50 ਰੁਪਏ ਦੀ ਟਿਕਟ ਨੇ ਚਮਕਾਈ ਕਿਸਮਤ, 21 ਲੱਖ ਰੁਪਏ ਦਾ ਨਿਕਲਿਆ ਇਨਾਮ

Raj Shree Lottery 50 Rupees Ticket; ਰੋਪੜ ਦੇ ਅਸ਼ੋਕਾ ਲਾਟਰੀ ਦੀ ਦੁਕਾਨ ਤੋਂ ਅੱਜ ਇੱਕ ਵਾਰ ਫਿਰ ਰਾਜ ਸ੍ਰੀ ਲਾਟਰੀ ਟਿਕਟ ਦੀ ਕੀਮਤ 50 ਰੁਪਏ ਵਿੱਚ 21 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਇਸ ਮੌਕੇ ਰਾਜ ਸ੍ਰੀ ਲਾਟਰੀ ਦੇ ਨੁਮਾਇੰਦੇ ਰੋਪੜ ਅਸ਼ੋਕਾ ਲਾਟਰੀ ਦੀ ਦੁਕਾਨ ਉੱਤੇ ਪਹੁੰਚੇ ਅਤੇ ਉਹਨਾਂ ਵੱਲੋਂ ਅਸ਼ੋਕਾ ਲਾਟਰੀ ਦੇ ਮਾਲਕ […]
Jaspreet Singh
By : Updated On: 03 Mar 2026 14:52:PM
50 ਰੁਪਏ ਦੀ ਟਿਕਟ ਨੇ ਚਮਕਾਈ ਕਿਸਮਤ, 21 ਲੱਖ ਰੁਪਏ ਦਾ ਨਿਕਲਿਆ ਇਨਾਮ

Raj Shree Lottery 50 Rupees Ticket; ਰੋਪੜ ਦੇ ਅਸ਼ੋਕਾ ਲਾਟਰੀ ਦੀ ਦੁਕਾਨ ਤੋਂ ਅੱਜ ਇੱਕ ਵਾਰ ਫਿਰ ਰਾਜ ਸ੍ਰੀ ਲਾਟਰੀ ਟਿਕਟ ਦੀ ਕੀਮਤ 50 ਰੁਪਏ ਵਿੱਚ 21 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਇਸ ਮੌਕੇ ਰਾਜ ਸ੍ਰੀ ਲਾਟਰੀ ਦੇ ਨੁਮਾਇੰਦੇ ਰੋਪੜ ਅਸ਼ੋਕਾ ਲਾਟਰੀ ਦੀ ਦੁਕਾਨ ਉੱਤੇ ਪਹੁੰਚੇ ਅਤੇ ਉਹਨਾਂ ਵੱਲੋਂ ਅਸ਼ੋਕਾ ਲਾਟਰੀ ਦੇ ਮਾਲਕ ਲੱਕੀ ਨੂੰ ਮੁਬਾਰਕਬਾਦ ਦਿੱਤੀ ਅਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਅਸ਼ੋਕਾ ਲਾਟਰੀ ਦੇ ਮਾਲਕ ਲੱਕੀ ਨੇ ਕਿਹਾ ਕਿ ਅਸ਼ੋਕਾ ਲਾਟਰੀ ਪਹਿਲਾਂ ਵੀ ਕਈ ਵੱਡੇ ਨਾਮ ਰੋਪੜ ਵਾਸੀਆਂ ਨੂੰ ਦੇ ਚੁੱਕੀ ਹੈ ਜਿਸ ਨਾਲ ਉਹਨਾਂ ਦੀ ਦੁਕਾਨ ਉੱਤੇ ਟਿਕਟ ਖਰੀਦਣ ਲਈ ਲੋਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਅਸ਼ੋਕਾ ਲਾਟਰੀ ਇੱਕ ਬਰਾਂਡ ਬਣ ਚੁੱਕੀ ਹੈ ਜਿਸ ਤੇ ਗਾਹਕਾਂ ਵੱਲੋਂ ਭਰੋਸਾ ਜਤਾਇਆ ਜਾ ਰਿਹਾ ਹੈ। ਇਸ ਲਈ ਉਹ ਆਪਣੇ ਗਾਹਕਾਂ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਇਸ ਵਾਰ ਰਾਜ ਸ੍ਰੀ ਲੋਟਰੀ ਦਾ ਪਹਿਲਾ ਇਨਾਮ ਉਹਨਾਂ ਦੀ ਦੁਕਾਨ ਉੱਤੇ ਵੇਚੀ ਗਈ ਟਿਕਟ ਉੱਤੇ ਹੀ ਨਿਕਲਿਆ ਹੈ, ਇਸ ਲਈ ਕੰਪਨੀ ਦੇ ਨੁਮਾਇੰਦੇ ਉਹਨਾਂ ਦੀ ਦੁਕਾਨ ਉੱਤੇ ਆ ਕੇ ਉਹਨਾਂ ਦਾ ਹੌਸਲਾ ਅਫਜਾਈ ਕਰ ਰਹੇ ਹਨ।

ਰਾਜ ਸ੍ਰੀ ਲਾਟਰੀ ਲੁਧਿਆਣਾ ਦੇ ਡਿਸਟੀਬਿਊਟਰ ਰਾਜਕੁਮਾਰ ਨੇ ਕਿਹਾ ਕਿ ਰਾਜ ਸ੍ਰੀ ਲੋਟਰੀ ਲੋਕਾਂ ਨੂੰ ਲੱਖਪਤੀ ਬਣਾ ਰਹੀ ਹੈ। ਉਹਨਾਂ ਕਿਹਾ ਕਿ ਇਸ ਵਾਰ ਰਾਜ ਸ੍ਰੀ ਲਾਟਰੀ ਦਾ ਪਹਿਲਾ ਇਨਾਮ ਅਸ਼ੋਕਰ ਲਾਟਰੀ ਰੋਪੜ ਵੱਲੋਂ ਵੇਚੀ ਗਈ ਟਿਕਟ ਉੱਤੇ ਲੱਗਿਆ ਹੈ ਇਸ ਲਈ ਉਹ ਅੱਜ ਰੋਪੜ ਅਸ਼ੋਕ ਲੋਟਰੀ ਵਿਖੇ ਪਹੁੰਚੇ ਹਨ ਅਤੇ ਦੁਕਾਨ ਦੇ ਮਾਲਕ ਲੱਕੀ ਨੂੰ ਵਧਾਈਆਂ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਅਤੇ ਕੇਕ ਕੱਟ ਕੇ ਖੁਸ਼ੀ ਮਨਾਈ ਗਈ।

ਰਾਜ ਸ੍ਰੀ ਲੋਟਰੀ ਤੋਂ ਰਾਜਕੁਮਾਰ ਨੇ ਕਿਹਾ ਕਿ ਅੱਜ ਉਹ ਰਾਜ ਸ੍ਰੀ ਲੋਟਰੀ ਵਿਸਾਖੀ ਬੰਪਰ ਦੀ ਟਿਕਟ ਲਾਂਚ ਕਰਨ ਜਾ ਰਹੇ ਹਨ, ਜਿਸ ਦੀ ਕੀਮਤ 400 ਰੁਪਏ ਹੈ ਅਤੇ ਮਰਸਡੀਜ ਕਾਰ ਇਨਾਮ ਰੱਖੀ ਗਈ ਹੈ।

Read Latest News and Breaking News at Daily Post TV, Browse for more News

Ad
Ad