Pakistan Spy Case – ਪਾਕਿਸਤਾਨ ਲਈ ਜਾਸੂਸੀ ਦੇ ਗੰਭੀਰ ਦੋਸ਼ਾਂ ‘ਚ ਗ੍ਰਿਫ਼ਤਾਰ ਹੋਈ ਹਰਿਆਣਾ ਦੀ ਯੂਟਿਊਬਰ ਜਯੋਤੀ ਮਲਹੋਤਰਾ ਦੇ ਖ਼ਿਲਾਫ਼ SIT (Special Investigation Team) ਵੱਲੋਂ ਕਰਿਬ 2500 ਸਫ਼ਿਆਂ ਦੀ ਚਾਰਜਸ਼ੀਟ ਅਦਾਲਤ ‘ਚ ਪੇਸ਼ ਕੀਤੀ ਗਈ ਹੈ। ਪੁਲਿਸ ਦਾ ਦਾਅਵਾ ਹੈ ਕਿ 3 ਮਹੀਨੇ ਦੀ ਜਾਂਚ ਅਤੇ ਤੱਕੜੇ ਸਬੂਤਾਂ ‘ਤੇ ਆਧਾਰਤ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
ਚਾਰਜਸ਼ੀਟ ਦੀਆਂ ਮੁੱਖ ਗੱਲਾਂ:
- ਜਯੋਤੀ ਮਲਹੋਤਰਾ ਪਾਕਿਸਤਾਨੀ ISI ਏਜੰਟਾਂ ਨਾਲ ਲਗਾਤਾਰ ਸੰਪਰਕ ‘ਚ ਸੀ।
- ISI ਏਜੰਟਾਂ ਨੂੰ ਭਾਰਤ ਖਿਲਾਫ਼ ਜਾਣਕਾਰੀਆਂ ਸਾਂਝੀਆਂ ਕਰਦੀ ਸੀ।
- ISI ਏਜੰਟ ਸ਼ਾਕਿਰ, ਹਸਨ ਅਲੀ, ਨਾਸਿਰ ਢਿੱਲੋਂ ਅਤੇ ਪਾਕ ਉਚਾਇਗਾ ਦੇ ਦਾਨਿਸ਼ ਅਲੀ ਨਾਲ ਸੰਪਰਕ ਸਾਬਤ ਹੋਇਆ।
- ਪਹਿਲਗਾਮ ਹਮਲੇ ਨਾਲ ਸੰਬੰਧਿਤ ਭੂਮਿਕਾ ਦੀ ਜਾਂਚ ਹਾਲੇ ਜਾਰੀ।
- ਜਯੋਤੀ ਨੇ ਪਹਿਲਗਾਮ ‘ਚ ਵੀਡੀਓਜ਼ ਵੀ ਬਣਾਏ ਸਨ, ਜੋ ਗੰਭੀਰ ਸਬੂਤ ਬਣ ਸਕਦੇ ਹਨ।
SIT ਦੀ ਟੀਮ ਅਤੇ ਜਾਂਚ ਕਾਰਵਾਈ
SIT ਦੀ ਅਗਵਾਈ SP ਸ਼ਸ਼ਾਂਕ ਸਾਵਨ ਵੱਲੋਂ ਕੀਤੀ ਗਈ। ਟੀਮ ‘ਚ DSP ਸੁਨੀਲ, ਇੰਸਪੈਕਟਰ ਨਿਰਮਲਾ, ਸਾਈਬਰ ਸੈੱਲ ਇੰਚਾਰਜ ਅਮਿਤ ਅਤੇ SI ਸਤਪਾਲ ਸ਼ਾਮਿਲ ਸਨ। 3 ਮਹੀਨੇ ਦੀ ਲਗਾਤਾਰ ਮਿਹਨਤ ਤੋਂ ਬਾਅਦ ਇਹ ਚਾਰਜਸ਼ੀਟ ਅਦਾਲਤ ‘ਚ ਪੇਸ਼ ਹੋਈ।
ਵਕੀਲ ਦਾ ਬਿਆਨ – “ਸੋਮਵਾਰ ਨੂੰ ਪੇਸ਼ੀ, ਚਾਰਜਸ਼ੀਟ ਮਿਲਣ ਦੀ ਉਮੀਦ”
ਜਯੋਤੀ ਮਲਹੋਤਰਾ ਦੇ ਵਕੀਲ ਕੁਮਾਰ ਮੁਕੇਸ਼ ਨੇ ਦੱਸਿਆ ਕਿ:
“ਸੋਮਵਾਰ ਨੂੰ ਜਯੋਤੀ ਦੀ ਅਦਾਲਤ ‘ਚ ਪੇਸ਼ੀ ਹੈ। ਚਾਰਜਸ਼ੀਟ ਉਨ੍ਹਾਂ ਨੂੰ ਦਿੱਤੀ ਜਾ ਸਕਦੀ ਹੈ। ਨਾ ਮਿਲੀ ਤਾਂ ਅਸੀਂ ਨਕਲ ਲਈ ਅਰਜ਼ੀ ਦੇਵਾਂਗੇ।”
ਉਨ੍ਹਾਂ ਇਹ ਵੀ ਦੱਸਿਆ ਕਿ ਰਾਸ਼ਟਰਪਤੀ ਨੂੰ ਪੱਤਰ ਭੇਜਣ ਲਈ ਜਯੋਤੀ ਨੂੰ ਖੁਦ ਲਿਖਣ ਦੀ ਇਜਾਜ਼ਤ ਮੰਗੀ ਗਈ ਸੀ, ਜਿਸ ਦੀ ਅਦਾਲਤ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ।
ਚਿੰਤਾ ਦਾ ਵਿਸ਼ਾ: ਪਹਿਲਗਾਮ ਹਮਲੇ ਨਾਲ ਸੰਭਾਵਿਤ ਕਨੈਕਸ਼ਨ
SIT ਹਾਲੇ ਵੀ ਇਹ ਜਾਂਚ ਰਹੀ ਹੈ ਕਿ:
- ਜਯੋਤੀ ਮਲਹੋਤਰਾ ਦੀ ਪਹਿਲਗਾਮ ਹਮਲੇ ‘ਚ ਸਿੱਧੀ ਭੂਮਿਕਾ ਸੀ ਜਾਂ ਨਹੀਂ?
- ਉਹ ਪਾਕਿਸਤਾਨ ਯਾਤਰਾ ਤੋਂ ਵਾਪਸ ਆਉਣ ਦੇ ਤੁਰੰਤ ਬਾਅਦ ਹੀ ਪਹਿਲਗਾਮ ਗਈ।
- ਕੀ ਉਸ ਦੀ ਮਦਦ ਨਾਲ ਹਮਲਾ ਅੰਜਾਮ ਦਿੱਤਾ ਗਿਆ?