Punjab Crime News: ਜਾਣਕਾਰੀ ਮੁਤਾਬਕ ਗੁਗਾ ਜਾਰ ਪੀਰ ਦਰਬਾਰ ਪਿੰਡ ਭੋਰਾ ਵਿਖੇ ਮੇਲੇ ਦੇ ਉਪਰੰਤ ਝਗੜਾ ਹੋਇਆ ਸੀ। ਜਿਸ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
Youth Murdered in Nawanshahr: ਨਵਾਂਸ਼ਹਿਰ ਦੀ ਪੁਲਿਸ ਡਿਵੀਜ਼ਨ ਬੰਗਾ ਦੇ ਅਧੀਨ ਆਉਂਦੇ ਪਿੰਡ ਭੌਰਾ ‘ਚ ਇੱਕ 20 ਸਾਲਾਂ ਨੌਜਵਾਨ ਦਾ ਪਿੰਡ ਸੁਜੋ ਦੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਗੁਗਾ ਜਾਰ ਪੀਰ ਦਰਬਾਰ ਪਿੰਡ ਭੋਰਾ ਵਿਖੇ ਮੇਲੇ ਦੇ ਉਪਰੰਤ ਝਗੜਾ ਹੋਇਆ ਸੀ। ਜਿਸ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਕਤਲ ਕਰਨ ਵਾਲੇ ਮੁਲਜ਼ਮ ਪਿੰਡ ਸੁੱਜੋਂ ਦੀ ਪੁਲਿਸ ਗ੍ਰਿਫ਼ਤ ਤੋਂ ਬਾਹਰ ਹਨ।
ਗੁਗਾ ਜਾਰ ਪੀਰ ਦਰਬਾਰ ਗੁੱਗਾ ਮਾੜੀ ਪਿੰਡ ਭੋਰਾ ਵਿਖੇ ਸ਼ੁਕਰਵਾਰ ਦੀ ਰਾਤ ਦਰਬਾਰ ‘ਤੇ ਨਕਲਾਂ ਹੋ ਰਹੀਆਂ ਸੀ। ਮੇਲਾ ਖ਼ਤਮ ਹੋਣ ਤੋਂ ਬਾਅਦ ਇਨਾਮ ਵੰਡੇ ਜਾ ਰਹੇ ਸੀ ਇਸ ਉਪਰੰਤ ਬਾਹਰ ਚੌਂਕ ਦੇ ਵਿੱਚ ਬਣੇ ਸਾਈਕਲ ਸਟੈਂਡ ‘ਤੇ ਪਿੰਡ ਸੁਜੋ ਦੇ ਨੌਜਵਾਨਾਂ ਨੇ ਪਿੰਡ ਭੋਰਾ ਦੇ ਅਰਸ਼ਵੀਰ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਸ ਉਪਰੰਤ ਉਸ ਨੂੰ ਸਰਕਾਰੀ ਹਸਪਤਾਲ ਬੰਗਾ ਵਿਖੇ ਲਜਾਇਆ ਗਿਆ ਜਿੱਥੇ ਹਾਜ਼ਰ ਡਾਕਟਰਾਂ ਨੇ ਅਰਸ਼ ਦੀ ਹਾਲਤ ਨਾਜਕ ਦੇਖਦੇ ਹੋਏ ਉਸ ਨੂੰ ਢਾਹਾਂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਜਿੱਥੇ ਰਾਤ ਕਰੀਬ 11 ਵਜੇ ਦੇ ਆਸ ਪਾਸ ਅਰਸ਼ਵੀਰ ਸਿੰਘ ਦੀ ਮੌਤ ਹੋ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਅਤੇ ਕਾਤਲਾਂ ਦੀ ਭਾਲ ਕਰ ਰਹੀ ਹੈ।