Attack on 70-year-old Sikh in America: ਉੱਤਰੀ ਹਾਲੀਵੁੱਡ ਵਿੱਚ ਰਹਿਣ ਵਾਲੇ 70 ਸਾਲਾਂ ਸਿੱਖ ਬਜ਼ੁਰਗ ਹਰਪਾਲ ਸਿੰਘ ‘ਤੇ ਅਣਪਛਾਤੇ ਹਮਲਾਵਰਾਂ ਨੇ ਬੇਰਹਿਮੀ ਨਾਲ ਹਮਲਾ ਕੀਤਾ। ਜਿਸਦੀ ਵੀਡੀਓ ਹਰਭਜਨ ਸਿੰਘ ਨੇ ਸਾਂਝੀ ਕੀਤੀ ਹੈ।
70-year-old Sikh professor brutally attacked in US: ਜਲੰਧਰ ਨਾਲ ਸਬੰਧਿਤ 70 ਸਾਲਾ ਸਿੱਖ ਬਜ਼ੁਰਗ ਹਰਪਾਲ ਸਿੰਘ ‘ਤੇ ਅਮਰੀਕਾ ਦੇ ਉੱਤਰੀ ਹਾਲੀਵੁੱਡ ਵਿੱਚ ਅਣਪਛਾਤੇ ਹਮਲਾਵਰਾਂ ਨੇ ਨਸਲੀ ਹਮਲਾ ਕੀਤਾ। ਜਿਸਦੀ ਵੀਡੀਓ ਹਰਭਜਨ ਸਿੰਘ ਨੇ ਸਾਂਝੀ ਕੀਤੀ ਹੈ। ਇਹ ਵੀਡੀਓ 2 ਦਿਨ ਪੁਰਾਣਾ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਇੱਕ ਸਿੱਖ ਬਜ਼ੁਰਗ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਬੈਠਾ ਹੈ। ਉਸਦਾ ਪੂਰਾ ਸਰੀਰ ਖੂਨ ਨਾਲ ਲੱਥਪੱਥ ਹੈ।
ਇਸ ਹਮਲੇ ‘ਤੇ ਡੂੰਘੀ ਚਿੰਤਾ ਅਤੇ ਗੁੱਸਾ ਪ੍ਰਗਟ ਕਰਦਿਆਂ ਸਾਬਕਾ ਭਾਰਤੀ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਇਸ ਘਟਨਾ ਨੂੰ ਨਾ ਸਿਰਫ਼ ਪੀੜਤ ‘ਤੇ ਹਮਲਾ ਦੱਸਿਆ, ਸਗੋਂ ਇਸ ਨੂੰ ਮਨੁੱਖਤਾ, ਵਿਭਿੰਨਤਾ ਅਤੇ ਆਪਸੀ ਸਤਿਕਾਰ ਵਰਗੀਆਂ ਕਦਰਾਂ-ਕੀਮਤਾਂ ‘ਤੇ ਸਿੱਧਾ ਹਮਲਾ ਵੀ ਕਿਹਾ।
ਦੱਸ ਦਈਏ ਕਿ ਉੱਤਰੀ ਹਾਲੀਵੁੱਡ ਵਿੱਚ ਰਹਿਣ ਵਾਲੇ 70 ਸਾਲਾਂ ਸਿੱਖ ਬਜ਼ੁਰਗ ਹਰਪਾਲ ਸਿੰਘ ‘ਤੇ ਬੇਰਹਿਮੀ ਨਾਲ ਹਮਲਾ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਇੰਨੀ ਨਾਜ਼ੁਕ ਸੀ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਫਿਲਹਾਲ ਨਿਗਰਾਨੀ ਹੇਠ ਰੱਖਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਮਲਾ ਨਸਲੀ ਅਤੇ ਨਫ਼ਰਤ ਦੇ ਆਧਾਰ ‘ਤੇ ਕੀਤਾ ਗਿਆ, ਜਿਸ ਵਿੱਚ ਪੀੜਤ ਦੇ ਵਿਸ਼ਵਾਸ, ਨਸਲੀ ਪਛਾਣ ਅਤੇ ਦਿੱਖ ਨੂੰ ਨਿਸ਼ਾਨਾ ਬਣਾਇਆ ਗਿਆ।
ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ‘ਤੇ ਕੱਢੀ ਭੜਾਸ
ਹਰਭਜਨ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵਿਸਤ੍ਰਿਤ ਪੋਸਟ ਜਾਰੀ ਕੀਤੀ। ਜਿਸ ਵਿੱਚ ਉਨ੍ਹਾਂ ਕਿਹਾ- ਮੈਂ ਉੱਤਰੀ ਹਾਲੀਵੁੱਡ ਵਿੱਚ ਇਸ ਭਿਆਨਕ ਨਫ਼ਰਤ ਅਪਰਾਧ ਤੋਂ ਬਹੁਤ ਹੈਰਾਨ ਅਤੇ ਗੁੱਸੇ ਵਿੱਚ ਹਾਂ, ਜਿਸ ਵਿੱਚ 70 ਸਾਲਾਂ ਸਿੱਖ ਬਜ਼ੁਰਗ ਹਰਪਾਲ ਸਿੰਘ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਹਰਪਾਲ ਸਿੰਘ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਅਧੀਨ ਹਨ। ਕਿਸੇ ਨੂੰ ਉਸ ਦੇ ਵਿਸ਼ਵਾਸ, ਨਸਲੀ ਪਛਾਣ ਜਾਂ ਦਿੱਖ ਕਾਰਨ ਨਿਸ਼ਾਨਾ ਬਣਾਉਣਾ ਇੱਕ ਕਾਇਰਤਾਪੂਰਨ ਅਤੇ ਘਿਣਾਉਣਾ ਕੰਮ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਹਮਲਾ ਸਿਰਫ਼ ਇੱਕ ਵਿਅਕਤੀ ‘ਤੇ ਨਹੀਂ, ਸਗੋਂ ਸਮਾਜ ਨੂੰ ਇਕੱਠੇ ਰੱਖਣ ਵਾਲੀਆਂ ਕਦਰਾਂ-ਕੀਮਤਾਂ ‘ਤੇ ਹੈ। ਹਰਭਜਨ ਨੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਸਖ਼ਤ ਅਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ।
ਅੱਗੇ ਹਰਭਜਨ ਨੇ ਕਿਹਾ- ਮੈਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਅਮਰੀਕੀ ਅਧਿਕਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ। ਨਿਆਂ ਨਾ ਸਿਰਫ਼ ਹੋਣਾ ਚਾਹੀਦਾ ਹੈ, ਸਗੋਂ ਹੁੰਦਾ ਵੀ ਦਿਖਾਈ ਦੇਣਾ ਚਾਹੀਦਾ ਹੈ।
ਪੀੜਤ ਪਰਿਵਾਰ ਨਾਲ ਇਕਜੁੱਟਤਾ
ਹਰਭਜਨ ਸਿੰਘ ਨੇ ਇਸ ਮੁਸ਼ਕਲ ਸਮੇਂ ਵਿੱਚ ਹਰਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਲਿਖਿਆ – ਮੇਰੀਆਂ ਪ੍ਰਾਰਥਨਾਵਾਂ ਹਨ ਕਿ ਉਹ ਜਲਦੀ ਠੀਕ ਹੋ ਜਾਣ। ਨਾਲ ਹੀ, ਅਸੀਂ ਹਰਪਾਲ ਸਿੰਘ ਦੇ ਪਰਿਵਾਰ ਦੇ ਨਾਲ ਖੜ੍ਹੇ ਹਾਂ। ਮੈਂ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੀ ਜਲਦੀ ਸਿਹਤਯਾਬੀ ਅਤੇ ਤਾਕਤ ਦੀ ਕਾਮਨਾ ਕਰਦਾ ਹਾਂ।
ਨਾਲ ਹੀ ਹਰਭਜਨ ਸਿੰਘ ਨੇ ਕਿਹਾ ਕਿ, ਅਜਿਹੇ ਹਮਲਿਆਂ ਦਾ ਪੀੜਤ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਹੀ ਨਹੀਂ ਸਗੋਂ ਪੂਰੇ ਭਾਈਚਾਰੇ ‘ਤੇ ਮਾਨਸਿਕ ਅਤੇ ਭਾਵਨਾਤਮਕ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਅਜਿਹੇ ਅਪਰਾਧੀਆਂ ਨੂੰ ਸਖ਼ਤ ਸਜ਼ਾ ਦੇ ਕੇ ਸਪੱਸ਼ਟ ਸੰਦੇਸ਼ ਦੇਣ ਕਿ ਕਿਸੇ ਵੀ ਸਮਾਜ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ।
ਸਿੱਖ ਸੰਗਠਨਾਂ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ
ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਨਾ ਸਿਰਫ਼ ਅਮਰੀਕਾ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਸਿੱਖ ਭਾਈਚਾਰੇ ਵਿੱਚ ਗੁੱਸਾ ਹੈ। ਸਿੱਖ ਸੰਗਠਨਾਂ ਨੇ ਇਸ ਹਮਲੇ ਨੂੰ ਨਫ਼ਰਤ ਤੋਂ ਪ੍ਰੇਰਿਤ ਦੱਸਿਆ ਹੈ ਅਤੇ ਅਮਰੀਕੀ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਅਪਰਾਧਾਂ ‘ਤੇ ਤੁਰੰਤ ਅਤੇ ਸਖ਼ਤ ਕਾਰਵਾਈ ਹੀ ਭਵਿੱਖ ਵਿੱਚ ਅਜਿਹੇ ਹਮਲਿਆਂ ਨੂੰ ਰੋਕ ਸਕਦੀ ਹੈ।