Nawanshahr News: ਸਾਰੀ ਵਾਰਦਾਤ ਤੋਂ ਪਹਿਲਾਂ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਡਾਂਗਾ ਦੇ ਨਾਲ ਤੋੜੇ ਦਿੱਤਾ ਗਿਆ ਤਾਂ ਜੋ ਕੁੱਝ ਰਿਕਾਰਡ ਨਾ ਹੋ ਸਕੇ।
Youth Shot Dead: ਨਵਾਂ ਸ਼ਹਿਰ ਦੇ ਥਾਣਾ ਰਾਹੋਂ ਅਧੀਨ ਆਉਂਦੇ ਪਿੰਡ ਉਸਮਾਨਪੁਰ ‘ਚ ਗੋਲੀਆਂ ਚਲਣ ਦੀ ਵਾਰਦਾਤ ਵਾਪਰੀ ਹੈ। ਇਸ ਦੌਰਾਨ ਇੱਕ 29 ਸਾਲਾਂ ਨੌਜਵਾਨ ਅਮਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਹਾਸਲ ਜਾਣਕਾਰੀ ਮੁਤਾਬਕ ਅਮਨ ਨੂੰ ਪੰਜ ਗੋਲੀਆਂ ਮਾਰੀਆਂ ਗਈਆਂ। ਗੋਲੀਆਂ ਮ੍ਰਿਤਕ ਨੌਜਵਾਨ ਦੇ ਸਿਰ ਅਤੇ ਮੱਥੇ ਵਿੱਚ ਮਾਰੀਆਂ ਗਈਆਂ। ਨੌਜਰਾਨ ਘਰ ਤੋਂ ਰੋਟੀ ਖਾ ਕੇ ਬਾਹਰ ਸੈਰ ਕਰਨ ਲਈ ਨਿਕਲਿਆ ਸੀ। ਜਦੋਂ ਉਸ ‘ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ ਗਿਆ।
ਸਾਰੀ ਵਾਰਦਾਤ ਤੋਂ ਪਹਿਲਾਂ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਡਾਂਗਾ ਦੇ ਨਾਲ ਤੋੜੇ ਦਿੱਤਾ ਗਿਆ ਤਾਂ ਜੋ ਕੁੱਝ ਰਿਕਾਰਡ ਨਾ ਹੋ ਸਕੇ। ਨਾਲ ਹੀ ਕਾਤਲ ਜਾਂਦੇ ਹੋਏ ਮ੍ਰਿਤਕ ਦਾ ਮੋਬਾਈਲ ਫੋਨ ਵੀ ਨਾਲ ਲੈ ਗਏ।
ਨਾਲ ਹੀ ਦੱਸ ਦਈਏ ਕਿ ਜਿੱਥੇ ਇਸ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ ਉਸ ਤੋਂ ਥੋੜੀ ਦੂਰ ਪੀਰਾਂ ਦੀ ਦਰਗਾਹ ‘ਤੇ ਮੇਲਾ ਵੀ ਚੱਲ ਰਿਹਾ ਸੀ।