Instagram’s new features: ਜੇਕਰ ਤੁਸੀਂ ਵੀ ਇੰਸਟਾਗ੍ਰਾਮ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਕੰਪਨੀ ਨੇ ਐਪ ਲਈ 5 ਨਵੇਂ ਫੀਚਰਸ ਪੇਸ਼ ਕੀਤੇ ਹਨ।
Instagram New Features: Instagram ਨੇ ਬੁੱਧਵਾਰ ਨੂੰ ਆਪਣੇ ਡਾਇਰੈਕਟ ਮੈਸੇਜ ਯਾਨੀ DM ‘ਚ ਕਈ ਨਵੇਂ ਫੀਚਰਸ ਦਾ ਐਲਾਨ ਕੀਤਾ ਹੈ। ਇਨ੍ਹਾਂ ਅਪਡੇਟਾਂ ‘ਚ ਰੀਅਲ-ਟਾਈਮ ਮੈਸੇਜ ਟ੍ਰਾਂਸਲੈਸ਼ਨ, ਮੈਸੇਜ ਸ਼ੈਡਿਊਲ, ਮਿਊਜ਼ਿਕ ਸ਼ੇਅਰਿੰਗ, ਪਿੰਨ ਮੈਸੇਜ ਅਤੇ ਗਰੁਪ ਚੈਟ QR ਕੋਡ ਵਰਗੇ ਫੀਚਰਸ ਸ਼ਾਮਲ ਹਨ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਫੀਚਰਸ ਨਾਲ ਇੰਸਟੈਂਟ ਮੈਸੇਜਿੰਗ ਐਕਸਪੀਰੀਅੰਸ ਪਹਿਲਾਂ ਨਾਲੋਂ ਜ਼ਿਆਦਾ ਮਜ਼ੇਦਾਰ ਅਤੇ ਬਿਹਤਰ ਹੋ ਜਾਵੇਗਾ।
ਇੰਸਟਾਗ੍ਰਾਮ ‘ਚ ਆਏ ਇਹ ਨਵੇਂ ਫੀਚਰ-
ਮੈਸੇਜ ‘ਚ ਸ਼ਡਿਊਲਿੰਗ ਆਪਸ਼ਨ: ਨਵੀਂ ਅਪਡੇਟ ਦੇ ਨਾਲ ਕੰਪਨੀ ਨੇ ਇੰਸਟਾਗ੍ਰਾਮ ‘ਤੇ ਇੱਕ ਖਾਸ ਮੈਸੇਜ ਸ਼ਡਿਊਲਿੰਗ ਫੀਚਰ ਪੇਸ਼ ਕੀਤਾ ਹੈ। ਆਈਫੋਨ ਦੇ iOS 18 ਅਪਡੇਟ ‘ਚ ਪੇਸ਼ ਕੀਤੇ ਗਏ ਸ਼ਡਿਊਲਿੰਗ ਆਪਸ਼ਨ ਦੀ ਤਰ੍ਹਾਂ ਹੀ ਹੁਣ Meta ਨੇ ਵੀ ਆਪਣੀ ਐਪ ਲਈ ਇਹ ਫੀਚਰ ਲਿਆਂਦਾ ਹੈ।
ਮੈਸੇਜ ਟ੍ਰਾਂਸਲੇਸ਼ਨ ਫੀਚਰ: ਇੰਸਟਾਗ੍ਰਾਮ ਹੁਣ ਯੂਜ਼ਰਸ ਨੂੰ DM ‘ਚ ਮਿਲੇ ਮੈਸੇਜ ਨੂੰ ਆਪਣੀ ਪਸੰਦੀਦਾ ਭਾਸ਼ਾ ‘ਚ ਸਿੱਧਾ ਟ੍ਰਾਂਸਲੇਸ਼ਨ ਕਰਨ ਦੀ ਇਜਾਜ਼ਤ ਦੇ ਰਿਹਾ ਹੈ। ਇਹ ਫੀਚਰ 99 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ ਤੇ ਚੈਟ ਨੂੰ ਹੋਰ ਵੀ ਆਸਾਨ ਬਣਾਉਣ ਲਈ ਮੈਟਾ ਦੀ AI ਤਕਨਾਲੋਜੀ ਦੀ ਵਰਤੋਂ ਕਰਦੀ ਹੈ।
