Young man dies in horrific road accident; ਫਤਿਹਗੜ ਚੂੜੀਆਂ ਬਟਾਲਾ ਰੋਡ ਮੂਲਾ ਸਨਈਆ ਦੇ ਨਜ਼ਦੀਕ ਇੱਕ ਮੋਟਰਸਾਈਕਲ ਅਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਸੜਕ ਹਾਦਸੇ’ਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਫਤਿਹਗੜ ਚੂੜੀਆਂ ਦੇ ਵਾਸੀ ਸਾਹਿਲ ਪੁੱਤਰ ਕਾਕਾ ਮਸੀਹ ਵਾਰਡ ਨੰਬਰ 13 ਡੇਰਾ ਰੋਡ ਸੁਦਰ ਨਗਰ ਅਤੇ ਜੋਨ ਮਸੀਹ ਪੁੱਤਰ ਰਿੰਕੂ ਮਸੀਹ ਵਾਸੀ ਵਾਰਡ ਨੰਬਰ 2 ਫਤਿਹਗੜ ਚੂੜੀਆਂ ਮੋਟਰਸਾਈਕਲ ‘ਤੇ ਬਟਾਲਾ ਤੋਂ ਫਤਿਹਗੜ ਚੂੜੀਆਂ ਆ ਰਹੇ ਸਨ ਤਾਂ ਇੱਕ ਤੇਜ ਰਫਤਾਰ ਲੋਡਡ ਟਰੱਕ ਵੱਲੋਂ ਮੋਟਰਸਾਈਕਲ ਨੂੰ ਸਾਈਡ ਮਾਰੀ ਗਈ, ਜਿਸ ਦੇ ਨਾਲ ਮੋਟਰਸਾਈਕਲ ਸਵਾਰ ਟੱਰਕ ਵਾਲੇ ਪਾਸੇ ਡਿਗ ਪਏ ਅਤੇ ਟਰੱਕ ਹੇਠਾਂ ਆਉਂਣ ਨਾਲ ਦੋਵੇ ਨੌਜਵਾਨ ਬੁਰੀ ਤਰਾਂ ਕੁਚਲੇ ਗਏ। ਇਸ ਹਾਦਸੇ ‘ਚ ਸਹਿਲ ਮਸੀਹ ਪੁੱਤਰ ਕਾਕਾ ਮਸੀਹ ਦੀ ਮੌਕੇ ਹੀ ਮੌਤ ਹੋ ਗਈ, ਜਦ ਕਿ ਜੋਨ ਮਸੀਹ ਜਿਸ ਨੂੰ ਬਟਾਲਾ ਹਸਪਤਾਲ ਲਿਜਾਇਆ ਗਿਆ, ਜਿਸ ਦੀ ਹਾਲਤ ਗੰਭੀਰ ਦੇਖਦੇ ਹੋਏ, ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਪਰ ਰਸਤੇ ਵਿੱਚ ਜਾਂਦਿਆਂ ਜ਼ਖ਼ਮਾਂ ਦੀ ਤਾਪ ਨਾ ਸਹਾਰਦਿਆਂ ਉਸ ਦੀ ਵੀ ਮੌਤ ਹੋ ਗਈ।

CM ਮਾਨ ਨੇ ਪੰਜਾਬ ਹੜ੍ਹਾਂ ‘ਚ ਮਦਦ ਕਰਨ ਵਾਲੇ Mankirat Aulakh ਨਾਲ ਵੀਡੀਓ ਕਾਲ ‘ਤੇ ਗੱਲ, ਜਾਣੋ ਮੁੱਖ ਮੰਤਰੀ ਦੀ ਸਿਹਤ ਦਾ ਅਪਡੇਟ
CM Bhagwant Mann Health Update: ਮੁੱਖ ਮੰਤਰੀ ਭਗਵੰਤ ਮਾਨ ਨੂੰ ਥਕਾਵਟ ਅਤੇ ਦਿਲ ਦੀ ਧੜਕਣ ਘੱਟ ਹੋਣ ਦੀ ਸ਼ਿਕਾਇਤ ਤੋਂ ਬਾਅਦ 5 ਸਤੰਬਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। CM Mann Talk with Mankirat Aulakh: ਪੰਜਾਬ ਦੇ ਮੋਹਾਲੀ ਦੇ ਹਸਪਤਾਲ ਵਿੱਚ ਦਾਖਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਹੁਣ ਸੁਧਾਰ...