Indian Army ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਸਾਲ ਜੰਮੂ-ਕਸ਼ਮੀਰ ‘ਚ ਮਾਰੇ ਗਏ ਅੱਤਵਾਦੀਆਂ ਚੋਂ 60 ਫੀਸਦੀ ਪਾਕਿਸਤਾਨੀ ਸੀ। ਫੌਜੀ ਅਧਿਕਾਰੀਆਂ ਮੁਤਾਬਕ ਇਸ ਸਾਲ ਸਿਰਫ ਚਾਰ ਸਥਾਨਕ ਲੋਕ ਹੀ ਅੱਤਵਾਦੀ ਸੰਗਠਨਾਂ ‘ਚ ਸ਼ਾਮਲ ਹੋਏ।
Pakistani Terrorist Killed in J&K: ਜੰਮੂ-ਕਸ਼ਮੀਰ ‘ਚ ਜਿੱਥੇ ਸਥਾਨਕ ਅੱਤਵਾਦੀਆਂ ਦੀ ਗਿਣਤੀ ‘ਚ ਕਮੀ ਆਈ ਹੈ, ਉੱਥੇ ਹੀ ਸਰਹੱਦ ਪਾਰੋਂ ਆਉਣ ਵਾਲੇ ਅੱਤਵਾਦੀਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਹਾਸਲ ਜਾਣਕਾਰੀ ਮੁਤਾਬਕ ਸਾਲ 2024 ‘ਚ ਜੰਮੂ-ਕਸ਼ਮੀਰ ‘ਚ ਮਾਰੇ ਗਏ ਅੱਤਵਾਦੀਆਂ ‘ਚੋਂ ਅੱਧੇ ਤੋਂ ਵੱਧ ਪਾਕਿਸਤਾਨ ਤੋਂ ਆਏ ਸੀ। ਸਥਾਨਕ ਲੋਕ ਹੁਣ ਦਹਿਸ਼ਤ ਦੇ ਰਾਹ ‘ਤੇ ਘੱਟ ਜਾਂਦੇ ਨਜ਼ਰ ਆ ਰਹੇ ਹਨ।
2024 ‘ਚ ਹਰ 5ਵੇਂ ਦਿਨ ਮਾਰਿਆ ਗਿਆ ਇੱਕ ਅੱਤਵਾਦੀ
ਫੌਜ ਮੁਤਾਬਕ ਪਾਕਿਸਤਾਨ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਅਤੇ ਦਹਿਸ਼ਤ ਫੈਲਾਉਣ ਲਈ ਅਜੇ ਵੀ ਵੱਡੀ ਗਿਣਤੀ ‘ਚ ਅੱਤਵਾਦੀਆਂ ਨੂੰ ਜੰਮੂ-ਕਸ਼ਮੀਰ ਭੇਜ ਰਿਹਾ ਹੈ। ਸੁਰੱਖਿਆ ਬਲਾਂ ਨੇ ਇਸ ਸਾਲ ਹਰ 5ਵੇਂ ਦਿਨ ਇੱਕ ਅੱਤਵਾਦੀ ਨੂੰ ਮਾਰਿਆ। ਮਾਰੇ ਗਏ 75 ਅੱਤਵਾਦੀਆਂ ‘ਚੋਂ 45 ਪਾਕਿਸਤਾਨ ਦੇ ਸੀ। ਇਨ੍ਹਾਂ ‘ਚ ਕੰਟਰੋਲ ਰੇਖਾ (LOC) ਅਤੇ ਅੰਤਰਰਾਸ਼ਟਰੀ ਸਰਹੱਦ (IB) ‘ਤੇ ਘੁਸਪੈਠ ਦੀ ਕੋਸ਼ਿਸ਼ ਕਰਦੇ ਹੋਏ ਮਾਰੇ ਗਏ 17 ਅੱਤਵਾਦੀ ਸ਼ਾਮਲ ਹਨ। ਜ਼ਿਆਦਾਤਰ ਪਾਕਿਸਤਾਨੀ ਅੱਤਵਾਦੀ ਜੰਮੂ ਖੇਤਰ ‘ਚ ਮਾਰੇ ਗਏ ਸੀ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਘਾਟੀ ਦੇ ਬਾਰਾਮੂਲਾ, ਬਾਂਦੀਪੋਰਾ, ਕੁਪਵਾੜਾ ਅਤੇ ਕੁਲਗਾਮ ਜ਼ਿਲਿਆਂ ‘ਚ ਵੀ ਪਾਕਿਸਤਾਨੀ ਅੱਤਵਾਦੀਆਂ ਨੂੰ ਢੇਰ ਕਰਨ ‘ਚ ਸਫਲਤਾ ਹਾਸਲ ਕੀਤੀ।
ਸਭ ਤੋਂ ਵੱਧ ਬਾਰਾਮੂਲਾ ‘ਚ ਮਾਰੇ ਗਏ
ਫੌਜ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਪਾਕਿਸਤਾਨੀ ਅੱਤਵਾਦੀ ਬਾਰਾਮੂਲਾ ਵਿੱਚ ਮਾਰੇ ਗਏ ਹਨ। ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਨੌਂ ਮੁਕਾਬਲਿਆਂ ਵਿੱਚ 14 ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰਨ ਵਿੱਚ ਸਫਲਤਾ ਹਾਸਲ ਕੀਤੀ। ਇਨ੍ਹਾਂ ‘ਚੋਂ ਜ਼ਿਆਦਾਤਰ ਅੱਤਵਾਦੀ ਸੋਪੋਰ ਦੇ ਨੌਪੋਰਾ, ਹਾਦੀਪੋਰਾ, ਸਾਗੀਪੋਰਾ, ਵਾਟਰਗਾਮ ਤੇ ਰਾਜਪੋਰ ਇਲਾਕਿਆਂ ‘ਚ ਮਾਰੇ ਗਏ।
ਪਾਕਿਸਤਾਨ ਦੀਆਂ ਨਾਪਾਕ ਹਰਕਤਾਂ
ਦੱਸ ਦੇਈਏ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਸੁਰੱਖਿਆ ਦੇਣ ਲਈ ਵਿਸ਼ਵ ਪੱਧਰ ‘ਤੇ ਬਦਨਾਮ ਹੈ। ਇਸਲਾਮਾਬਾਦ ਨੇ ਪਿਛਲੇ ਸਾਲ ਤੋਂ ਜੰਮੂ ਖੇਤਰ ‘ਚ ਅੱਤਵਾਦ ਨੂੰ ਬੜ੍ਹਾਵਾ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਫੌਜ ਇਸ ਨੂੰ ਕਾਫੀ ਹੱਦ ਤੱਕ ਰੋਕਣ ‘ਚ ਸਫਲ ਰਹੀ ਹੈ।
Ye wohi cameraman hai jo fans ko zoom karta rehta hai. Just look at the zoom 🎥 it’s mind blowing. #prasanna pic.twitter.com/KC7nKxwcVf
— Irfan Pathan (@IrfanPathan) January 13, 2025
Ye wohi cameraman hai jo fans ko zoom karta rehta hai. Just look at the zoom 🎥 it’s mind blowing. #prasanna pic.twitter.com/KC7nKxwcVf
— Irfan Pathan (@IrfanPathan) January 13, 2025