ਮੈਸੇਜ ਪਿਨ ਕਰਨ ਦਾ ਆਪਸ਼ਨ: ਪਹਿਲਾਂ, ਇੰਸਟਾਗ੍ਰਾਮ ‘ਤੇ ਸਿਰਫ ਤਿੰਨ ਚੈਟ ਥ੍ਰੈਡਸ ਨੂੰ ਪਿੰਨ ਕਰਨ ਦਾ ਫੀਚਰ ਉਪਲਬਧ ਸੀ, ਪਰ ਹੁਣ ਯੂਜ਼ਰਸ ਖਾਸ ਮੈਸੇਜਸ ਨੂੰ ਵੀ ਪਿੰਨ ਕਰ ਸਕਦੇ ਹਨ। ਜੇਕਰ ਕੋਈ ਮੈਸੇਜ ਖਾਸ ਹੈ ਅਤੇ ਉਸ ਨੂੰ ਵਾਰ-ਵਾਰ ਦੇਖਣ ਦੀ ਲੋੜ ਹੈ, ਤਾਂ ਤੁਸੀਂ ਉਸ ਨੂੰ ਲੰਬੇ ਸਮੇਂ ਲਈ ‘ਪਿੰਨ’ ਕਰ ਸਕਦੇ ਹੋ।
ਮਿਊਜ਼ਿਕ ਸ਼ੇਅਰ ਕਰਨਾ: ਮੈਟਾ ਨੇ ਹੁਣ ਐਪ ਨੂੰ ਛੱਡੇ ਬਿਨਾਂ DM ਗੱਲਬਾਤ ਕਰਦੇ ਹੋਏ ਮਿਊਜ਼ਿਕ ਨੂੰ ਸ਼ੇਅਰ ਕਰਨਾ ਆਸਾਨ ਬਣਾ ਦਿੱਤਾ ਹੈ। ਯੂਜ਼ਰ 1 ਤੋਂ 1 ਚੈਟ ਅਤੇ ਗਰੁੱਪ ਚੈਟ ਵਿੱਚ ਸਿੱਧੇ ਕਿਸੇ ਵੀ ਗੀਤ ਦਾ 30-ਸੈਕਿੰਡ ਦਾ ਪ੍ਰੀਵਿਊ ਭੇਜ ਸਕਦੇ ਹਨ। ਇਸ ਦੇ ਲਈ ‘ਸਟਿੱਕਰ ਟ੍ਰੇ’ ਖੋਲ੍ਹੋ ਅਤੇ ਫਿਰ ‘ਮਿਊਜ਼ਿਕ’ ਵਿਕਲਪ ਨੂੰ ਚੁਣੋ ਅਤੇ ਫਿਰ ਆਪਣਾ ਪਸੰਦੀਦਾ ਗੀਤ ਭੇਜੋ।
ਗਰੁੱਪ ਚੈਟ ਜੁਆਇਨ: ਇੰਸਟਾਗ੍ਰਾਮ ਹੁਣ ਗਰੁੱਪ ਚੈਟ ਵਿੱਚ ਸ਼ਾਮਲ ਹੋਣ ਦਾ ਇੱਕ ਨਵਾਂ ਤਰੀਕਾ ਲੈ ਕੇ ਆਇਆ ਹੈ। ਇੱਕ QR ਕੋਡ ਬਣਾ ਕੇ ਅਤੇ ਸਾਂਝਾ ਕਰਕੇ, ਕੋਈ ਵੀ ਵਿਅਕਤੀ ਇਸਨੂੰ ਸਕੈਨ ਕਰ ਸਕਦਾ ਹੈ ਅਤੇ ਸਿੱਧੇ ਇੱਕ ਸਮੂਹ ਵਿੱਚ ਸ਼ਾਮਲ ਹੋ ਸਕਦਾ ਹੈ। ਹੁਣ ਮੈਨੂਅਲੀ ਹਰ ਮੈਂਬਰ ਨੂੰ ਵੱਖਰੇ ਤੌਰ ‘ਤੇ ਜੋੜਨ ਦੀ ਲੋੜ ਨਹੀਂ ਹੋਵੇਗੀ।