Black Day 14 ਫਰਵਰੀ ਦਾ ਇਤਿਹਾਸ, ਪੁਲਵਾਮਾ ਹਮਲੇ ਨੂੰ 7 ਸਾਲ
Pulwama Attack: Pulwama ਵਿੱਚ 14 ਫਰਵਰੀ 2019 ਨੂੰ ਹੋਏ ਭਿਆਨਕ ਅੱਤਵਾਦੀ ਹਮਲੇ ਨੂੰ ਅੱਜ ਸੰਤ ਸਾਲ ਪੂਰੇ ਹੋ ਗਏ ਹਨ। ਇਸ ਦਿਨ ਦੁਪਹਿਰ ਕਰੀਬ 3 ਵਜੇ Jaish-e-Mohammed ਦੇ ਆਤਮਘਾਤੀ ਹਮਲਾਵਰ ਨੇ Central Reserve Police Force (CRPF) ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਸੀ। ਹਮਲੇ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ।
ਕੀ ਹੋਇਆ ਸੀ 14 ਫਰਵਰੀ 2019 ਨੂੰ?
ਉਸ ਦਿਨ ਸਵੇਰੇ ਜੰਮੂ ਤੋਂ 78 ਬੱਸਾਂ ਵਿੱਚ ਕਰੀਬ 2500 ਤੋਂ ਵੱਧ ਸੀ.ਆਰ.ਪੀ.ਐੱਫ. ਜਵਾਨ ਸ਼੍ਰੀਨਗਰ ਵੱਲ ਰਵਾਨਾ ਹੋਏ ਸਨ। ਜਿਵੇਂ ਹੀ ਕਾਫ਼ਲਾ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇ ‘ਤੇ ਪੁਲਵਾਮਾ ਪਹੁੰਚਿਆ, ਆਤਮਘਾਤੀ ਹਮਲਾਵਰ ਆਦਿਲ ਅਹਿਮਦ ਡਾਰ ਨੇ ਵਿਸਫੋਟਕ ਭਰੀ ਕਾਰ ਕਾਫ਼ਲੇ ਨਾਲ ਟਕਰਾ ਦਿੱਤੀ।
ਪੁਲਵਾਮਾ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ‘ਚ ਰਚੀ ਗਈ ਸੀ। ਐੱਨ.ਆਈ.ਏ. ਨੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਅਤੇ ਇਸ ਵਿਚ ਦੱਸਿਆ ਗਿਆ ਕਿ ਕਿਵੇਂ ਆਈ.ਐੱਸ.ਆਈ. ਅਤੇ ਪਾਕਿਸਤਾਨ ਸਰਕਾਰ ਦੀਆਂ ਏਜੰਸੀਆਂ ਨੇ ਮਿਲ ਕੇ ਹਮਲਾ ਦਾ ਪੂਰਾ ਪਲਾਨ ਬਣਾਇਆ ਸੀ। ਇਸਦਾ ਮੁੱਖ ਦੋਸ਼ੀ ਮਸੂਦ ਅਜ਼ਹਰ ਅਤੇ ਉਸਦੇ ਭਰਾਵਾਂ, ਅਬਦੁੱਲ ਰਾਊਫ ਅਸਗਰ, ਮੌਲਾਨਾ ਅੰਮਾਰ ਅਲਵੀ ਨੂੰ ਮੰਨਿਆ ਗਿਆ। ਇਸਤੋਂ ਇਲਾਵਾ ਮੁਹੰਮਦ ਇਸਮਾਈ, ਮੁਹੰਮਦ ਅੱਬਾਸ, ਬਿਲਾਲ ਅਹਿਮਦ, ਸ਼ਾਕਰ ਬਸ਼ੀਰ ਦੇ ਨਾਂ ਵੀ ਸ਼ਾਮਲ ਹਨ।
