ਆਮਿਰ-ਸਲਮਾਨ ਦੀ ‘ਅੰਦਾਜ਼ ਅਪਨਾ ਅਪਨਾ’ 31 ਸਾਲਾਂ ਬਾਅਦ ਵੱਡੇ ਪਰਦੇ ‘ਤੇ ਵਾਪਸੀ ਲਈ ਤਿਆਰ

Aamir-Salman’s is all set to return to the big screen : ਬਾਲੀਵੁੱਡ ਦੇ ਦੋ ਵੱਡੇ ਸਿਤਾਰੇ ਆਮਿਰ ਖਾਨ ਅਤੇ ਸਲਮਾਨ ਖਾਨ ਇੱਕ ਵਾਰ ਫਿਰ ਮਿਲ ਕੇ ਦਰਸ਼ਕਾਂ ਨੂੰ ਮਨੋਰੰਜਨ ਪਰੋਸਣ ਜਾ ਰਹੇ ਹਨ। 1994 ਦੀ ਕਲਾਸਿਕ ਕਾਮੇਡੀ ‘ਅੰਦਾਜ਼ ਅਪਨਾ ਅਪਨਾ’ ਅਪ੍ਰੈਲ ਵਿੱਚ ਦੁਬਾਰਾ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਫਿਲਮ […]
ਮਨਵੀਰ ਰੰਧਾਵਾ
By : Updated On: 16 Feb 2025 13:57:PM
ਆਮਿਰ-ਸਲਮਾਨ ਦੀ ‘ਅੰਦਾਜ਼ ਅਪਨਾ ਅਪਨਾ’ 31 ਸਾਲਾਂ ਬਾਅਦ ਵੱਡੇ ਪਰਦੇ ‘ਤੇ ਵਾਪਸੀ ਲਈ ਤਿਆਰ

Aamir-Salman’s is all set to return to the big screen : ਬਾਲੀਵੁੱਡ ਦੇ ਦੋ ਵੱਡੇ ਸਿਤਾਰੇ ਆਮਿਰ ਖਾਨ ਅਤੇ ਸਲਮਾਨ ਖਾਨ ਇੱਕ ਵਾਰ ਫਿਰ ਮਿਲ ਕੇ ਦਰਸ਼ਕਾਂ ਨੂੰ ਮਨੋਰੰਜਨ ਪਰੋਸਣ ਜਾ ਰਹੇ ਹਨ। 1994 ਦੀ ਕਲਾਸਿਕ ਕਾਮੇਡੀ ‘ਅੰਦਾਜ਼ ਅਪਨਾ ਅਪਨਾ’ ਅਪ੍ਰੈਲ ਵਿੱਚ ਦੁਬਾਰਾ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਫਿਲਮ 31 ਸਾਲਾਂ ਬਾਅਦ ਵੱਡੇ ਪਰਦੇ ‘ਤੇ ਮੁੜ ਰਿਲੀਜ਼ ਹੋਣ ਵਾਲੀ ਹੈ, ਜਿਸ ਕਾਰਨ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ।

ਪੋਸਟਰ ਤੇ ਟੀਜ਼ਰ ਜਾਰੀ

ਫਿਲਮ ਸਮੀਖਿਅਕ ਤਰਨ ਆਦਰਸ਼ ਨੇ ਸੋਸ਼ਲ ਮੀਡੀਆ ’ਤੇ ਇਸ ਫਿਲਮ ਦਾ ਪੋਸਟਰ ਸਾਂਝਾ ਕੀਤਾ ਅਤੇ ਇਸ ਦੀ ਮੁੜ ਰਿਲੀਜ਼ ਦੀ ਪੁਸ਼ਟੀ ਕੀਤੀ। ਫਿਲਮ ਦਾ ਟੀਜ਼ਰ 13 ਫਰਵਰੀ ਨੂੰ ਜਾਰੀ ਕੀਤਾ ਗਿਆ ਸੀ, ਜੋ ਦਰਸ਼ਕਾਂ ਵਿਚਕਾਰ ਕਾਫ਼ੀ ਚਰਚਾ ਵਿੱਚ ਰਹਿ ਚੁੱਕਾ ਹੈ।

