ ਦੇ ਵੱਲੋਂ ਗੁਰੂ ਘਰਾਂ ਵਿਦਿਅਕ ਅਦਾਰਿਆਂ ਅਤੇ ਪਬਲਿਕ ਪਲੇਸ ਤੇ ਸ਼ਰੇਆਮ ਵੇਚੇ ਜਾਣ ਵਾਲੇ ਤੰਬਾਕੂ ਪਦਾਰਥਾਂ ਨੂੰ ਲੈ ਕੇ ਇਤਰਾਜ਼ ਜਾਹਿਰ ਕੀਤਾ ਹੈ ਅਤੇ ਇਹਨਾਂ ਨੂੰ ਬੰਦ ਕਰਾਉਣ ਦੀ ਮੁਹਿੰਮ ਵਿੱਡੀ ਹੈ।ਪਹਿਲਾਂ ਮਲੋਟ ਹਲਕੇ ਦੇ ਪਿੰਡ ਕਟੋਰੇਵਾਲਾ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਤੰਬਾਕੂ ਦੇ ਅੱਡੇ ਬੰਦ ਕਰਵਾਏ ਗਏ ਜਿਸ ਤੋਂ ਬਾਅਦ ਹੁਣ ਬਠਿੰਡਾ ਦੇ ਵਿੱਚ ਵੀ ਨਿਹੰਗ ਸਿੰਘਾਂ ਦੇ ਵੱਲੋਂ ਤਬਾਕੂ ਪਦਾਰਥਾਂ ਨੂੰ ਬੰਦ ਕਰਾਉਣ ਦੀ ਮੁਹਿੰਮ ਸਾਹਮਣੇ ਆਈ ਹੈ।
ਨਿਹੰਗ ਸਿੰਘ ਨੇ ਦੱਸਿਆ ਕਿ ਬੁੱਢਾ ਦਲ ਨਾਲ ਸੰਬੰਧਿਤ ਹਨ ਅਤੇ ਉਹ ਗੁਰਦੁਆਰਿਆਂ ਦੇ ਬਾਹਰ ਅਤੇ ਹੋਰ ਧਾਰਮਿਕ ਥਾਵਾਂ ਦੇ ਬਾਹਰ ਅਤੇ ਇੱਥੋਂ ਤੱਕ ਕਿ ਵਿਦਿਕ ਅਦਾਰਿਆਂ ਦੇ ਵਿੱਚ ਨਜ਼ਦੀਕ ਵੀ ਤੰਬਾਕੂ ਸ਼ਰੇਆਮ ਪਬਲਿਕ ਪਲੇਸ ਤੇ ਵੀ ਵੇਚੇ ਜਾ ਰਹੇ ਹਨ ਜਦੋਂ ਕਿ ਪ੍ਰਸ਼ਾਸਨ ਦੇ ਵੱਲੋਂ ਖਾਸ ਹਦਾਇਤਾਂ ਹਨ ਕਿ ਅਜਿਹੀਆਂ ਥਾਵਾਂ ਦੇ 200 ਮੀਟਰ ਦੇ ਅੰਦਰ ਤੰਬਾਕੂ ਵੇਚਣਾ ਬੈਨ ਹੈ। ਪਰ ਸਰੇਆਮ ਵੇਚੇ ਜਾ ਰਹੇ ਤੰਬਾਕੂ ਪਦਾਰਥਾਂ ਨੂੰ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ।
ਨਿਹੰਗ ਸਿੰਘ ਨੇ ਕਿਹਾ ਕਿ ਇਹ ਸਾਡੇ ਪੰਜਾਬ ਦਾ ਸੱਭਿਆਚਾਰ ਨਹੀਂ ਹੈ ਜੇਕਰ ਫਿਰ ਵੀ ਕਿਸੇ ਵੱਲੋਂ ਉਲੰਘਣਾ ਕੀਤੀ ਜਾਂਦੀ ਹੈ ਤਾਂ ਸਿੱਧਾ ਸੌਧਾ ਲਗਾਇਆ ਜਾਵੇਗਾ।