ਤਰਨ ਤਾਰਨ ’ਚ 61 ਫ਼ੀਸਦ ਵੋਟਿੰਗ, ਸ਼ਾਂਤਮਈ ਢੰਗ ਨਾਲ ਮੁਕੰਮਲ ਪ੍ਰਕਿਰਿਆ — ਨਤੀਜੇ 14 ਨਵੰਬਰ ਨੂੰ

Tarn Taran Update: ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕੱਲ ਪਈਆਂ ਵੋਟਾਂ ਸ਼ਾਂਤਮਈ ਢੰਗ ਨਾਲ ਪਈਆਂ। ਵੋਟਿੰਗ ਦੌਰਾਨ ਵੋਟਰਾਂ ਨੇ ਵਧੀਆ ਉਤਸ਼ਾਹ ਦਿਖਾਇਆ। ਸ਼ਾਮ 6 ਵਜੇ ਤੱਕ 60.95 ਫੀਸਦ ਵੋਟਿੰਗ ਦਰਜ ਕੀਤੀ ਗਈ, ਜਿਸ ਨਾਲ ਚੋਣ ਕਮੇਟੀ ਸੰਤੁਸ਼ਟ ਨਜ਼ਰ ਆ ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਹਲਕੇ ਵਿੱਚ […]
Khushi
By : Updated On: 12 Nov 2025 07:36:AM
ਤਰਨ ਤਾਰਨ ’ਚ 61 ਫ਼ੀਸਦ ਵੋਟਿੰਗ, ਸ਼ਾਂਤਮਈ ਢੰਗ ਨਾਲ ਮੁਕੰਮਲ ਪ੍ਰਕਿਰਿਆ — ਨਤੀਜੇ 14 ਨਵੰਬਰ ਨੂੰ

Tarn Taran Update: ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕੱਲ ਪਈਆਂ ਵੋਟਾਂ ਸ਼ਾਂਤਮਈ ਢੰਗ ਨਾਲ ਪਈਆਂ। ਵੋਟਿੰਗ ਦੌਰਾਨ ਵੋਟਰਾਂ ਨੇ ਵਧੀਆ ਉਤਸ਼ਾਹ ਦਿਖਾਇਆ। ਸ਼ਾਮ 6 ਵਜੇ ਤੱਕ 60.95 ਫੀਸਦ ਵੋਟਿੰਗ ਦਰਜ ਕੀਤੀ ਗਈ, ਜਿਸ ਨਾਲ ਚੋਣ ਕਮੇਟੀ ਸੰਤੁਸ਼ਟ ਨਜ਼ਰ ਆ

ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਹਲਕੇ ਵਿੱਚ ਕਿਸੇ ਵੀ ਕਿਸਮ ਦੀ ਅਣਚਾਹੀ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ। ਉਨ੍ਹਾਂ ਨੇ ਸ਼ਾਂਤੀਪੂਰਨ ਚੋਣ ਪ੍ਰਕਿਰਿਆ ਲਈ ਚੋਣ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

ਭਾਵੇਂ ਚੋਣ ਮੈਦਾਨ ਵਿੱਚ ਕੁੱਲ 15 ਉਮੀਦਵਾਰ ਹਨ, ਪਰ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ (AAP), ਸ਼੍ਰੋਮਣੀ ਅਕਾਲੀ ਦਲ (SAD), ਕਾਂਗਰਸ, ਭਾਰਤੀ ਜਨਤਾ ਪਾਰਟੀ (BJP) ਅਤੇ ‘ਵਾਰਸ ਪੰਜਾਬ ਦੇ’ ਦੇ ਉਮੀਦਵਾਰਾਂ ਵਿਚਕਾਰ ਦੇਖਿਆ ਗਿਆ।

ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੇ ਹਾਕਮ ਧਿਰ ਦੇ ਵਰਕਰਾਂ ’ਤੇ ਉਨ੍ਹਾਂ ਦੇ ਵਰਕਰਾਂ ਨੂੰ ਪ੍ਰੇਸ਼ਾਨ ਕਰਨ ਅਤੇ ਪੁਲੀਸ ਵੱਲੋਂ ਬਾਹਰ ਤਲਾਸ਼ੀ ਲੈਣ ਦੇ ਦੋਸ਼ ਲਗਾਏ। ਹਾਲਾਂਕਿ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕਿਸੇ ਤਣਾਓ ਦੀ ਪੁਸ਼ਟੀ ਨਹੀਂ ਕੀਤੀ ਗਈ।

ਇਸ ਵਾਰ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ, ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ, ਕਾਂਗਰਸ ਦੇ ਕਰਨਬੀਰ ਸਿੰਘ ਬੁਰਜ, ਭਾਜਪਾ ਦੇ ਹਰਜੀਤ ਸਿੰਘ ਸੰਧੂ ਅਤੇ ‘ਵਾਰਸ ਪੰਜਾਬ ਦੇ’ ਦੇ ਮਨਦੀਪ ਸਿੰਘ ਸਮੇਤ ਹੋਰ ਉਮੀਦਵਾਰ ਮੈਦਾਨ ਵਿੱਚ ਹਨ।

ਇਹ ਚੋਣ ਆਮ ਆਦਮੀ ਪਾਰਟੀ ਲਈ ਵੱਡੀ ਕਸੌਟੀ ਮੰਨੀ ਜਾ ਰਹੀ ਹੈ। 2022 ਦੀ ਵਿਧਾਨ ਸਭਾ ਚੋਣ ਵਿੱਚ ‘ਆਪ’ ਦੇ ਉਮੀਦਵਾਰ ਮਰਹੂਮ ਡਾ. ਕਸ਼ਮੀਰ ਸਿੰਘ ਸੋਹਲ ਨੇ 13 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ, ਜਦਕਿ 2024 ਦੀ ਲੋਕ ਸਭਾ ਚੋਣ ਵਿੱਚ ਪਾਰਟੀ 24 ਹਜ਼ਾਰ ਵੋਟਾਂ ਨਾਲ ਪਿੱਛੇ ਰਹੀ ਸੀ।

ਵੋਟਿੰਗ ਮਸ਼ੀਨਾਂ ਨੂੰ ਮਾਈ ਭਾਗੋ ਇੰਟਰ ਨੈਸ਼ਨਲ ਕਾਲਜ ਆਫ ਨਰਸਿੰਗ, ਪਿੱਦੀ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad