Jalandhar Two Girl Missing: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਹਾਦਸੇ ਵਿੱਚ ਜਲੰਧਰ ਦੀਆਂ ਦੋ ਕੁੜੀਆਂ ਦੇ ਵੀ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਕਿਸ਼ਤਵਾੜ ਵਿੱਚ ਬੱਦਲ ਫਟਣ ਤੋਂ ਬਾਅਦ ਲਾਪਤਾ ਹੋਏ ਲੋਕਾਂ ’ਚ ਜਲੰਧਰ ਦੀ ਰਹਿਣ ਵਾਲੀਆਂ ਦੋ ਕੁੜੀਆਂ ਵੀ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਾਲੇ ਦਿਨ, ਵੰਸ਼ਿਕਾ ਆਪਣੇ ਪਰਿਵਾਰ ਅਤੇ ਦੋਸਤ ਦਿਸ਼ਾ ਨਾਲ ਮਚੈਲ ਮਾਤਾ ਮੰਦਰ ਮੱਥਾ ਟੇਕਣ ਗਈ ਸੀ। ਪਰਿਵਾਰ ਮੱਥਾ ਟੇਕ ਕੇ ਮੰਦਰ ਤੋਂ ਵਾਪਸ ਆ ਰਿਹਾ ਸੀ ਕਿ ਇਸ ਦੌਰਾਨ ਵੰਸ਼ਿਕਾ ਅਤੇ ਉਸਦੀ ਦੋਸਤ ਦਿਸ਼ਾ ਬੱਦਲ ਫਟਣ ਤੋਂ ਬਾਅਦ ਲਾਪਤਾ ਹੋ ਗਏ।
ਜਾਣਕਾਰੀ ਅਨੁਸਾਰ 22 ਸਾਲਾ ਵੰਸ਼ਿਕਾ ਅਤੇ ਉਸ ਦੀ ਸਹੇਲੀ ਦਿਸ਼ਾ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਜੰਮੂ-ਕਸ਼ਮੀਰ ਗਈ ਹੋਈ ਸੀ। ਜਿੱਥੇ ਉਹ ਆਪਣੇ ਪਰਿਵਾਰ ਨਾਲ ਮਾਤਾ ਦੇ ਮੰਦਰ ਵਿੱਚ ਦਰਸ਼ਨ ਕਰਨ ਗਈ ਸੀ। ਪਰ ਕਿਸ਼ਤਵਾੜ ਵਿੱਚ ਬੱਦਲ ਫਟਣ ਤੋਂ ਬਾਅਦ ਇਹ ਦੋਵੇਂ ਕੁੜੀਆਂ ਲਾਪਤਾ ਹਨ।
ਫਿਲਹਾਲ ਦੋਵਾਂ ਕੁੜੀਆਂ ਦੇ ਪਰਿਵਾਰਕ ਮੈਂਬਰ ਜੰਮੂ ਪਹੁੰਚ ਗਏ ਹਨ ਅਤੇ ਦੋਵਾਂ ਦੀ ਭਾਲ ਜਾਰੀ ਹੈ। ਕਾਬਿਲੇਗੌਰ ਹੈ ਕਿ ਵੀਰਵਾਰ ਨੂੰ ਕਿਸ਼ਤਵਾੜ ਦੇ ਚਿਸ਼ੋਟੀ ਸ਼ਹਿਰ ਵਿੱਚ ਚਾਰ ਥਾਵਾਂ ‘ਤੇ ਬੱਦਲ ਫਟਣ ਕਾਰਨ 60 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਛੈਲ ਮਾਤਾ ਦੇ ਦਰਸ਼ਨ ਕਰਨ ਆਏ ਸ਼ਰਧਾਲੂ ਹਨ। ਸੀਆਈਐਸਐਫ ਦੇ ਦੋ ਜਵਾਨ ਵੀ ਸ਼ਹੀਦ ਹੋ ਗਏ ਹਨ। ਰਾਹਤ ਅਤੇ ਬਚਾਅ ਕਾਰਜ ਵੱਡੇ ਪੱਧਰ ‘ਤੇ ਜਾਰੀ ਹੈ।

ਪੰਜਾਬ ਸਰਕਾਰ ਨੇ AI ਦੀ ਮਦਦ ਨਾਲ 383 ਕਰੋੜ ਰੁਪਏ ਦੀ ਕੀਤੀ ਬਚਤ, ਘੱਟ ਹੋਏ ਮੁਰੰਮਤ ਵਾਲੀਆਂ ਸੜਕਾਂ ਦੇ ਅਨੁਮਾਨ
3369 ਲਿੰਕ ਸੜਕਾਂ ਵਿੱਚੋਂ, ਸਿਰਫ਼ 2526 ਮੁਰੰਮਤ ਲਈ ਫਿੱਟ ਹਨ, ਬਾਕੀ ਬਚੀਆਂ ਹਨ। ਚੰਡੀਗੜ੍ਹ, 18 ਅਗਸਤ, 2025 — ਇੱਕ ਸਰਕਾਰੀ ਸਰਵੇਖਣ ਰਿਪੋਰਟ ਦੇ ਅਨੁਸਾਰ, ਸਰਕਾਰੀ ਏਜੰਸੀ ਦੁਆਰਾ ਸੜਕ ਅੰਡਰ-ਸਰਵੇਖਣ ਲਈ ਵਿਸ਼ਲੇਸ਼ਣਾਤਮਕ ਤਕਨਾਲੋਜੀ ਦੀ ਵਰਤੋਂ ਕਰਕੇ 383 ਕਰੋੜ ਰੁਪਏ ਦੀ ਵੱਡੀ ਬੱਚਤ ਕੀਤੀ ਗਈ ਹੈ। ਇਹ ਬੱਚਤ ਕਿਵੇਂ ਪ੍ਰਾਪਤ...