Janakpur Dham: ਫਿਲਹਾਲ ਇਹ ਜੱਥਾ ਕਰਫਿਊ, ਅੱਗਜ਼ਨੀ ਅਤੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਰਾਤ ਨੂੰ ਨੇਪਾਲ ਸਰਹੱਦ ‘ਤੇ ਪਹੁੰਚਿਆ।
Pilgrims from Amritsar stuck in Nepal: ਇਨ੍ਹੀਂ ਦਿਨੀਂ ਨੇਪਾਲ ‘ਚ ਹਾਲਾਤ ਬਹੁਤ ਬੇਕਾਬੂ ਹੋ ਗਏ ਹਨ। ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਸਰਕਾਰ ਲੋਕਾਂ ਦੇ ਗੁੱਸੇ ‘ਤੇ ਕਾਬੂ ਪਾਉਣਵਿੱਚ ਪੂਰੀ ਤਰ੍ਹਾਂ ਅਸਫਲ ਰਹੀ। ਇਸ ਦੇ ਨਾਲ ਹੀ ਨੇਪਾਲ ਵਿੱਚ ਹਿੰਸਾ ਇੰਨੀ ਵੱਧ ਗਈ ਕਿ 8 ਸਤੰਬਰ ਨੂੰ Gen-Z ਨੌਜਵਾਨਾਂ ਨੇ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋਏ।
ਇਸ ਵਿਚਾਲੇ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਅੰਮ੍ਰਿਤਸਰ ਤੋਂ 92 ਸ਼ਰਧਾਲੂਆਂ ਦਾ ਇਕ ਜੱਥਾ ਨੇਪਾਲ ਵਿੱਚ ਫਸਿਆ ਹੋਇਆ ਹੈ। ਫਿਲਹਾਲ ਇਹ ਜੱਥਾ ਕਰਫਿਊ, ਅੱਗਜ਼ਨੀ ਅਤੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਰਾਤ ਨੂੰ ਨੇਪਾਲ ਸਰਹੱਦ ‘ਤੇ ਪਹੁੰਚਿਆ। ਅੱਜ, ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਜੱਥਾ ਸਰਹੱਦ ਪਾਰ ਕਰਕੇ ਸੁਰੱਖਿਅਤ ਭਾਰਤ ਆਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜਥਾ 3 ਸਤੰਬਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਅਤੇ 5 ਸਤੰਬਰ ਨੂੰ ਸਰਹੱਦ ਪਾਰ ਕਰਕੇ ਜਨਕਪੁਰ ਧਾਮ ਪਹੁੰਚਿਆ। ਉੱਥੋਂ ਇਹ 6 ਸਤੰਬਰ ਨੂੰ ਕਾਠਮੰਡੂ ਅਤੇ ਫਿਰ ਪੋਖਰਾ ਗਿਆ। ਪਰ 8 ਸਤੰਬਰ ਤੋਂ ਨੇਪਾਲ ਵਿੱਚ ਸਥਿਤੀ ਅਚਾਨਕ ਵਿਗੜਨੀ ਸ਼ੁਰੂ ਹੋ ਗਈ। ਇਸ ਤੋਂ ਬਾਅਦ, ਇਹ ਜੱਥਾ ਲਗਾਤਾਰ ਸੁਰੱਖਿਅਤ ਵਾਪਸੀ ਦਾ ਰਸਤਾ ਲੱਭ ਰਿਹਾ ਹੈ। ਜਥੇ ਨੇ ਰਾਤ ਦੇ ਹਨ੍ਹੇਰੇ ਵਿੱਚ ਯਾਤਰਾ ਕਰਦਿਆਂ 10 ਸਤੰਬਰ ਨੂੰ ਭੈਰਵਾ ਸਰਹੱਦ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਸਰਹੱਦ ’ਤੇ ਫਿਲਹਾਲ ਸ਼ਰਧਾਲੂਆਂ ਨੂੰ ਰੋਕਿਆ ਗਿਆ ਹੈ।
ਜੱਥੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰੀਕੇ ਨਾਲ ਸੁਰੱਖਿਅਤ ਭਾਰਤ ਵਾਪਸ ਆਉਣਾ ਚਾਹੁੰਦੇ ਹਨ। ਅੱਜ ਜੱਥਾ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰੇਗਾ ਅਤੇ ਉਮੀਦ ਹੈ ਕਿ ਉਨ੍ਹਾਂ ਨੂੰ ਇਜਾਜ਼ਤ ਮਿਲ ਜਾਵੇਗੀ। ਸੁਰੱਖਿਆ ਏਜੰਸੀਆਂ ਸਥਿਤੀ ‘ਤੇ ਨਜ਼ਰ ਰੱਖ ਰਹੀਆਂ ਹਨ।