ਬਾਕਸ ਆਫਿਸ ’ਤੇ ਫਲਾਪ, ਪਰ ਬਾਅਦ ਵਿੱਚ ਕਲਟ ਫਿਲਮ ਬਣੀ

ਜਦੋਂ 1994 ਵਿੱਚ ‘ਅੰਦਾਜ਼ ਅਪਨਾ ਅਪਨਾ’ ਰਿਲੀਜ਼ ਹੋਈ ਸੀ, ਤਾਂ ਇਹ ਬਾਕਸ ਆਫਿਸ ‘ਤੇ ਕੁਝ ਖ਼ਾਸ ਕਰਾਮਾਤ ਨਹੀਂ ਦਿਖਾ ਸਕੀ। ਪਰ ਸਮੇਂ ਦੇ ਨਾਲ, ਇਹ ਫਿਲਮ ਇੱਕ ਕਲਟ ਕਾਮੇਡੀ ਬਣ ਗਈ। ਆਮਿਰ ਖਾਨ, ਸਲਮਾਨ ਖਾਨ, ਕਰਿਸ਼ਮਾ ਕਪੂਰ ਅਤੇ ਰਵੀਨਾ ਟੰਡਨ ਦੀ ਸ਼ਾਨਦਾਰ ਅਦਾਕਾਰੀ ਦੇ ਨਾਲ-ਨਾਲ ਪਰੇਸ਼ ਰਾਵਲ, ਸ਼ਕਤੀ ਕਪੂਰ ਤੇ ਵਿਜੂ ਖੋਟੇ ਦੀ ਕਾਮੇਡੀ ਨੇ ਇਸ ਫਿਲਮ ਨੂੰ ਬੇਹੱਦ ਪਸੰਦੀਦਾ ਬਣਾਇਆ।

ਨਵੀਂ ਫਿਲਮ ‘ਅਦਾ ਅਪਨੀ ਅਪਨੀ’ ਦੀ ਵੀ ਚਲ ਰਹੀ ਚਰਚਾ

ਇਸ ਤੋਂ ਇਲਾਵਾ, ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੇ ਇਕ ਇੰਟਰਵਿਊ ਵਿੱਚ ਦੱਸਿਆ ਕਿ ਉਹ ‘ਅੰਦਾਜ਼ ਅਪਨਾ ਅਪਨਾ’ ਦੀ ਸ਼ੈਲੀ ਵਿੱਚ ਇੱਕ ਨਵੀਂ ਕਾਮੇਡੀ ਲਿਖ ਰਹੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਇਸ ਨਵੀਂ ਫਿਲਮ ਦਾ ਕਾਰਜਕਾਰੀ ਸਿਰਲੇਖ ‘ਅਦਾ ਅਪਨੀ ਅਪਨੀ’ ਰਖਿਆ ਗਿਆ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਇਹ ‘ਅੰਦਾਜ਼ ਅਪਨਾ ਅਪਨਾ’ ਦਾ ਸੀਕਵਲ ਹੋਵੇਗਾ, ਤਾਂ ਉਨ੍ਹਾਂ ਨੇ ਹੁਣੇ ਕੁਝ ਵੀ ਕਹਿਣ ਨੂੰ ਜਲਦੀ ਕਰਾਰ ਦਿੱਤਾ।

ਦਰਸ਼ਕਾਂ ਦੀ ਉਡੀਕ ਹੋਈ ਹੋਰ ਵੱਧ

ਇਸ ਫਿਲਮ ਦੀ ਮੁੜ ਰਿਲੀਜ਼ ਦੀ ਖ਼ਬਰ ਨੇ ਆਮਿਰ-ਸਲਮਾਨ ਦੇ ਪ੍ਰਸ਼ੰਸਕਾਂ ਵਿੱਚ ਨਵੀਂ ਉਤਸ਼ਾਹਨਾ ਭਰ ਦਿੱਤੀ ਹੈ। ਹੁਣ ਸਾਰੇ ਨੂੰ ਅਪ੍ਰੈਲ ਦੀ ਉਡੀਕ ਹੈ, ਜਦ ਇਹ ਫਿਲਮ ਮੁੜ ਵੱਡੇ ਪਰਦੇ ‘ਤੇ ਜਾਦੂ ਬਿਖੇਰੇਗੀ।

Read Latest News and Breaking News at Daily Post TV, Browse for more News

Ad
Ad