Sangrur News: 2017 ਵਿੱਚ ਸੁਨਹਿਰਾ ਭਵਿੱਖ ਬਣਾਉਣ ਲਈ ਅਭਿਸ਼ੇਕ ਕੈਨੇਡਾ ਗਿਆ ਸੀ। ਸੰਗਰੂਰ ਦੇ ਰਹਿਣ ਵਾਲੇ 27 ਸਾਲਾ ਅਭਿਸ਼ੇਕ ਦੀ ਕੈਨੇਡਾ ਦੇ ਐਡਮਿੰਟਨ ‘ਚ ਮੌਤ ਹੋ ਗਈ ਹੈ।
Young Man Dies in Canada: ਕੈਨੇਡਾ ਤੋਂ ਇੱਕ ਵਾਰ ਫਿਰ ਤੋਂ ਮੰਦਭਾਗੀ ਖ਼ਬਰ ਆਈ ਹੈ। ਹਾਸਲ ਜਾਣਕਾਰੀ ਮੁਤਾਬਕ ਸੰਗਰੂਰ ਦੇ ਰਹਿਣ ਵਾਲੇ 27 ਸਾਲਾ ਅਭਿਸ਼ੇਕ ਸ਼ਰਮਾ ਦੀ ਕੈਨੇਡਾ ਦੇ ਐਡਮਿੰਟਨ ‘ਚ ਮੌਤ ਹੋ ਗਈ ਹੈ। 2017 ਵਿੱਚ ਸੁਨਹਿਰਾ ਭਵਿੱਖ ਬਣਾਉਣ ਲਈ ਅਭਿਸ਼ੇਕ ਕੈਨੇਡਾ ਗਿਆ ਸੀ। 2022 ਵਿੱਚ ਅਭਿਸ਼ੇਕ ਨੂੰ ਕੈਨੇਡਾ ਦੀ ਪੀਆਰ ਵੀ ਮਿਲ ਗਈ ਸੀ। ਮ੍ਰਿਤਕ ਅਭਿਸ਼ੇਕ ਸੰਗਰੂਰ ਦੇ ਉੱਗੇ ਸਮਾਜ ਸੇਵੀ ਰਾਜਕੁਮਾਰ ਸੋਹੀਆ ਦਾ ਦੋਹਤਾ ਸੀ।
ਹਾਸਲ ਜਾਣਕਾਰੀ ਮੁਤਾਬਕ ਸੰਗਰੂਰ ਦੇ ਪਿੰਡ ਸੋਹੀਆਂ ਕਲਾਂ ਦੇ 27 ਸਾਲਾ ਨੌਜਵਾਨ ਅਭਿਸ਼ੇਕ ਸ਼ਰਮਾ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋਈ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਅਭਿਸ਼ੇਕ ਦੀ ਮੌਤ ਤੋਂ ਬਾਅਦ ਪਿੰਡ ਦੇ ਵਿੱਚ ਸ਼ੌਗ ਦੀ ਲਹਿਰ ਹੈ। ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।
ਅਭਿਸ਼ੇਕ ਸ਼ਰਮਾ ਬਹੁਤ ਹੀ ਨਿਘੇ ਸੁਭਾਅ ਦਾ ਨੌਜਵਾਨ ਅਤੇ ਆਪਣੇ ਮਾਂ-ਬਾਪ ਦਾ ਇੱਕਲੌਤਾ ਪੁੱਤਰ ਸੀ। ਅਭਿਸ਼ੇਕ ਦੇ ਨਾਲ ਉਸ ਦੀ ਭੈਣ ਵੀ ਕੈਨੇਡਾ ਵਿੱਚ ਇਕੱਠੇ ਰਹਿੰਦੇ ਸੀ। ਜਿਸ ਤਰ੍ਹਾਂ ਹੀ ਅੱਜ ਪਰਿਵਾਰ ਨੂੰ ਇਸ ਦੁੱਖਦਾਈ ਖਬਰ ਦਾ ਪਤਾ ਲੱਗਿਆ ਤਾਂ ਪਿੰਡ ‘ਚ ਮਾਤਮ ਛਾ ਗਿਆ।