Road Accident: ਟਿੱਪਰ ਦੇ ਡਰਾਈਵਰ ਨੇ ਕਿਹਾ ਕਿ ਉਸ ਨੂੰ 407 ਵਾਲਾ ਸਾਈਡ ਮਾਰ ਗਿਆ ਅਤੇ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਤੇ ਟਿੱਪਰ ਪਲਟ ਗਿਆ।
Jalandhar Accident: ਜਲੰਧਰ ‘ਚ ਅੱਜ ਸਵੇਰੇ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਜਿੱਥੇ ਰੇਤ ਨਾਲ ਭਰਿਆ ਟਿੱਪਰ ਇੱਕ ਦੁਕਾਨ ‘ਚ ਜਾ ਵੜਿਆ। ਇਸ ਹਾਦਸੇ ‘ਚ ਦੁਕਾਨ ਨੂੰ ਕਾਫੀ ਨੁਕਸਾਨ ਹੋਇਆ।
ਹਾਸਲ ਜਾਣਕਾਰੀ ਮੁਤਾਬਕ ਘਟਨਾ ਜਲੰਧਰ ਦੇ ਫਿਲੌਰ ਤੋਂ ਅੱਪਰਾ ਰੋਡ ‘ਤੇ ਵਾਪਰੀ, ਜਿੱਥੇ ਸਵੇਰੇ-ਸਵੇਰੇ ਇੱਕ ਟਿੱਪਰ ਨੂੰ 407 ਵਾਲਾ ਸਾਈਡ ਮਾਰ ਗਿਆ ਅਤੇ ਇਹ ਟਿੱਪਰ ਦੁਕਾਨ ਵਿੱਚ ਵੜ ਗਿਆ। ਜਿਸ ਨਾਲ ਕਿ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਟਿੱਪਰ ਦੇ ਡਰਾਈਵਰ ਨੇ ਕਿਹਾ ਕਿ ਉਸ ਨੂੰ 407 ਵਾਲਾ ਸਾਈਡ ਮਾਰ ਗਿਆ ਅਤੇ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਤੇ ਟਿੱਪਰ ਪਲਟ ਗਿਆ। ਹਾਦਸੇ ‘ਚ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।