ਚਾਰਜਸ਼ੀਟ ‘ਚ ਦੱਸਿਆ ਗਿਆ ਕਿ ਕਿਵੇਂ ਪਾਕਿਸਤਾਨ ਤੋਂ ਕਸ਼ਮੀਰ ਘਾਟੀ ‘ਚ ਵਿਸਫੋਟਕ ਭੇਜਿਆ ਗਿਆ ਅਤੇ ਉਥੇ ਹੀ ਅਮੋਨੀਅਮ ਨਾਈਟ੍ਰੇਟ ਅਤੇ ਨਾਈਟ੍ਰੋ ਗਲੀਸਰੀਨ ਦੇ ਨਾਲ ਉਸਨੂੰ ਹੋਰ ਖਤਰਨਾਕ ਬਣਾਇਆ ਗਿਆ। ਹਮਲੇ ‘ਚ ਕਸ਼ਮੀਰ ਘਾਟੀ ਦੇ ਆਦਿਲ ਅਹਿਮਦ ਡਾਰ ਤੋਂ ਇਲਾਵਾ ਸਜ਼ਾਦ ਭੱਟ, ਮੁਦਸਿਰ ਅਹਿਮਦ ਖਾਨ ਦਾ ਵੀ ਨਾਂ ਸਾਹਮਣੇ ਆਇਆ ਸੀ ਜਿਸਨੂੰ ਬਾਅਦ ‘ਚ ਫੋਜ ਨੇ ਚੁਣ-ਚੁਣ ਕੇ ਮਾਰਿਆ। ਇਹ ਚਾਰਜਸ਼ੀਟ 13 ਹਜ਼ਾਰ ਤੋਂ ਜ਼ਿਆਦਾ ਪੰਨਿਆਂ ਦੀ ਸੀ। ਇਸ ਵਿਚ ਕੁਲ 19 ਅੱਤਵਾਦੀਆਂ ਦੇ ਨਾਂ ਸਨ, ਜਿਨ੍ਹਾਂ ‘ਚੋਂ 6 ਨੂੰ ਫੋਜ ਵੱਖ-ਵੱਖ ਆਪਰੇਸ਼ਨਾਂ ‘ਚ ਮਾਰ ਚੁੱਕੀ ਹੈ।
ਜਾਂਚ ‘ਚ ਸਾਹਮਣੇ ਆਇਆ ਕਿ ਹਮਲੇ ‘ਚ ਅਮੋਨੀਅਮ ਨਾਈਟ੍ਰੇਟ, ਨਾਈਟ੍ਰੋਗਲੀਸਰੀਨ ਅਤੇ ਆਰ.ਡੀ.ਐਕਸ ਦਾ ਇਸਤੇਮਾਲ ਹੋਇਆ ਸੀ, ਇਹ ਆਰ.ਡੀ.ਐਕਸ ਬੇਹੱਦ ਛੋਟੀ-ਛੋਟੀ ਮਾਤਰਾ ‘ਚ ਪਲਾਨਿੰਗ ਤਹਿਤ ਇਕੱਠਾ ਕੀਤਾ ਗਿਆ ਸੀ। ਇਸ ਵਿਚ ਇਸਤੇਮਾਲ ਕੀਤੀਆਂ ਗਈਆਂ ਜਿਲੇਟਿਨ ਦੀਆਂ ਛੜਾਂ ਪਹਾੜਾਂ ਅਤੇ ਚਟਾਨਾਂ ਨੂੰ ਤੋੜਨ ਲਈ ਇਕੱਠੀਆਂ ਕੀਤੀਆਂ ਗਈਆਂ ਸਨ, ਉਥੋਂ ਇਨ੍ਹਾਂ ਨੂੰ ਚੋਰੀ ਕੀਤਾ ਗਿਆ ਸੀ। ਅਮੋਨੀਅਮ ਪਾਊਡਰ ਸਥਾਨਕ ਬਾਜ਼ਾਰ ਤੋਂ ਖਰੀਦਿਆ ਗਿਆ ਸੀ। ਐੱਚ.ਡੀ. ਦੀ ਇਕ ਰਿਪੋਰਟ ਮੁਤਾਬਕ, ਹਮਲੇ ਲਈ 500 ਤੋਂ ਜ਼ਿਆਦਾ ਜਿਲੇਟਿਨ ਦੀਆਂ ਛੜਾਂ ਪੱਥਰ ਦੀਆਂ ਖਦਾਨਾਂ ‘ਚੋਂ ਚੋਰੀ ਕੀਤੀਆਂ ਗਈਆਂ ਸਨ।
ਭਾਰਤੀ ਹਵਾਈ ਫੋਜ ਦੇ ਜਵਾਬੀ ਹਮਲੇ ‘ਚ ਮਾਰੇ ਗਏ ਸਨ 300 ਤੋਂ ਜ਼ਿਆਦਾ ਅੱਤਵਾਦੀ
12 ਦਿਨਾਂ ਬਾਅਦ 26 ਫਰਵਰੀ ਨੂੰ ਰਾਤ ਦੇ 3 ਵਜੇ ਭਾਰਤ ਨੇ ਦੇਸ਼ ਵਾਸੀਆਂ ਨੂੰ ਕੀਤਾ ਵਾਅਦਾ ਪੂਰਾ ਕੀਤਾ ਅਤੇ 12 ਮਿਰਾਜ 200 ਫਾਈਟਰ ਜੈੱਟਸ ਐੱਲ.ਓ.ਸੀ. ਨੂੰ ਪਾਰ ਕਰਕੇ ਪਾਕਿਸਤਾਨ ‘ਚ ਦਾਖਲ ਹੋਏ। ਭਾਰਤੀ ਹਵਾਈ ਫੋਜ ਦੇ ਜਵਾਨ ਫਾਈਟਰ ਮਿਰਾਜ ਲੈਕੇ ਬਾਲਾਕੋਟ ਤਕ ਗਏ ਅਤੇ ਖੁਫੀਆ ਇਨਪੁਟ ਦੇ ਆਧਾਰ ‘ਤੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਇਸ ਹਮਲੇ ‘ਚ ਕਰੀਬ 300 ਅੱਤਵਾਦੀ ਮਾਰੇ ਗਏ ਸਨ।