8.5 ਲੱਖ ਅਤੇ 3 ਲੱਖ ਦੀ ਆਨਲਾਈਨ ਠੱਗੀ ਸਬੰਧੀ ਬਠਿੰਡਾ ਪੁਲਿਸ ਨੇ ਕੀਤੀ ਪੁਸ਼ਟੀ
ਬਠਿੰਡਾ ਪੁਲਿਸ ਦੇ ਵੱਲੋਂ ਆਨਲਾਈਨ ਠੱਗੀ ਮਾਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਗਿਰੋਹ ਭੋਲੇ ਭਾਲੇ ਲੋਕਾਂ ਦੇ ਬੈਂਕ ਖਾਤਿਆਂ ‘ਚੋੰ ਆਨਲਾਈਨ ਠੱਗੀ ਮਾਰ ਕੇ ਖਾਤਿਆਂ ਵਿੱਚੋਂ ਪੈਸੇ ਕਢਵਾਉਂਦੇ ਸੀ ਅਤੇ ਇਹਨਾਂ ਖਾਤਿਆਂ ਨੂੰ ਗੈਂਗਸਟਰਾਂ ਨੂੰ ਵੀ ਮੁਹੱਈਆ ਕਰਵਾਇਆ ਜਾਂਦਾ ਸੀ।
ਇਸ ਗੱਲ ਦੀ ਜਾਣਕਾਰੀ ਉਸ ਵੇਲੇ ਮਿਲੀ ਜਦੋਂ ਇੱਕ ਵਿਅਕਤੀ ਬਿੱਟੂ ਰਾਜਾ ਜੋ ਕਿ ਬੋਲਣ ਸੁਣਨ ਤੋਂ ਅਸਮਰਥ ਸੀ ਉਸਦੇ ਭਰਾ ਗੁਰਦਿੱਤਾ ਸਿੰਘ ਸਚਦੇਵਾ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਸ ਗਿਰੋਹ ਦੇ ਵੱਲੋਂ ਬੈਂਗਲੋਰ ਵਿੱਚੋਂ ਪਹਿਲਾਂ 3 ਲੱਖ ਰੁਪਏ ਦੀ ਠੱਗੀ ਮਾਰੀ ਗਈ ਅਤੇ ਬੀਤੀ 14 ਅਗਸਤ ਨੂੰ ਸਾਡੇ 8 ਲੱਖ ਰੁਪਏ ਦੀ ਵੀ ਆਨਲਾਈਨ ਠੱਗੀ ਮਾਰੀ ਗਈ ਸੀ।
ਇਸ ਸਬੰਧੀ ਐਸਪੀਡੀ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਗਿਆ ਕਿ ਸਾਈਬਰ ਥਾਣੇ ਦੇ ਵਿੱਚ ਮੁਕਦਮਾ ਦਰਜ ਕਰਕੇ ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨਾਂ ਦੀ ਸ਼ਨਾਖਤ ਸੁਖਪ੍ਰੀਤ ਸਿੰਘ, ਕ੍ਰਿਸ਼ਨ ਕੁਮਾਰ ਅਤੇ ਬਠਿੰਡਾ ਬੱਸ ਸਟੈਂਡ ਤੇ ਮੋਬਾਈਲ ਦੀ ਦੁਕਾਨ ਚਲਾਉਣ ਵਾਲੇ ਇੱਕ ਨੌਜਵਾਨ ਤਨਵੇ ਕੁਮਾਰ ਵਜੋਂ ਹੋਈ ਹੈ। ਐਸਪੀਡੀ ਦੇ ਵੱਲੋਂ ਦੱਸਿਆ ਗਿਆ ਕਿ ਇਸ ਗਿਰੋਹ ਦੇ ਵੱਲੋਂ ਭੋਲੇ ਭਾਲੇ ਲੋਕਾਂ ਦੇ ਖਾਤਿਆਂ ਨੂੰ ਆਨਲਾਈਨ ਠੱਗੀ ਅਤੇ ਗੈਂਗਸਟਰਾਂ ਨੂੰ ਫਿਰੋਤੀ ਮੰਗਣ ਦੀ ਰਕਮ ਦੇ ਲਈ ਵੀ ਇਸਤੇਮਾਲ ਕੀਤਾ ਜਾ ਰਿਹਾ ਸੀ।
ਇਸ ਸਬੰਧੀ ਗਿਰੋਹ ਦੇ ਤਿੰਨੇ ਮੈਂਬਰਾਂ ਨੂੰ ਅਰੈਸਟ ਕਰਕੇ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਇਹਨਾਂ ਦੇ ਸੰਬੰਧ ਕਿਹੜੇ ਕਿਹੜੇ ਗੈਂਗਸਟਰਾਂ ਦੇ ਨਾਲ ਹਨ ਜਿਨਾਂ ਨੂੰ ਇਹ ਬੈਂਕ ਖਾਤੇ ਮੁਹੱਈਆ ਕਰਵਾਉਂਦੇ ਨੇ।