ਜ਼ਿਲ੍ਹਾ ਫਤਿਹਗੜ੍ਹ ਸਾਹਿਬ ‘ਚ ਕਰੀਬ 600 ਏਕੜ ਝੋਨੇ ਦੀ ਫ਼ਸਲ ਹੋਈ ਬੋਨੇ ਰੋਗ ਦਾ ਸ਼ਿਕਾਰ; ਖੇਤੀਬਾੜੀ ਅਫਸਰ
Agriculture News; ਜ਼ਿਲਾ ਫਤਿਹਗੜ੍ਹ ਸਾਹਿਬ ਵਿੱਚ ਬੋਨੇ ਰੋਗ ਦੀ ਮਾਰ ਹੇਠ ਝੋਨੇ ਦੀ ਫ਼ਸਲ ਆਉਣ ਕਾਰਨ ਅੱਜ ਭਰੇ ਮਨ ਨਾਲ ਕਿਸਾਨ ਆਪਣੇ ਖੇਤਾਂ ਵਿੱਚ ਖੜੀ ਫ਼ਸਲ ਨੂੰ ਟਰੈਕਟਰਾਂ ਨਾਲ ਵਾਹਣ ਲਈ ਮਜਬੂਰ ਹੋ ਰਹੇ ਹਨ, ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬੋਨਾ ਰੋਗ ਤੋਂ ਝੋਨੇ ਦੀ ਫ਼ਸਲ ਨੂੰ ਬਚਾਉਣ ਲਈ ਬਾਰ-ਬਾਰ ਸਪਰੇਅ ਕਰਕੇ ਦੁੱਗਣਾ ਖਰਚ ਆਹ ਚੁੱਕਾ ਹੈ ਪ੍ਰੰਤੂ ਫਿਰ ਵੀ ਉਹਨਾਂ ਦੀ ਫ਼ਸਲ ਬੋਨੇ ਰੋਗ ਦੀ ਮਾਰ ਤੋਂ ਨਾ ਬਚ ਸਕੀ, ਜਿਸ ਕਾਰਨ ਉਹ ਹੁਣ ਆਪਣੇ ਖੇਤਾਂ ਵਿੱਚ ਖੜੀ ਫ਼ਸਲ ਨੂੰ ਵਾਹ ਰਹੇ ਹਨ ।
ਜ਼ਿਲ੍ਹੇ ਦੇ ਪਿੰਡ ਕੋਟਲਾ ਜੱਟਾਂ ਦੇ ਕਿਸਾਨ ਬੇਅੰਤ ਸਿੰਘ ਸਮੇਤ ਹੋਰ ਕਿਸਾਨਾਂ ਨੇ ਭਰੇ ਮਨ ਨਾਲ ਸਰਕਾਰ ਤੋਂ ਮੁਆਵਜ਼ੇ ਦੀ ਗੁਹਾਰ ਲਗਾਈ ਹੈ, ਕਿਉਂਕਿ ਕਿਸਾਨਾਂ ਨੂੰ ਦੋਹਰੀ ਮਾਰ ਝੱਲ੍ਹਣੀ ਪੈ ਰਹੀ ਹੈ, ਇੱਕ ਪਾਸੇ ਤਾਂ ਕਿਸਾਨਾਂ ਵੱਲੋਂ ਠੇਕੇ ਤੇ ਜ਼ਮੀਨਾਂ ਲੈ ਕੇ ਵਹਾਈ ਕੀਤੀ ਜਾਂਦੀ ਹੈ, ਤੇ ਦੂਸਰਾ ਉੱਪਰੋਂ ਅਜਿਹੀਆਂ ਮਾਰਾਂ ਪੈਣ ਨਾਲ ਕਿਸਾਨ ਆਰਥਿਕ ਤੌਰ ਤੇ ਪੂਰੀ ਤਰ੍ਹਾਂ ਟੁੱਟ ਗਿਆ ਹੈ।
ਉੱਧਰ ਮੁੱਖ ਖੇਤੀਬਾੜੀ ਅਫਸਰ ਫਤਿਹਗੜ੍ਹ ਸਾਹਿਬ ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਵਿੱਚ ਇਸ ਬੋਨੇ ਰੋਗ ਨਾਲ 600 ਏਕੜ ਦੇ ਲਗਭਗ ਫਸਲ ਖਰਾਬ ਹੋਣ ਦੀ ਪੁਸ਼ਟੀ ਕੀਤੀ ਹੈ, ਤੇ ਇਸ ਸਬੰਧੀ ਵਿਭਾਗ ਵੱਲੋਂ ਸਰਵੇ ਕਰਕੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਜੋ ਕਿ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।