Jaipur ‘ਚ ਯਾਤਰੀਆਂ ਨਾਲ ਭਰੀ ਬੱਸ ‘ਚ ਘੁਸਿਆ ਸਾਂਡ, ਲੋਕਾਂ ਨੇ ਜਾਨ ਬਚਾਣ ਲਈ ਕੀਤੀ ਭਜਦੜ

Jaipur incident ;- ਸੋਸ਼ਲ ਮੀਡੀਆ ‘ਤੇ ਆਏ ਦਿਨ ਅਜੀਬੋ-ਗਰੀਬ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਇਨ੍ਹਾਂ ਨੂੰ ਵੇਖ ਕੇ ਲੋਕ ਜਾਂ ਤਾਂ ਹੱਸ-ਹੱਸ ਕੇ ਲੋਟ ਪੋਟ ਹੋ ਜਾਂਦੇ ਹਨ ਜਾਂ ਫਿਰ ਇਹ ਉਨ੍ਹਾਂ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੰਦੇ ਹਨ। ਇਹੋ ਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਜੈਪੁਰ ਤੋਂ ਸਾਹਮਣੇ ਆਇਆ ਹੈ। ਇਸ ਨੂੰ ਦੇਖ […]
ਮਨਵੀਰ ਰੰਧਾਵਾ
By : Updated On: 11 Feb 2025 16:45:PM
Jaipur ‘ਚ ਯਾਤਰੀਆਂ ਨਾਲ ਭਰੀ ਬੱਸ ‘ਚ ਘੁਸਿਆ ਸਾਂਡ, ਲੋਕਾਂ ਨੇ ਜਾਨ ਬਚਾਣ ਲਈ ਕੀਤੀ ਭਜਦੜ

Jaipur incident ;- ਸੋਸ਼ਲ ਮੀਡੀਆ ‘ਤੇ ਆਏ ਦਿਨ ਅਜੀਬੋ-ਗਰੀਬ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਇਨ੍ਹਾਂ ਨੂੰ ਵੇਖ ਕੇ ਲੋਕ ਜਾਂ ਤਾਂ ਹੱਸ-ਹੱਸ ਕੇ ਲੋਟ ਪੋਟ ਹੋ ਜਾਂਦੇ ਹਨ ਜਾਂ ਫਿਰ ਇਹ ਉਨ੍ਹਾਂ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੰਦੇ ਹਨ। ਇਹੋ ਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਜੈਪੁਰ ਤੋਂ ਸਾਹਮਣੇ ਆਇਆ ਹੈ। ਇਸ ਨੂੰ ਦੇਖ ਕੇ ਲੋਕ ਹੈਰਾਨ ਹੀ ਨਹੀਂ, ਸਗੋਂ ਚਿੰਤਿਤ ਵੀ ਹੋ ਰਹੇ ਹਨ। ਪਿੰਕ ਸਿਟੀ ਦੀਆਂ ਸੜਕਾਂ ‘ਤੇ ਇੱਕ ਅਚਾਨਕ ਹਾਦਸਾ ਵਾਪਰਿਆ, ਜਦੋਂ ਯਾਤਰੀਆਂ ਨਾਲ ਭਰੀ ਲੋ-ਫਲੋਰ ਬੱਸ ਵਿੱਚ ਇੱਕ ਸਾਂਡ ਦਾਖਲ ਹੋ ਗਿਆ। ਸਾਂਡ ਨੂੰ ਬੱਸ ‘ਚ ਦੇਖਦੇ ਹੀ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉੱਧਰ ਦੌੜਨ ਲੱਗੇ।

ਬੱਸ ਦੇ ਸ਼ੀਸ਼ੇ ਤੋੜੇ

ਇਹ ਘਟਨਾ ਜੈਪੁਰ ਦੇ ਇਕ ਵਿਅਸਤ ਇਲਾਕੇ ਦੀ ਹੈ, ਜਿੱਥੇ ਯਾਤਰੀਆਂ ਨਾਲ ਭਰੀ ਲੋ-ਫਲੋਰ ਬੱਸ ਜਦੋਂ ਸਟੈਂਡ ‘ਤੇ ਯਾਤਰੀਆਂ ਨੂੰ ਚੁੱਕਣ ਲਈ ਖੜੀ ਹੋਈ ਸੀ, ਉਸ ਵੇਲੇ ਅਚਾਨਕ ਇੱਕ ਸਾਂਡ ਅੰਦਰ ਘੁਸ ਗਿਆ, ਕਿਉਂਕਿ ਬੱਸ ਦਾ ਦਰਵਾਜ਼ਾ ਖੁੱਲਾ ਹੋਇਆ ਸੀ। ਬੱਸ ਵਿੱਚ ਦਾਖਲ ਹੋਣ ਦੇ ਬਾਅਦ, ਸਾਂਡ ਨੇ ਸ਼ੀਸ਼ੇ ਤੋੜਣ ਸ਼ੁਰੂ ਕਰ ਦਿੱਤੇ। ਇਹ ਦ੍ਰਿਸ਼ ਦੇਖ ਕੇ ਯਾਤਰੀਆਂ ਵਿੱਚ ਹਲਚਲ ਮਚ ਗਈ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉੱਧਰ ਦੌੜਨ ਲੱਗੇ। ਇਥੋਂ ਤਕ ਕਿ ਬੱਸ ਡਰਾਇਵਰ ਨੇ ਵੀ ਅੱਗੇ ਦਾ ਦਰਵਾਜ਼ਾ ਖੋਲ੍ਹ ਕੇ ਭਜਣ ਵਿੱਚ ਹੀ ਆਪਣੀ ਭਲਾਈ ਸਮਝੀ।

Read Latest News and Breaking News at Daily Post TV, Browse for more News

Ad
Ad