Car Accident in Moradabad : ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਹਾਈਵੇਅ ਦੇ ਗਲਤ ਪਾਸੇ ਜਾ ਰਹੀ ਇੱਕ ਕਾਰ ਨੂੰ ਕੰਟੇਨਰ ਨੇ ਟੱਕਰ ਮਾਰ ਦਿੱਤੀ। ਕਾਰ ਹਵਾ ਵਿੱਚ 2 ਫੁੱਟ ਉਛਲ ਕੇ ਦੂਰ ਜਾ ਡਿੱਗੀ। ਕਾਰ ਦੇ ਪਰਖੱਚੇ ਉੱਡ ਗਏ। ਕਾਰ ਦੇ ਚਾਰੇ ਗੇਟਾਂ ਨੂੰ ਤਾਲੇ ਲੱਗੇ ਹੋਏ ਸਨ।
ਚਾਰ ਦੋਸਤ ਇੱਕ ਘੰਟੇ ਤੱਕ ਕਾਰ ਅੰਦਰ ਤੜਫਦੇ ਰਹੇ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਕਾਰ ਦਾ ਗੇਟ ਤੋੜ ਕੇ ਸਾਰਿਆਂ ਨੂੰ ਬਾਹਰ ਕੱਢਿਆ। ਇਕ ਲੜਕੀ ਦੀ ਮੌਕੇ ‘ਤੇ ਅਤੇ ਦੂਜੀ ਦੀ ਹਸਪਤਾਲ ‘ਚ ਮੌਤ ਹੋ ਗਈ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਪੁਲਸ ਮੁਤਾਬਕ ਇਹ ਘਟਨਾ ਜ਼ਿਲੇ ਦੇ ਦਿੱਲੀ-ਲਖਨਊ ਹਾਈਵੇਅ ‘ਤੇ ਮੁੰਧਾਪਾਂਡੇ ਪੁਲਸ ਸਟੇਸ਼ਨ ਨੇੜੇ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਵਾਪਰੀ। ਚਾਰ ਦੋਸਤ ਸ਼ਿਵਾਨੀ (25), ਸਿਮਰਨ (26), ਰਾਹੁਲ (27) ਪੁੱਤਰ ਰਮੇਸ਼ ਅਤੇ ਸੰਜੂ (26) ਪੁੱਤਰ ਸੁਭਾਸ਼ ਵਾਸੀ ਰੋਹਤਕ, ਹਰਿਆਣਾ ਨੈਨੀਤਾਲ ਵਿਖੇ ਬਾਬਾ ਨੀਮ ਕਰੋਲੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਪੁਲਸ ਨੇ ਦੱਸਿਆ ਕਿ ਕਾਰ ‘ਚ ਰੱਖੇ ਮੋਬਾਇਲ ‘ਚ ਗੂਗਲ ਲੋਕੇਸ਼ਨ ਆਨ ਸੀ। ਇਸ ਕਾਰਨ ਸ਼ੱਕ ਹੈ ਕਿ ਕਾਰ ਗੂਗਲ ਮੈਪ ਦੀ ਲੋਕੇਸ਼ਨ ‘ਤੇ ਚੱਲ ਰਹੀ ਸੀ।