ਚਮੋਲੀ ‘ਚ ਬਰਫ ਦੇ ਤੋਦੇ ਥੱਲੇ ਅਜੇ ਵੀ ਫਸੇ 8 ਜਣੇ, ਭਾਲ ਜਾਰੀ

Chamoli Blizzard : ਬੀਤੇ ਕੱਲ ਖਰਾਬ ਮੌਸਮ ਦੇ ਕਾਰਨ ਚਮੋਲੀ ਵਿਚ ਇਕ ਬਰਫ ਦਾ ਤੋਦਾ ਡਿੱਗਣ ਕਾਰਨ 55 ਲੋਕ ਇਸ ਦੇ ਹੇਠ ਫਸ ਗਏ ਤੇ ਰੈਸਕਿਊ ਆਪਰੇਸ਼ਨ ਚਲਾ ਕੇ ਕੱਲ ਰਾਤ 8 ਵਜੇ ਤੱਕ 33 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਤੇ ਅੱਜ ਸਵੇਰੇ ਵੀ 18 ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ 8 ਲੋਕਾਂ ਦੀ […]
ਮਨਵੀਰ ਰੰਧਾਵਾ
By : Updated On: 01 Mar 2025 14:58:PM
ਚਮੋਲੀ ‘ਚ ਬਰਫ ਦੇ ਤੋਦੇ ਥੱਲੇ ਅਜੇ ਵੀ ਫਸੇ 8 ਜਣੇ, ਭਾਲ ਜਾਰੀ
Chamoli Blizzard

Chamoli Blizzard : ਬੀਤੇ ਕੱਲ ਖਰਾਬ ਮੌਸਮ ਦੇ ਕਾਰਨ ਚਮੋਲੀ ਵਿਚ ਇਕ ਬਰਫ ਦਾ ਤੋਦਾ ਡਿੱਗਣ ਕਾਰਨ 55 ਲੋਕ ਇਸ ਦੇ ਹੇਠ ਫਸ ਗਏ ਤੇ ਰੈਸਕਿਊ ਆਪਰੇਸ਼ਨ ਚਲਾ ਕੇ ਕੱਲ ਰਾਤ 8 ਵਜੇ ਤੱਕ 33 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਤੇ ਅੱਜ ਸਵੇਰੇ ਵੀ 18 ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ 8 ਲੋਕਾਂ ਦੀ ਤਲਾਸ਼ ਅਜੇ ਵੀ ਜਾਰੀ ਹੈ ।

ਇਸ ਹਾਦਸੇ ਵਿਚ ਬਰਫ਼ ਹੇਠਾਂ ਦੱਬੇ 55 ਮਜ਼ਦੂਰਾਂ ਵਿਚ ਬਿਹਾਰ ਦੇ 11, ਉੱਤਰ ਪ੍ਰਦੇਸ਼ ਦੇ 11, ਉਤਰਾਖੰਡ ਦੇ 11, ਹਿਮਾਚਲ ਪ੍ਰਦੇਸ਼ ਦੇ 7, ਜੰਮੂ-ਕਸ਼ਮੀਰ ਦਾ 1 ਅਤੇ ਪੰਜਾਬ ਦਾ 1 ਵਿਅਕਤੀ ਸ਼ਾਮਿਲ ਹੈ। ਉਤਰਾਖੰਡ ਸਰਕਾਰ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ 13 ਮਜ਼ਦੂਰ ਅਜਿਹੇ ਹਨ, ਜਿਨ੍ਹਾਂ ਦੇ ਨਾਮ ਹਨ, ਪਰ ਉਨ੍ਹਾਂ ਦੇ ਪਤੇ ਅਤੇ ਮੋਬਾਈਲ ਨੰਬਰ ਨਹੀਂ ਹਨ। ਬਾਕੀ ਕਾਮਿਆਂ ਬਾਰੇ ਪੂਰੀ ਜਾਣਕਾਰੀ ਉਪਲਬਧ ਹੈ।

Read Latest News and Breaking News at Daily Post TV, Browse for more News

Ad
Ad