Tragic accident; ਬੀਤੇ ਦਿਨੀ ਫਤਿਹਗੜ ਚੂੜੀਆਂ ਬਟਾਲਾ ਰੋਡ ਧੀਰ ਅੱਡੇ ਦੇ ਨਜਦੀਕ ਟਰੱਕ ਹੇਠਾਂ ਆਉਣ ਨਾਲ ਫਤਿਹਗੜ ਚੂੜੀਆਂ ਦੇ ਰਹਿਣ ਵਾਲੇ 2 ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਿੰਨਾਂ ਦਾ ਡੇਰਾ ਰੋਡ ਫਤਿਹਗੜ ਚੂੜੀਆਂ ਕਬਰਸਤਾਨ ਵਿਖੇ ਸਬੂਰਦ ਏ ਖਾਕ ਕਰ ਦਿੱਤਾ ਗਿਆ। ਇਸ ਮੋਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਅਤੇ ਹਰ ਅੱਖ ਨਮ ਦਿਖਾਈ ਦਿੱਤੀ ਅਤੇ ਹਜਾਰਾਂ ਦੀ ਗਿੱਣਤੀ’ਚ ਰਿਸ਼ਤੇਦਾਰ ਸਕੇ ਸਬੰਧੀ ਗਲੀ ਮੁਹਲੇ ਦੇ ਵਾਸੀ ਸ਼ਹਿਰ ਦੇ ਵੱਖ ਵੱਖ ਹਿਸਿਆ ਤੋਂ ਆਏ ਲੋਕ ਅੰਤਿਮ ਰਸਮਾਂ’ਚ ਪਹੁੰਚੇ ਜਿੱਥੇ ਉਨਾਂ ਨੇ ਨਮ ਅੱਖਾਂ ਨਾਲ ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੱਸਣਯੋਗ ਹੈ ਕਿ ਦੋਵੇਂ ਮ੍ਰਿਤਕ ਨੌਜਵਾਨ ਸਾਹਿਲ ਅਤੇ ਜੋਨ ਮਾਂ ਬਾਪ ਅਤੇ ਦੌ-ਦੌ ਭੈਣਾਂ ਦੇ ਇੱਕਲੌਤੇ ਭਰਾ ਸਨ।
ਟੱਰਕ ਡਰਾਇਵਰ ‘ਤੇ ਮਾਮਲਾ ਦਰਜ
ਇਸ ਸਬੰਧੀ ਥਾਣਾ ਸਦਰ ਦੇ ਐਸ ਐਚ ਓ ਸੁਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਦੇ ਬਿਆਨਾ ਉਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।